ਨਵੀਂ ਦਿੱਲੀ: ਦਿੱਲੀ ਦੇ ਜੰਤਰ-ਮੰਤਰ ‘ਤੇ ਪਿਛਲੇ ਦਿਨ੍ਹੀਂ ਹੋਏ ਵਿਵਾਦਿਤ ਪ੍ਰਦਰਸ਼ਨ ਤੋਂ ਸੋਸ਼ਲ ਮੀਡੀਆ ‘ਤੇ ਕਈ ਵੀਡਿਓਜ ਤੇਜ਼ੀ ਨਾਲ ਵਾਇਰਲ ਸਨ। ਹੁਣ ਇਸ ਸੰਬੰਧ ਵਿੱਚ ਦਿੱਲੀ ਪੁਲਿਸ ਨੇ ਆਪਣੀ ਜਾਂਚ ਤੇਜ਼ ਕਰ ਦਿੱਤੀ ਹੈ ਅਤੇ ਤਿੰਨ ਨਿੱਜੀ ਡਿਜ਼ਿਟਲ ਮਾਰਕੀਟਿੰਗ ਅਤੇ ਸੋਸ਼ਲ ਮੀਡੀਆ ਮੈਨੇਜਮੈਂਟ ਕੰਪਨੀਆਂ ਨੂੰ ਪੁਲਿਸ ਜਾਂਚ ਦੇ ਘੇਰੇ ਵਿੱਚ ਆਈਆਂ ਹਨ। ਇਸਦੇ ਨਾਲ ਹੀ 100 ਤੋਂ ਵੱਧ ਯੂਟਿਊਬਰਾਂ ਅਤੇ ਸੋਸ਼ਲ ਮੀਡੀਆ ਇਨਫਲੂਐਂਸਰ ਵੀ ਰਡਾਰ ‘ਤੇ ਹਨ।
ਜਾਂਚ ਏਜੰਸੀਆਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਕੀ ਇਨ੍ਹਾਂ ਵਿਵਾਦਿਤ ਵੀਡੀਓਜ ਨੂੰ ਕਿਸੇ ਸੁਚੱਜੀ ਰਣਨੀਤੀ ਤਹਿਤ ਵੱਡੇ ਪੱਧਰ ‘ਤੇ ਵਾਇਰਲ ਕੀਤਾ ਗਿਆ ਸੀ ਜਾਂ ਇਹ ਆਮ ਤਰੀਕੇ ਨਾਲ ਲੋਕਾਂ ਤੱਕ ਪਹੁੰਚਿਆ।
ਮੁੱਢਲੀ ਤਕਨੀਕੀ ਜਾਂਚ ਦੌਰਾਨ ਪੁਲਿਸ ਨੂੰ ਕੁਝ ਅਜਿਹੇ ਸੰਕੇਤ ਮਿਲੇ ਹਨ, ਜਿਨ੍ਹਾਂ ਦੇ ਆਧਾਰ ‘ਤੇ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਵੀਡੀਓ ਦੇ ਪ੍ਰਸਾਰ ਲਈ ਡਿਜ਼ਿਟਲ ਟੂਲ, ਐਲਗੋਰਿਦਮ ਅਤੇ ਸੰਭਾਵਿਤ ਪ੍ਰਚਾਰ ਮੁਹਿੰਮ ਦੀ ਵਰਤੋਂ ਕੀਤੀ ਗਈ ਸੀ। ਇਸ ਕਾਰਨ ਪੂਰੇ ਮਾਮਲੇ ਦੀ ਤਕਨੀਕੀ ਅਤੇ ਡਿਜ਼ਿਟਲ ਪੱਖੋਂ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਅਧਿਕਾਰੀ ਇਹ ਵੀ ਜਾਂਚ ਰਹੇ ਹਨ ਕਿ ਵੀਡੀਓ ਨੂੰ ਯੋਜਨਾਬੱਧ ਢੰਗ ਨਾਲ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਫੈਲਾਇਆ ਗਿਆ ਸੀ ਅਤੇ ਇਸ ਲਈ ਕਿਸ ਤਰ੍ਹਾਂ ਦੇ ਡਿਜ਼ਿਟਲ ਸਰੋਤ ਵਰਤੇ ਗਏ।
ਦਿੱਲੀ ਪੁਲਿਸ ਸਬੰਧਤ ਕੰਪਨੀਆਂ ਦੇ ਸਰਵਰ ਲੌਗ, ਡਿਜ਼ਿਟਲ ਰਿਕਾਰਡ, ਦਸਤਾਵੇਜ਼ ਅਤੇ ਹੋਰ ਤਕਨੀਕੀ ਜਾਣਕਾਰੀ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਕ ਜਾਂਚ ਅੱਗੇ ਵਧਣ ਦੇ ਨਾਲ ਕੁਝ ਕੰਪਨੀਆਂ ਦੇ ਸੀਨੀਅਰ ਅਧਿਕਾਰੀਆਂ ਅਤੇ ਕਈ ਸੋਸ਼ਲ ਮੀਡੀਆ ਕ੍ਰੀਏਟਰਾਂ ਨੂੰ ਪੁੱਛਗਿੱਛ ਲਈ ਨੋਟਿਸ ਵੀ ਭੇਜੇ ਜਾ ਸਕਦੇ ਹਨ।
ਇਸ ਜਾਂਚ ਦਾ ਮੁੱਖ ਮਕਸਦ ਇਹ ਜਾਣਨਾ ਹੈ ਕਿ ਵੀਡੀਓ ਦੇ ਪ੍ਰਚਾਰ, ਵਾਇਰਲ ਹੋਣ ਅਤੇ ਜਨਤਾ ਤੱਕ ਪਹੁੰਚਾਉਣ ਵਿੱਚ ਕਿਸ ਦੀ ਕੀ ਭੂਮਿਕਾ ਰਹੀ।
ਇਸ ਮਾਮਲੇ ਦੀ ਜਾਂਚ ਹੁਣ ਦਿੱਲੀ ਤੋਂ ਬਾਹਰ ਮੁੰਬਈ ਤੱਕ ਵੀ ਫੈਲ ਗਈ ਹੈ। ਜਾਂਚ ਏਜੰਸੀਆਂ ਇੱਕ ਪ੍ਰਮੁੱਖ ਇਨਫਲੂਐਂਸਰ ਮਾਰਕੀਟਿੰਗ ਏਜੰਸੀ ਅਤੇ ਉਸ ਨਾਲ ਜੁੜੇ ਕ੍ਰੀਏਟਰ ਨੈੱਟਵਰਕ ਦੀ ਵੀ ਜਾਂਚ ਕਰ ਰਹੀਆਂ ਹਨ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਕੁਝ ਇਨਫਲੂਐਂਸਰਾਂ ਨੂੰ ਪ੍ਰਦਰਸ਼ਨ ਦੇ ਪ੍ਰਚਾਰ ਅਤੇ ਲੋਕਾਂ ਨੂੰ ਜੋੜਨ ਲਈ ਸਰਗਰਮ ਕੀਤਾ ਗਿਆ ਹੋ ਸਕਦਾ ਹੈ।
ਜਾਂਚ ਏਜੰਸੀਆਂ ਹੁਣ ਇਹ ਵੀ ਪਤਾ ਲਗਾ ਰਹੀਆਂ ਹਨ ਕਿ ਸੋਸ਼ਲ ਮੀਡੀਆ ਮੁਹਿੰਮ ਅਤੇ ਕਥਿਤ ਪ੍ਰਚਾਰ ਲਈ ਵਰਤੇ ਗਏ ਧਨ ਦਾ ਸਰੋਤ ਕੀ ਸੀ। ਇਸ ਲਈ ਵਿੱਤੀ ਲੈਣ-ਦੇਣ, ਫੰਡਿੰਗ ਨੈੱਟਵਰਕ ਅਤੇ ਹੋਰ ਆਰਥਿਕ ਪੱਖਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਪੂਰੇ ਮਾਮਲੇ ਦੀ ਅਸਲ ਤਸਵੀਰ ਸਾਹਮਣੇ ਆ ਸਕੇ।ਆਈਆਈਟੀ ਪਟਨਾ ਦੀ ਇੱਕ ਵਿਦਿਆਰਥਣ ਨੇ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਪ੍ਰਦਰਸ਼ਨਾਂ ਦੌਰਾਨ ਭੀੜ ਪ੍ਰਬੰਧਨ ਲਈ ਦੇਸ਼-ਪੱਧਰੀ ਇਕਸਾਰ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ (SOP) ਲਾਗੂ ਕਰਨ ਦੀ ਮੰਗ ਕੀਤੀ ਹੈ। ਉਸਨੇ ਇਹ ਵੀ ਅਪੀਲ ਕੀਤੀ ਕਿ ਪ੍ਰਦਰਸ਼ਨਾਂ ਦੌਰਾਨ ਡਿਊਟੀ ‘ਤੇ ਤਾਇਨਾਤ ਪੁਲਿਸ ਕਰਮਚਾਰੀਆਂ ਲਈ ਨਾਮ ਵਾਲਾ ਬੈਜ ਲਗਾਉਣਾ ਲਾਜ਼ਮੀ ਕੀਤਾ ਜਾਵੇ, ਤਾਂ ਜੋ ਪਾਰਦਰਸ਼ਤਾ ਅਤੇ ਜਵਾਬਦੇਹੀ ਯਕੀਨੀ ਬਣਾਈ ਜਾ ਸਕੇ।
ਫਿਲਹਾਲ ਦਿੱਲੀ ਪੁਲਿਸ ਵੱਖ-ਵੱਖ ਤਕਨੀਕੀ, ਡਿਜ਼ਿਟਲ ਅਤੇ ਵਿੱਤੀ ਪਹਿਲੂਆਂ ਦੀ ਜਾਂਚ ਕਰ ਰਹੀ ਹੈ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.