Breaking NewsD5 specialNewsPunjab

ਬੁੱਢੇ ਬਾਬੇ ਦੀਆਂ ਕੈਮਰੇ ‘ਚ ਕੈਦ ਹੋਈਆਂ ਘਟੀਆਂ ਕਰਤੂਤਾਂ

ਤਰਨਤਾਰਨ : ਧਾਰਮਿਕ ਅਸਥਾਨਾਂ ‘ਤੇ ਲੋਕ ਸ਼ਰਧਾ ਨਾਲ ਮੱਥਾ ਟੇਕਣ ਜਾਂਦੇ ਹਨ ਪਰ ਜੇਕਰ ਇਹਨਾਂ ਧਰਮ ਅਸਥਾਨਾਂ ‘ਤੇ ਹੀ ਹਵਸ ਦੇ ਪੁਜਾਰੀ ਬੈਠੇ ਹੋਣ ਤਾਂ ਲੋਕਾਂ ਦੀ ਸ਼ਰਧਾ ਨੂੰ ਵੱਡਾ ਧੱਕਾ ਲੱਗਦਾ ਹੈ। ਇਹ ਵੀਡੀਓ ਵੀ ਇਸੇ ਗੱਲ ਦੀ ਗਵਾਹੀ ਭਰਦੀ ਹੈ। ਜਿਸ ‘ਚ ਇਕ ਬਾਬਾ ਗੁਰਦੁਆਰੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ‘ਚ ਇਕ ਕੁੜੀ ਨਾਲ ਅਸ਼ਲੀਲ ਹਰਕਤਾਂ ਕਰ ਰਿਹਾ ਹੈ। ਜੇ ਸੀਸੀਟੀਵੀ ਨਾ ਲੱਗਿਆ ਹੁੰਦਾ ਤਾਂ ਇਸ ਚਿੱਟ ਕੱਪੜੀਏ ਬਾਬੇ ਦੀ ਇਹ ਕਰਤੂਤ ਨੰਗੀ ਨਾ ਹੁੰਦੀ ਤੇ ਇਹ ਲੋਕਾਂ ਦੀਆਂ ਨਜ਼ਰਾਂ ‘ਚ ਪਾਕ ਸਾਫ਼ ਹੁੰਦਾ ਤੇ ਧਰਮ ਦਾ ਠੇਕੇਦਾਰ ਬਣ ਕੇ ਹੋਰ ਪਤਾ ਨਹੀਂ ਕਿੰਨੀਆਂ ਕੁੜੀਆਂ ਨਾਲ ਕੁਕਰਮ ਕਰਦਾ।

ਗਰੀਬੀ ਕੀ ਹੁੰਦੀ ਐ ਏਸ ਮਾਂ ਨੂੰ ਪੁੱਛੋ, ਕੋਈ ਮਦਦ ਕਰ ਸਕਦੈ ਤਾਂ ਜ਼ਰੂਰ ਕਰੋ | ਕਮਾਉਣ ਵਾਲਾ ਵੀ ਕੋਈ ਨੀ

ਤਰਨ ਤਾਰਨ ਦੇ ਭਿੱਖੀਵਿੰਡ ਅਧੀਨ ਥਾਣਾ ਖੇਮਕਰਨ ਦੀ ਪੁਲਿਸ ਕੋਲ ਵੀ ਇਹ ਵੀਡੀਓ ਪਹੁੰਚੀ। ਪੁਲਿਸ ਨੇ ਕੀ ਕਾਰਵਾਈ ਕੀਤੀ ਇਹ ਵੀ ਦੱਸਾਂਗੇ ਪਰ ਬਾਬੇ ਦੀ ਕਰਤੂਤਾਂ ਦਾ ਪੂਰਾ ਚਿੱਠਾ ਸੁਣੋ। ਇਹ ਨਾਬਾਲਿਗ ਕੁੜੀ ਇਸ ਬਾਬੇ ਤੋਂ ਪਾਠ ਸਿੱਖਣ ਆਉਂਦੀ ਸੀ। ਇਸੇ ਦੌਰਾਨ ਇਸ ਨੇ ਕੁੜੀ ‘ਤੇ ਮਾੜੀ ਅੱਖ ਰੱਖਣੀ ਸ਼ੁਰੂ ਕਰ ਦਿੱਤੀ ਤੇ ਫੇਰ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ‘ਚ ਹੀ ਅਸ਼ਲੀਲ ਹਰਕਤਾਂ ਕਰਦਾ ਰਿਹਾ। ਦੱਸਿਆ ਜਾ ਰਿਹੈ ਕਿ ਲਵਪ੍ਰੀਤ ਸਿੰਘ ਨਾਂਅ ਦੇ ਗ੍ਰੰਥੀ ਦੇ ਨਾਲ ਗੁਰਦੁਆਰੇ ਦਾ ਪ੍ਰਧਾਨ ਬਲਬੀਰ ਸਿੰਘ ਦੋਵੇਂ ਵਾਸੀ ਮਹਿੰਦੀਪੁਰ ਇਸ ਕਰਤੂਤ ‘ਚ ਗੁਨਾਹਗਾਰ ਹਨ। ਪੁਲਿਸ ਵੀ ਇਸ ਮਾਮਲੇ ‘ਚ ਬਣਦੀ ਕਾਰਵਾਈ ਕਰ ਰਹੀ ਹੈ।

🔴 LIVE 🔴 ਅਕਾਲੀ ਦਲ ਨੂੰ ਇਕ ਹੋਰ ਝਟਕਾ, ਭਾਜਪਾ ਵੀ ਬਾਦਲਾਂ ਦੇ ਖਿਲਾਫ਼ ਹੋਈ, ਕਰਤਾ ਵੱਡਾ ਐਲਾਨ!

ਤਾਂ ਹੁਣ ਮੁਲਜ਼ਮ ਸਲਾਖਾਂ ਪਿੱਛੇ ਹੈ ਪਰ ਅਜਿਹੇ ਹੋਰ ਵੀ ਕਈ ਕੁਕਰਮੀ ਨੇ ਜੋ ਬਾਣੇ ‘ਚ ਰਹਿ ਕੇ ਅਜਿਹੀਆਂ ਗੰਦੀਆਂ ਹਰਕਤਾਂ ਕਰਦੇ ਹਨ। ਜਿਸ ਨਾਲ ਗ੍ਰੰਥੀ ਦੀ ਸੇਵਾ ਨਿਭਾਉਣ ਵਾਲਿਆਂ ਨੂੰ ਲੋਕ ਸ਼ੱਕ ਦੀ ਨਜ਼ਰ ਨਾਲ ਵੇਖਦੇ ਹਨ। ਲਿਹਾਜ਼ਾ ਅਜਿਹੇ ਮਾਮਲਿਆਂ ਦਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਨੂੰ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ ਤਾਂ ਜੋ ਮੁੜ ਕੇ ਗੁਰੂ ਘਰਾਂ ਨੂੰ ਕੋਈ ਹਵਸ ਦਾ ਅੱਡਾ ਨਾ ਬਣਾ ਸਕੇ ਤੇ ਨੋਟਿਸ ਕਦੋਂ ਲਿਆ ਜਾਂਦਾ ਹੈ ਇਸ ‘ਤੇ ਨਜ਼ਰ ਰਹੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button