Breaking NewsD5 specialIndiaInternationalNewsPolitics

ਟਰੰਪ ਨੇ ਮੋਦੀ ਨੂੰ ਦੱਸਿਆ ਆਪਣਾ ਬੈਸਟ ਫ੍ਰੈਂਡ’, ਕੋਰੋਨਾ ਜੰਗ ‘ਚ ਭਾਰਤ ਨੂੰ ਵੈਂਟੀਲੇਟਰ ਦੇਣ ਦਾ ਕੀਤਾ ਐਲਾਨ

ਨਵੀਂ ਦਿੱਲੀ : ਪੀਐਮ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮਦਦ ਲਈ ਉਨ੍ਹਾਂ ਦੀ ਤਾਰੀਫ ਕੀਤੀ ਅਤੇ ਧੰਨਵਾਦ ਕੀਤਾ। ਨਾਲ ਹੀ ਕੋਰੋਨਾ ਮਹਾਂਮਾਰੀ ਦੇ ਦੌਰ ‘ਚ ਇਸ ਬਿਮਾਰੀ ਦੇ ਖਿਲਾਫ ਮਿਲ ਕੇ ਲੜਨ ਦੀ ਪ੍ਰਤੀਬਧਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ‘ਅਸੀ ਸਾਰੇ ਕੋਰੋਨਾ ਮਹਾਂਮਾਰੀ ਦੇ ਖਿਲਾਫ ਮਿਲਕੇ ਲੜ ਰਹੇ ਹਾਂ, ਅਜਿਹੀ ਹਾਲਤ ‘ਚ ਇਹ ਬੇਹੱਦ ਜ਼ਰੂਰੀ ਹੈ ਕਿ ਅਸੀ ਸਾਰੇ ਇਕੱਠੇ ਮਿਲ ਕੇ ਮੁਕਾਬਲਾ ਕਰੀਏ। ਨਾਲ ਹੀ ਪੂਰੀ ਦੁਨੀਆ ਨੂੰ ਤੰਦਰੁਸਤ ਰੱਖਣ ਅਤੇ ਕੋਰੋਨਾ ਮੁਕਤ ਕਰਨ ਲਈ ਜਿਨ੍ਹਾਂ ਸੰਭਵ ਹੋਵੇ ਕੰਮ ਕਰੋ।

NEWS BULLETIN || ਪੰਜਾਬ ਦੀਆਂ ਵੱਡੀਆਂ ਖ਼ਬਰਾਂ, ਮੁੱਖ ਮੰਤਰੀ ਨੇ ਕੀਤਾ ਵੱਡਾ ਐਲਾਨ | Punjab News

ਇਸ ਮੌਕੇ ‘ਤੇ ਉਨ੍ਹਾਂ ਨੇ ਭਾਰਤ ਅਤੇ ਅਮਰੀਕਾ ਦੀ ਦੋਸਤੀ ਨੂੰ ਮਜ਼ਬੂਤ ਬਣਾਉਣ ਦੀ ਵੀ ਗੱਲ ਕੀਤੀ।  ਪੀਐਮ ਮੋਦੀ ਨੇ ਆਪਣੇ ਟਵਿਟਰ ਅਕਾਊਂਟ ‘ਤੇ ਲਿਖਿਆ ਇਸ ਮਹਾਂਮਾਰੀ ਦੇ ਖਿਲਾਫ ਸਾਡੇ ਸਾਰਿਆਂ ਦੀ ਸਮੂਹਿਕ ਲੜਾਈ ਜਾਰੀ ਹੈ। ਅਜਿਹੇ ਹਾਲਾਤ ‘ਚ ਬੇਹੱਦ ਜ਼ਰੂਰੀ ਹੈ ਕਿ ਸਾਰੇ ਦੇਸ਼ ਸੰਸਾਰ ਨੂੰ ਕੋਰੋਨਾ ਮੁਕਤ ਅਤੇ ਤੰਦਰੁਸਤ ਬਣਾਉਣ ਦੀ ਦਿਸ਼ਾ ‘ਚ ਮਿਲਕੇ ਕੰਮ ਕਰਨ। ਦੋਵਾਂ ਦੇਸ਼ਾਂ ਦੀ ਦੋਸਤੀ ਮਜ਼ਬੂਤ ਹੁੰਦੀ ਰਹੇ।

MAJITHIYA ਨਈਂ ਟਲਦਾ, ਫਿਰ ਘੇਰ ਲਿਆ CAPTAIN, ਨਾਲੇ ਮੰਤਰੀਆਂ ਦੀ ਵੀ ਬਣਾਤੀ ਰੇਲ! D5 Channel Punjabi

ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਭਾਰਤ ਨੂੰ ਅਨੁਦਾਨ ਦੇ ਤੌਰ ‘ਤੇ ਵੈਂਟੀਲੇਟਰਸ ਦੇਣਗੇ। ਟਰੰਪ ਨੇ ਇੱਕ ਟਵੀਟ ‘ਚ ਕਿਹਾ, ਮੈਨੂੰ ਮਾਣ ਹੈ ਕਿ ਅਮਰੀਕਾ ਭਾਰਤ ਦੇ ਮੇਰੇ ਦੋਸਤਾਂ ਨੂੰ ਵੈਂਟੀਲੇਟਰਸ ਦਾ ਦਾਨ ਕਰੇਗਾ। ਅਸੀ ਇਸ ਮਹਾਂਮਾਰੀ ਦੇ ਦੌਰ ਵਿੱਚ ਭਾਰਤ ਦੇ ਨਾਲ ਹਰ ਸਮੇਂ ਖੜੇ ਹਾਂ। ਅਸੀ ਲੋਕ ਵੈਕਸੀਨ ਬਣਾਉਣ ਵਿੱਚ ਵੀ ਇੱਕ ਦੂਜੇ ਦੀ ਮਦਦ ਕਰ ਰਹੇ ਹਾਂ। ਟਰੰਪ ਨੇ ਕਿਹਾ ਅਸੀ ਨਾਲ ਮਿਲ ਕੇ ਕੋਰੋਨਾ ਜਿਹੇ ਦੁਸ਼ਮਣ ਨੂੰ ਮਾਤ ਦੇਵਾਂਗੇ।

ਟਰੰਪ ਨੇ ਪੀਐਮ ਮੋਦੀ ਦੀ ਕੀਤੀ ਤਾਰੀਫ
ਰਾਸ਼ਟਰਪਤੀ ਟਰੰਪ ਨੇ ਸ਼ੁੱਕਰਵਾਰ ਨੂੰ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕਰਦੇ ਹੋਏ ਕਿਹਾ, ਭਾਰਤ ਬੜਾ ਮਹਾਨ ਦੇਸ਼ ਹੈ ਅਤੇ ਪ੍ਰਧਾਨਮੰਤਰੀ ਮੋਦੀ ਮੇਰੇ ਬਹੁਤ ਚੰਗੇ ਦੋਸਤ ਹਨ। ਮੈਂ ਕੁਝ ਦਿਨ ਪਹਿਲਾਂ ਹੀ ਭਾਰਤ ਤੋਂ ਪਰਤਿਆ ਹਾਂ ਅਤੇ ਅਸੀ ਲੋਕ ਇਕੱਠੇ ਰਹੇ। ਰਾਸ਼ਟਰਪਤੀ ਟਰੰਪ ਨੇ ਆਪਣੇ ਬਿਆਨ ‘ਚ ਨਵੀਂ ਦਿੱਲੀ, ਅਹਿਮਦਾਬਾਦ ਅਤੇ ਆਗਰਾ ਦੌਰੇ ਦਾ ਵੀ ਜਿਕਰ ਕੀਤਾ।

ਇਸ ਤੋਂ ਪਹਿਲਾਂ ਵਹਾਇਟ ਹਾਊਸ ਵੱਲੋਂ ਕਿਹਾ ਗਿਆ ਕਿ ਭਾਰਤ ਦੇ ਨਾਲ ਅਮਰੀਕੀ ਸਬੰਧਾਂ ਨੂੰ ਲੈ ਕੇ ਰਾਸ਼ਟਰਪਤੀ ਟਰੰਪ ਬਹੁਤ ਖੁਸ਼ ਹਨ। ਭਾਰਤ ਅਮਰੀਕਾ ਦਾ ਇੱਕ ਬਹੁਤ ਸਾਝੀਦਾਰ ਬਣ ਗਿਆ ਹੈ। ਇਸ ਮਾਮਲੇ ‘ਚ ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਭਾਰਤ ਨੂੰ 200 ਵੈਟੀਲੈਂਟਰਸ ਦੇ ਸਕਦੇ ਹਨ। ਟਰੰਪ ਨੇ ਇਹ ਵੀ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਮਿਲਕੇ ਵੈਕਸੀਨ ਬਣਾ ਰਹੇ ਹਨ ਜਿਸਨੂੰ ਲੋਕਾਂ ਨੂੰ ਮੁਫਤ ‘ਚ ਦਿੱਤਾ ਜਾ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button