Breaking NewsD5 specialInternationalNews

ਟਰੰਪ ਦੇ ਬੇਟੇ ਨੇ 15 ਮਿੰਟ ‘ਚ ਦਿੱਤੀ ਕੋਰੋਨਾ ਵਾਇਰਸ ਨੂੰ ਮਾਤ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਰੈਲੀ ‘ਚ ਦਾਅਵਾ ਕੀਤਾ ਕਿ ਉਨ੍ਹਾਂ ਦੇ ਬੇਟੇ ਬੈਰਨ ਨੇ ਸਿਰਫ 15 ਮਿੰਟ ‘ਚ ਹੀ ਕੋਰੋਨਾ ਵਾਇਰਸ ਨੂੰ ਮਾਤ ਦੇ ਦਿੱਤੀ ਸੀ। ਸੋਮਵਾਰ ਨੂੰ ਪੈਂਸੀਲਵੇਨੀਆ ਦੇ ਮਾਰਟੀਨਸਬਰਗ ‘ਚ ਇੱਕ ਰੈਲੀ ਦੇ ਦੌਰਾਨ ਡੋਨਾਲਡ ਟਰੰਪ ਨੇ ਆਪਣੇ ਸਮਰਥਕਾਂ ਨਾਲ ਦਾਅਵਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪੁੱਤਰ 15 ਮਿੰਟ ਵਿੱਚ ਹੀ ਕੋਵਿਡ – 19 ਜਿਹੇ ਖਤਰਨਾਕ ਵਾਇਰਸ ਤੋਂ ਮੁਕਤ ਹੋ ਗਿਆ ਸੀ। ਟਰੰਪ ਨੇ ਰੈਲੀ ‘ਚ ਆਪਣੇ ਬੇਟੇ ਦੀ ਮਜ਼ਬੂਤ ਪ੍ਰਤੀਰੋਧੀ ਸਮਰੱਥਾ ਦੇ ਬਾਰੇ ‘ਚ ਦੱਸਿਆ।

ਹੁਣ ਮੋਦੀ ਨੂੰ ਲੱਗਿਆ ਹਾਈਕੋਰਟ ਦਾ ਵੱਡਾ ਝਟਕਾ! ਹੋਣਗੇ ਖੇਤੀ ਕਾਨੂੰਨ ਰੱਦ ! ਕਿਸਾਨਾਂ ਦੇ ਖਿੜੇ ਚਿਹਰੇ!

ਟਰੰਪ ਨੇ ਦੱਸਿਆ ਕਿ ਡਾਕਟਰ ਨੇ ਬੈਰਨ ਦੇ ਕੋਰੋਨਾ ਪੌਜ਼ੀਟਿਵ ਹੋਣ ਦੀ ਜਾਣਕਾਰੀ ਦਿੱਤੀ ਪਰ 15 ਮਿੰਟ ਬਾਅਦ ਦੁਬਾਰਾ ਉਸਦੀ ਤਬੀਅਤ ਪੁੱਛਣ ‘ਤੇ ਡਾਕਟਰ ਨੇ ਦੱਸਿਆ ਕਿ ਬੈਰਨ ਦਾ ਵਾਇਰਸ ਜਾ ਚੁੱਕਿਆ ਹੈ। ਟਰੰਪ ਨੇ ਕਿਹਾ ਕਿ ਇਹ ਸਾਡੇ ਲਈ ਹੈਰਾਨੀ ਭਰੀ ਹਾਲਤ ਸੀ। ਟਰੰਪ ਪੇਨਸੀਲਵੇਨੀਆ ਦੀ ਚੋਣ ਰੈਲੀ ’ਚ ਜਦ ਸਕੂਲਾਂ ਨੂੰ ਖੋਲ੍ਹਣ ਲਈ ਇਕ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਨ੍ਹਾਂ ਨੇ ਇਸ ਕਿੱਸੇ ਨੂੰ ਸੁਣਾਇਆ। ਬਹੁਤ ਸਾਰੇ ਸਬੇ ਟਰੰਪ ਦੇ ਇਸ ਵਿਚਾਰ ਨਾਲ ਸਹਿਮਤ ਨਹੀਂ ਹਨ ਅਤੇ ਸਿਹਤ ਸੰਬੰਧੀ ਚਿੰਤਾਵਾਂ ਦੇ ਕਾਰਣ ਸਕੂਲਾਂ ਨੂੰ ਖੋਲ੍ਹਣ ’ਚ ਝਿਝਕ ਦਿਖਾ ਰਹੇ ਹਨ।

ਮੋਦੀ ਦੇ ਐਲਾਨ ਤੋਂ ਬਾਅਦ ਕਿਸਾਨਾਂ ਨੇ ਰੱਖਤੀ ਵੱਡੀ ਮੰਗ !ਛੇੜ ਦਿੱਤੀ ਕੇਂਦਰ ਸਰਕਾਰ ਨੂੰ ਨਵੀਂ ਭਸੂੜੀ !

ਦੇਸ਼ ਭਰ ’ਚ ਹੋ ਰਹੀਆਂ ਆਪਣੀਆਂ ਚੋਣ ਰੈਲੀਆਂ ’ਚ ਟਰੰਪ ਆਪਣੇ ਬੇਟੇ ਬੈਰਨ ਦੀ ਕੋਰੋਨਾ ਨਾਲ ਇੰਨੀ ਤੇਜ਼ੀ ਨਾਲ ਹੋਈ ਰਿਕਵਰੀ ਦਾ ਉਦਾਹਰਣ ਇਸ ਲਈ ਦੇ ਰਹੇ ਹਨ ਤਾਂ ਕਿ ਉਹ ਜਨਤਾ ਦੇ ਸਾਹਮਣੇ ਇਹ ਸਾਬਤ ਕਰ ਸਕਣ ਕਿ ਸਕੂਲਾਂ ਨੂੰ ਫਿਰ ਤੋਂ ਖੋਲ੍ਹਣਾ ਕਿਉਂ ਠੀਕ ਹੈ। ਟਰੰਪ ਨੇ ਵਿਸਕਾਨਸੀਨ ‘ਚ ਹੋਈ ਇੱਕ ਚੋਣ ਰੈਲੀ ‘ਚ ਕਿਹਾ ਕਿ ਉਨ੍ਹਾਂ ਦੇ ਬੇਟੇ ਬੈਰਨ ਨੂੰ ਕੋਰੋਨਾ ਵਾਇਰਸ ਸੀ, ਜੋ ਸਿਰਫ 15 ਮਿੰਟ ‘ਚ ਹੀ ਚਲਾ ਗਿਆ।

ਦਿਨ ਚੜਦੇ ਹੀ ਦਿੱਤਾ ਕੇਂਦਰ ਨੇ ਪੰਜਾਬ ਨੂੰ ਝਟਕਾ ! ਝਟਕੇ ਨਾਲ ਹਿੱਲਿਆ ਪੰਜਾਬ! ਹੁਣ ਚੱਕੇ ਜਾਣਗੇ ਕਿਸਾਨਾਂ ਦੇ ਧਰਨੇ !

ਟਰੰਪ ਨੇ ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਚਲੋ ਹੁਣ ਸਕੂਲ ਖੋਲ ਦੇਣਾ ਚਾਹੀਦੇ ਹਨ। ਇਸ ਤੋਂ ਇਲਾਵਾ ਅਮੇਰੀਕਨ ਅਕੈਡਮੀ ਆਫ ਪੀਡੀਆਟਰਿਕਸ ਨੇ ਸੋਮਵਾਰ ਨੂੰ ਕਿਹਾ ਕਿ ਅਮਰੀਕਾ ‘ਚ ਸੱਤ ਲੱਖ 92 ਬਜ਼ਾਰ ਬੱਚੇ ਕੋਰੋਨਾ ਨਾਲ ਸੰਕਰਮਿਤ ਹਨ। 22 ਅਕਤੂਬਰ ਤੱਕ ਇਸ ਸਮੂਹ ਵੱਲੋਂ ਕੀਤੇ ਗਏ ਸਰਵੇ ਮੁਤਾਬਕ ਅਮਰੀਕਾ ਦੇ ਕੁਲ ਕੋਰੋਨਾ ਮਾਮਲਿਆਂ ਦੇ 11 ਫ਼ੀਸਦੀ ਮਾਮਲੇ ਸਿਰਫ ਬੱਚਿਆਂ ਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button