Breaking NewsIndiaNews

ਜੰ‍ਮੂ – ਕਸ਼‍ਮੀਰ ‘ਚ ਹੁਣ ਤੱਕ ਦਾ ਸਭ ਤੋਂ ਵੱਡਾ ਅੱਤਵਾਦੀ ਹਮਲਾ , 40 ਜਵਾਨ ਸ਼ਹੀਦ

ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਸ੍ਰੀਨਗਰ-ਜੰਮੂ ਰਾਜਮਾਰਗ ‘ਤੇ ਸੀਆਰਪੀਐਫ ਦੇ ਕਾਫਲੇ ‘ਤੇ ਦਹਿਸ਼ਤੀ ਹਮਲਾ ਕੀਤਾ ਗਿਆ। ਜਿਸ ਵਿੱਚ ਹੁਣ ਤਕ 40 ਜਵਾਨਾਂ ਦੇ ਸ਼ਹੀਦ ਤੇ ਕਈ ਜ਼ਖ਼ਮੀ ਹੋ ਗਏ। ਦੱਖਣੀ ਕਸ਼ਮੀਰ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ 2500 ਜਵਾਨਾਂ ਦੇ ਕਾਫਲੇ ਇਹ ਹਮਲਾ ਕੀਤਾ ਗਿਆ।

Read Also ਜੰਮੂ ਅਤੇ ਕਸ਼ਮੀਰ ਮੁੱਠਭੇੜ ‘ਚ 6 ਅੱਤਵਾਦੀਆਂ ਨੂੰ ਫੌਜ ਨੇ ਕੀਤਾ ਢੇਰ

ਹਮਲੇ ਦੀ ਜ਼ਿੰਮੇਵਾਰੀ ਜੈਸ਼-ਏ-ਮੁਹੰਮਦ ਨੇ ਲਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਬਾਅਦ ਦੁਪਹਿਰ ਤਕਰੀਬਨ ਸਵਾ ਕੁ ਤਿੰਨ ਵਜੇ ਇਹ ਫਿਦਾਈਨ ਹਮਲਾ ਕੀਤਾ ਗਿਆ। ਕਾਫਲਾ ਆਪਣੇ ਰਸਤੇ ਵੱਲ ਵਧ ਰਿਹਾ ਸੀ ਤਾਂ ਦਹਿਸ਼ਤਗਰਦਾਂ ਨੇ ਧਮਾਕਾਖੇਜ਼ ਸਮੱਗਰੀ ਨਾਲ ਲੈਸ ਕਾਰ ਦੀ ਟੱਕਰ ਜਵਾਨਾਂ ਦੀ ਬੱਸ ਨਾਲ ਕਰ ਦਿੱਤੀ।

 ਸੀਆਰਪੀਐਫ ਦੇ ਆਹਲਾ ਅਧਿਕਾਰੀ ਮੁਤਾਬਕ ਇਹ ਆਮਤਘਾਤੀ ਹਮਲਾ ਜਾਪਦਾ ਹੈ। ਦੁਰਘਟਨਾ ਮਗਰੋਂ ਕੌਮੀ ਸ਼ਾਹਰਾਹ ਬੰਦ ਕਰ ਦਿੱਤਾ ਗਿਆ ਹੈ ਤੇ ਜਾਂਚ ਜਾਰੀ ਹੈ। ਜ਼ਖ਼ਮੀ ਜਵਾਨਾਂ ਨੂੰ ਫ਼ੌਜ ਦੇ 92 ਬੇਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button