Breaking NewsD5 specialNewsPunjabTop News

ਟਰੱਕ ਨੇ ਸਕੂਲੀ ਬੱਸ ਨੂੰ ਮਾਰੀ ਪਿੱਛਿਓਂ ਟੱਕਰ, ਇਕ ਵਿਦਿਆਰਥੀ ਤੇ ਬੱਸ ਕੰਡਕਟਰ ਦੀ ਹੋਈ ਮੋਤ

ਦਸੂਹਾ : ਅੱਜ ਸ਼ੁੱਕਰਵਾਰ ਸਵੇਰੇ ਹੁਸ਼ਿਆਰਪੁਰ ਦੀ ਸਬ-ਡਵੀਜ਼ਨ ਦਸੂਹਾ ਤੋਂ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਕਿ  ਸਵੇਰੇ ਇਕ ਸਕੂਲੀ ਬੱਸ ਨੂੰ ਟਰੱਕ ਨੇ ਪਿੱਛਿਓਂ ਟੱਕਰ ਮਾਰ ਦਿੱਤੀ ਹੈ। ਇਹ ਨਿੱਜੀ ਸਕੂਲ ਦੀ ਬੱਸ ਟਾਂਡਾ ਤੋਂ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ ਤੇ ਟਰੱਕ ਨੇ ਪਿੱਛਿਓਂ ਆ ਕੇ ਟੱਕਰ ਮਾਰ ਦਿੱਤੀ। ਹਾਦਸੇ ‘ਚ ਇਕ ਵਿਦਿਆਰਥੀ ਦੀ ਤੇ ਬੱਸ ਕੰਡਕਟਰ ਚੰਦਨਵੀਰ ਦੀ ਮੌਤ ਹੋ ਗਈ ਹੈ ਜੋ ਪਿੰਡ ਮਸੀਤਪਾਲ ਕੋਟ ਦਾ ਵਾਸੀ ਸੀ। ਮ੍ਰਿਤਕ ਹਰਮਨ ਪਿੰਡ ਲੋਧੀ ਚੱਕ ਟਾਂਡਾ ਦਾ ਰਹਿਣ ਵਾਲਾ ਸੀ।

BJP ਆਗੂ ਦਾ ਧਮਾਕਾ! Delhi ਵਾਲਿਆਂ ਬਾਰੇ ਕੀਤਾ ਖ਼ੁਲਾਸਾ! Mann ਬਾਰੇ ਕਹੀ ਵੱਡੀ ਗੱਲ | D5 Channel Punjabi

ਹਾਦਸੇ ਦੇ ਸਮੇਂ ਬੱਸ ਵਿਚ 40 ਵਿਦਿਆਰਥੀ ਸਵਾਰ ਸਨ ਤੇ 13 ਵਿਦਿਆਰਥੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਹਸਪਤਾਲ ਪਹੁੰਚਾਇਆ। ਹਾਦਸਾ ਹੁੰਦੇ ਹੀ ਚੀਕ ਚਿਹਾੜਾ ਪੈ ਗਿਆ ਅਤੇ ਹਫੜਾ-ਦਫੜੀ ਮਚ ਗਈ। ਸੜਕ ‘ਤੇ ਮੌਜੂਦ ਲੋਕਾਂ ਨੇ ਦੌੜਭੱਜ ਕਰ ਕੇ ਕਿਸੇ ਤਰ੍ਹਾਂ ਡਰੇ-ਸਹਿਮੇ ਹੋਏ ਬੱਚਿਆਂ ਨੂੰ ਬਾਹਰ ਕੱਢਿਆ ਗਿਆ।ਇਸ ਘਟਨਾ ਨਾਲ ਇਲਾਕੇ ‘ਚ ਸੋਗ ਦੀ ਲਹਿਰ ਹੈ। ਜ਼ਿਕਰਯੋਗ ਹੈ ਕਿ ਟਰੱਕ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button