InternationalTop News
ਟਰੰਪ ਵੱਲੋਂ ਭਾਰਤ ਸਣੇ 14 ਦੇਸ਼ਾਂ ’ਤੇ ਨਵੇਂ ਟੈਰਿਫ ਲਾਉਣ ਦੀ ਤਜਵੀਜ਼; ਚੀਨ ’ਤੇ 20 ਫ਼ੀਸਦੀ ਤੱਕ ਡਿਊਟੀ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਿਸ਼ਵ ਵਪਾਰ ਵਿੱਚ ਮੁੜ ਤਣਾਅ ਵਧਾਉਂਦਿਆਂ ਭਾਰਤ ਸਮੇਤ 14 ਵਪਾਰਕ ਭਾਈਵਾਲਾਂ ਤੋਂ ਦਰਾਮਦ ਹੋਣ ਵਾਲੀਆਂ ਵਸਤਾਂ ’ਤੇ ਨਵੇਂ ਟੈਰਿਫ ਲਾਉਣ ਦੀ ਤਜਵੀਜ਼ ਪੇਸ਼ ਕੀਤੀ ਹੈ। ਅਮਰੀਕੀ ਪ੍ਰਸ਼ਾਸਨ ਵੱਲੋਂ ਉਦਯੋਗਿਕ ਸਮਰੱਥਾ ਤੋਂ ਵੱਧ ਉਤਪਾਦਨ ਕਰਨ ਦਾ ਦੋਸ਼ ਲਾ ਕੇ ਇਹ ਕਦਮ ਚੁੱਕਿਆ ਗਿਆ ਹੈ। ਚੀਨ ’ਤੇ 20 ਫ਼ੀਸਦੀ ਤੱਕ ਟੈਰਿਫ ਲਾਉਣ ਦੀ ਤਜਵੀਜ਼ ਹੈ, ਜਦਕਿ ਭਾਰਤ ਲਈ ਨਵੀਂ ਡਿਊਟੀ ਦੀ ਅੰਤਿਮ ਦਰ ਹਾਲੇ ਜਨਤਕ ਨਹੀਂ ਕੀਤੀ ਗਈ। ਇਸ ਤੋਂ ਪਹਿਲਾਂ 15 ਤੋਂ 25 ਫ਼ੀਸਦੀ ਤੱਕ ਟੈਰਿਫ ਲੱਗਣ ਦੀਆਂ ਸੰਭਾਵਨਾਵਾਂ ਪ੍ਰਗਟਾਈਆਂ ਜਾ ਰਹੀਆਂ ਸਨ।
ਰਾਇਟਰਜ਼ ਦੀ ਰਿਪੋਰਟ ਅਨੁਸਾਰ ਅਮਰੀਕੀ ਪ੍ਰਸ਼ਾਸਨ ਨੇ 1974 ਦੇ ਵਪਾਰ ਕਾਨੂੰਨ ਦੀ ਧਾਰਾ 301 ਤਹਿਤ ਅੱਠ ਮਹੀਨਿਆਂ ਦੀ ਜਾਂਚ ਮਗਰੋਂ ਇਹ ਤਜਵੀਜ਼ ਪੇਸ਼ ਕੀਤੀ ਹੈ। ਅਮਰੀਕਾ ਦਾ ਦੋਸ਼ ਹੈ ਕਿ ਭਾਰਤ ਸਮੇਤ ਕਈ ਦੇਸ਼ ਸਰਕਾਰੀ ਸਬਸਿਡੀਆਂ ਅਤੇ ਹੋਰ ਸਹੂਲਤਾਂ ਰਾਹੀਂ ਆਪਣੀਆਂ ਸਨਅਤਾਂ ਦੀ ਉਤਪਾਦਨ ਸਮਰੱਥਾ ਵਧਾ ਰਹੇ ਹਨ, ਜਿਸ ਨਾਲ ਕੌਮਾਂਤਰੀ ਬਾਜ਼ਾਰ ਵਿੱਚ ਸਸਤੀਆਂ ਵਸਤਾਂ ਦੀ ਭਰਮਾਰ ਹੋ ਰਹੀ ਹੈ ਅਤੇ ਅਮਰੀਕੀ ਕੰਪਨੀਆਂ ਨੂੰ ਨੁਕਸਾਨ ਹੋ ਰਿਹਾ ਹੈ।ਨਵੀਂ ਡਿਊਟੀ ਦੇ ਘੇਰੇ ਵਿੱਚ ਭਾਰਤ, ਚੀਨ, ਬੰਗਲਾਦੇਸ਼, ਕੰਬੋਡੀਆ, ਯੂਰਪੀ ਸੰਘ, ਇੰਡੋਨੇਸ਼ੀਆ, ਜਾਪਾਨ, ਦੱਖਣੀ ਕੋਰੀਆ, ਮਲੇਸ਼ੀਆ, ਸਿੰਗਾਪੁਰ, ਸਵਿਟਜ਼ਰਲੈਂਡ, ਤਾਈਵਾਨ, ਥਾਈਲੈਂਡ ਅਤੇ ਵੀਅਤਨਾਮ ਸ਼ਾਮਲ ਹਨ। ਮੈਕਸਿਕੋ ਅਤੇ ਨਾਰਵੇ ਨੂੰ ਫ਼ਿਲਹਾਲ ਇਸ ਤਜਵੀਜ਼ ਵਿੱਚੋਂ ਬਾਹਰ ਰੱਖਿਆ ਗਿਆ ਹੈ।ਅਮਰੀਕੀ ਅਧਿਕਾਰੀ ਅਨੁਸਾਰ ਨਵੇਂ ਟੈਰਿਫ ਵੱਖ-ਵੱਖ ਦੇਸ਼ਾਂ ਨਾਲ ਹੋਏ ਵਪਾਰਕ ਸਮਝੌਤਿਆਂ ਦੀਆਂ ਸ਼ਰਤਾਂ ਨੂੰ ਧਿਆਨ ਵਿੱਚ ਰੱਖ ਕੇ ਤੈਅ ਕੀਤੇ ਜਾਣਗੇ। ਯੂਰਪੀ ਸੰਘ, ਜਾਪਾਨ, ਦੱਖਣੀ ਕੋਰੀਆ ਅਤੇ ਤਾਈਵਾਨ ਲਈ 15 ਫ਼ੀਸਦੀ ਅਤੇ ਮਲੇਸ਼ੀਆ ਲਈ 19 ਫ਼ੀਸਦੀ ਦੀ ਤੈਅ ਹੱਦ ਤੋਂ ਵੱਧ ਡਿਊਟੀ ਨਹੀਂ ਲਾਈ ਜਾਵੇਗੀ।
ਅਮਰੀਕਾ ਨੇ ਸਪੱਸ਼ਟ ਕੀਤਾ ਹੈ ਕਿ ਨਵੀਂ ਡਿਊਟੀ ਜੁਲਾਈ ਵਿੱਚ ਜਬਰੀ ਮਜ਼ਦੂਰੀ ਸਬੰਧੀ ਨਿਯਮਾਂ ਦੇ ਹਵਾਲੇ ਨਾਲ ਲਾਈਆਂ ਗਈਆਂ 10 ਤੋਂ 12.5 ਫ਼ੀਸਦੀ ਡਿਊਟੀਆਂ ਦੇ ਉੱਪਰ ਨਹੀਂ ਲੱਗੇਗੀ। ਨਵੇਂ ਟੈਰਿਫ ਬਾਰੇ ਜਨਤਕ ਇਤਰਾਜ਼ ਅਤੇ ਸੁਝਾਅ ਮੰਗੇ ਜਾਣਗੇ ਅਤੇ ਸੁਣਵਾਈ ਵੀ ਹੋਵੇਗੀ। ਇਸ ਪ੍ਰਕਿਰਿਆ ਕਾਰਨ ਇਨ੍ਹਾਂ ਦੇ ਜਨਵਰੀ ਵਿੱਚ ਲਾਗੂ ਹੋਣ ਦੀ ਸੰਭਾਵਨਾ ਹੈ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.