Breaking NewsNewsPoliticsPunjab

ਜੱਟਾਂ ਦਾ ਦਲਿਤਾਂ ਨਾਲ ਧੱਕਾ! ਡੰਗਰਾਂ ਵਰਗਾ ਸਲੂਕ ਕਰਦੇ ਨੇ..! (ਵੀਡੀਓ)

ਸ੍ਰੀ ਫਤਿਹਗੜ੍ਹ ਸਾਹਿਬ : ਬੀਤੀ 31 ਦਸੰਬਰ ਨੂੰ ਹੋਈਆਂ ਸਰਪੰਚੀ ਚੋਣਾਂ ਦਾ ਖੁਮਾਰ ਜਿਥੇ ਲੋਕਾਂ ਦੇ ਸਿਰ ਚੜ੍ਹ ਕੇ ਬੋਲਿਆ। ਉਥੇ ਹੀ ਇਨ੍ਹਾਂ ਚੋਣਾਂ ਵਿੱਚ ਧੜੇਬੰਦੀਆਂ ਕਾਰਨ ਲੜਾਈ ਝਗੜੇ ਵੀ ਖੂਬ ਦੇਖਣ ਨੂੰ ਮਿਲੀਆਂ ਪਰ ਸ਼ਹੀਦਾਂ ਦੀ ਧਰਤੀ ਮੰਨੇ ਜਾਂਦੇ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਚੋਣਾਂ ਤੋਂ ਬਾਅਦ ਇੱਕ ਨਵਾਂ ਹੀ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ। ਜਿਥੋਂ ਦੇ ਪਿੰਡ ਪਵਾਲਾ ਵਿੱਚ ਸਰਪੰਚੀ ਚੋਣਾਂ ਦੌਰਾਨ ਮਿਲੀ ਹਾਰ ਤੋਂ ਤਿਲ-ਮਿਲਾਈ ਧਿਰ ਨੇ ਪਿੰਡ ਦੇ ਦਲਿਤ ਭਾਈਚਾਰੇ ਦਾ ਬਾਈਕਾਟ ਕਰ ਦਿੱਤਾ ਹੈ। ਇਹ ਧਿਰ ਅਕਾਲੀ ਦਲ ਨਾਲ ਸਬੰਧਤ ਮੰਨੀ ਜਾਂਦੀ ਹੈ, ਜਿਸ ਵਿੱਚ ਜ਼ਿਆਦਾਤਰ ਜੱਟ ਭਾਈਚਾਰੇ ਦੇ ਲੋਕ ਸ਼ਾਮਿਲ ਹਨ। ਜਿਨ੍ਹਾਂ ਹਾਰ ਤੋਂ ਬਾਦਅ ਪਿੰਡ ਦੇ ਦਲਿਤ ਭਾਈਚਾਰੇ ਨੂੰ ਆਪਣੇ ਖੇਤਾਂ ‘ਚ ਵੜ੍ਹਣ ਸਰਕਾਰੀ ਡੇਅਰੀ ਤੇ ਦੁੱਧ ਵੇਚਣ ਤੋਂ ਇਲਾਵਾ, ਡਾਕਟਰ ਦੀ ਦੁਕਾਨ ਤੋਂ ਦਵਾਈ ਦੇਣੀ ਵੀ ਬੰਦ ਕਰ ਦਿੱਤੀ ਹੈ। ਇਸ ਸਬੰਧੀ ਡੀ-5 ਚੈਨਲ ਪੰਜਾਬੀ ਵੱਲੋਂ ਪਿੰਡ ਵਾਸੀਆਂ ਨਾਲ ਖਾਸ ਗੱਲਬਾਤ ਕੀਤੀ ਗਈ।

Read Also ਕਿਥੇ ਹਨ ਦਲਿਤਾਂ ‘ਤੇ ਫ਼ਾਇਰਿੰਗ ਕਰਨ ਵਾਲ਼ੇ ਸ਼ਿਵ ਸੈਨਿਕ?

ਇਸ ਸਬੰਧੀ ਜਦੋਂ ਪਿੰਡ ਦੇ ਡਾਕਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕੈਮਰੇ ਅੱਗੇ ਕੁੱਝ ਵੀ ਕਹਿਣ ਤੋਂ ਇਨਕਾਰ ਦਿੱਤਾ ਪਰ ਸਟਿੰਗ ਆਪ੍ਰੇਸ਼ਨ ਦੌਰਾਨ ਡਾਕਟਰ ਅਜਿਹੀ ਕਿਸੇ ਵੀ ਗੱਲ ਤੋਂ ਮੁੱਕਰਦਾ ਨਜ਼ਰ ਆਇਆ। ਹਾਲਾਂਕਿ ਚੋਣਾਂ ਦੌਰਾਨ ਹਾਰੇ ਹੋਈ ਉਮਦੀਵਾਰ ਪਿੰਡ ਵਾਸੀਆਂ ਵੱਲੋਂ ਲਾਏ ਗਏ ਇਲਜ਼ਾਮਾਂ ਨੂੰ ਬੇ-ਬੁਨਿਆਦ ਦੱਸਦੇ ਨਜ਼ਰ ਆਏ। ਪਿੰਡ ਵਾਸੀਆਂ ਦੀ ਮੰਨੀਏ ਤਾਂ ਚੋਣਾਂ ਤੋਂ ਬਾਅਦ ਅਕਾਲੀ ਧਿਰ ਵੱਲੋਂ ਜਮ ਕੇ ਹੁੱਲੜਬਾਜ਼ੀ ਕੀਤੀ ਗਈ ਅਤੇ ਉਨ੍ਹਾਂ ਤੇ ਜਾਨਲੇਵਾ ਹਮਲਾ ਕੀਤਾ ਗਿਆ। ਜਿਸ ਕਾਰਨ ਅੱਜ ਵੀ ਉਨ੍ਹਾਂ ਦਾ ਘਰੋਂ ਨਿਕਲਣਾ ਮੁਹਾਲ ਹੋ ਰਿਹਾ ਹੈ। ਖੈਰ ਮਾਮਲੇ ਦੀ ਅਸਲ ਸੱਚਾਈ ਕੀ ਹੈ ਇਹ ਕਹਿਣਾ ਤਾਂ ਮੁਸ਼ਕਿਲ ਹੈ ਪਰ ਐਨਾ ਜ਼ਰੂਰ ਹੈ ਇਸ ਵਾਰ ਹੋਈਆਂ ਸਰਪੰਚੀ ਚੋਣਾਂ ਨੇ ਕਰੀਬ ਹਰ ਇੱਕ ਪਿੰਡ ਨੂੰ ਦੋ ਜਾਂ ਫਿਰ ਇਸ ਤੋਂ ਵੱਧ ਧੜਿਆਂ ਵਿੱਚ ਵੰਡ ਕੇ ਰੱਖ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button