Breaking NewsD5 specialNewsPunjab

ਟਰੈਕਟਰ ‘ਤੇ ਨਿਕਲੇ ਲਾੜਾ-ਲਾੜੀ ਦੀ ਪੁਲਿਸ ਨੇ ਰਾਹ ‘ਚ ਰੋਕ ਕੇ ਕੀਤੀ ਸੇਵਾ | ਪਾਉਣਾ ਪਿਆ Mask!

ਬਠਿੰਡਾ : ਕੋਰੋਨਾ ਵਾਇਰਸ ਕਾਰਨ ਲੌਕਡਾਊਨ ਹੋਣ ਨਾਲ ਜਿਥੇ ਇਕੱਠ ਨਹੀਂ ਕੀਤਾ ਜਾ ਸਕਦਾ। ਉਥੇ ਹੀ ਲੋਕਾਂ ਨੂੰ ਵਿਆਹ ਵੀ ਸਾਦੇ ਢੰਗ ਨਾਲ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਹੁਣ ਇਸ ਨੂੰ ਅਨੋਖਾ ਵਿਆਹ ਕਹਿ ਲਉ ਜਾਂ ਫੇਰ ਮਿਸਾਲ ਪਰ ਹੈ ਤਾਂ ਕੋਰੋਨਾ ਵਾਇਰਸ ਦਾ ਅਸਰ। ਬਠਿੰਡਾ ‘ਚ ਲਾੜਾ ਆਪਣੀ ਲਾੜੀ ਨੂੰ ਟਰੈਕਟਰ ‘ਤੇ ਵਿਆਹੁਣ ਪਹੁੰਚਿਆ। ਜਿਥੇ ਨਵੀਂ ਵਿਆਹੀ ਜੋੜੀ ਨੇ ਪ੍ਰਸ਼ਾਸਨਿਕ ਹੁਕਮਾਂ ਦੀ ਪਾਲਣਾ ਕਰਦਿਆਂ।

CM Captain Amarinder Singh ਨਾਲ ਸਿੱਧੀ ਗੱਲਬਾਤ, Doctor ਨੇ ਕਰਤਾ ਬਹੁਤ ਵੱਡਾ ਖ਼ੁਲਾਸਾ! D5 Channel Punjabi

ਮੂੰਹ ‘ਤੇ ਮਾਸਕ ਵੀ ਪਾਏ ਹੋਏ ਸਨ ਏਨਾ ਹੀ ਨਹੀਂ ਪਰਿਵਾਰ ਦੇ ਸਿਰਫ਼ ਚਾਰ ਮੈਂਬਰ ਬਰਾਤ ਲੈ ਕੇ ਪਹੁੰਚੇ ਸਨ। ਸਾਦੇ ਵਿਆਹ ਦੀ ਚਰਚਾ ਪੂਰੇ ਬਠਿੰਡਾ ਸ਼ਹਿਰ ‘ਚ ਹੋ ਰਹੀ ਹੈ।ਪੁਲਿਸ ਅਤੇ ਸਮਾਜਸੇਵੀ ਜਥੇਬੰਦੀਆਂ ਨੇ ਨਵੀਂ ਵਿਆਹੀ ਜੋੜੀ ਨੂੰ ਫੁੱਲ ਤੇ ਗੁਲਦਸਤੇ ਦੇ ਕੇ ਸ਼ੁਭ ਕਾਮਨਾਵਾਂ ਦਿੱਤੀਆਂ। ਸੋ ਹੁਣ ਸਮੇਂ ਦੀ ਲੋੜ ਹੈ ਕਿ ਲੋਕ ਸਾਦੇ ਢੰਗ ਨਾਲ ਵਿਆਹ ਕਰਨ ਤੇ ਏਸੇ ਪਿਰਤ ਨੂੰ ਅੱਗੇ ਤੋਰਦਿਆਂ ਫਜ਼ੂਲ ਖਰਚੀ ਤੋਂ ਬਚਣ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button