Breaking NewsD5 specialEntertainmentNews

ਜੂਨ ‘ਚ Vikram Vedha ਦੀ ਸ਼ੂਟਿੰਗ ਸ਼ੁਰੂ ਕਰਨਗੇ ਰਿਤਿਕ ਰੋਸ਼ਨ!

ਮੁੰਬਈ : ਬਾਲੀਵੁੱਡ ਦੇ ਮਾਚੋ ਮੈਨ ਰਿਤੀਕ ਰੌਸ਼ਨ ਜੂਨ ‘ਚ ਦੱਖਣ ਭਾਰਤ ਸੁਪਰਹਿੱਟ ਫ਼ਿਲਮ ‘ਵਿਕਰਮ ਵੇਧਾ’ ਦੇ ਹਿੰਦੀ ਰੀਮੇਕ ਦੀ ਸ਼ੂਟਿੰਗ ਸ਼ੁਰੂ ਕਰ ਸਕਦੇ ਹਨ। ਬਾਲੀਵੁੱਡ ਨਿਰਮਾਤਾ ਨੀਰਜ ਪਾਂਡੇ ਵਿਕਰਮ ਵੇਧਾ ਦਾ ਹਿੰਦੀ ਰੀਮੇਕ ਬਣਾਉਣ ਜਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਫ਼ਿਲਮ ‘ਚ ਰਿਤੀਕ ‘ਵੇਧਾ’ ਯਾਨੀ ਇੱਕ ਗੈਂਗਸਟਰ ਦੀ ਭੂਮਿਕਾ ‘ਚ ਦਿਖਾਈ ਦੇਣਗੇ। ਇੱਕ ਪਾਸੇ ਵਿਕਰਮ ਵੇਧਾ ਦੇ ਰੀਮੇਕ ‘ਚ ਰਿਤੀਕ ਰੋਸ਼ਨ ਜਿੱਥੇ ਵਿਲਨ ਦਾ ਕਿਰਦਾਰ ਨਿਭਾਉਣਗੇ ਤਾਂ ਉਥੇ ਹੀ ਦੂਜੇ ਪਾਸੇ ਸੈਫ ਅਲੀ ਖਾਨ ਫ਼ਿਲਮ ‘ਚ ਵਿਕਰਮ ਵੇਧਾ ਇੱਕ ਪੁਲਿਸ ਆਫ਼ਿਸ ਦੇ ਰੋਲ ‘ਚ ਨਜ਼ਰ ਆਉਣਗੇ।

2022 ਦੀਆਂ ਚੋਣਾਂ ਤੋਂ ਪਹਿਲਾਂ ਸਿਆਸੀ ਧਮਾਕਾ !ਢੀਂਡਸੇ ਦੀ ‘ਆਪ’ ਆਗੂਆਂ ਨਾਲ ਗੁਪਤ ਮੀਟਿੰਗ!ਵੱਡੇ ਫੇਰਬਦਲ ਦੀ ਤਿਆਰੀ !

ਦੱਸਿਆ ਜਾ ਰਿਹਾ ਹੈ ਕਿ ਰਿਤਿਕ ਰੋਸ਼ਨ ਬਹੁਤ ਸਮੇਂ ਤੋਂ ਇਸ ਫ਼ਿਲਮ ਦੀ ਤਿਆਰੀ ਕਰ ਰਹੇ ਹਨ ਅਤੇ ਉਹ ਜੂਨ ਦੇ ਮਹੀਨੇ ਤੋਂ ਇਸ ਦਾ ਪਹਿਲਾ ਸ਼ਡਿਊਲ ਸ਼ੁਰੂ ਕਰ ਦੇਣਗੇ। ਉਹ ਮਈ ਦੇ ਮਹੀਨੇ ਕਿਰਦਾਰ ਦੇ ਅਨੁਸਾਰ ਫਿਜ਼ਿਕਲ ਟਰਾਂਸਫਾਰਮੇਸ਼ਨ ਕਰਨਗੇ। ਇਸ ਦੇ ਲਈ, ਉਨ੍ਹਾਂ ਨੇ ਪਹਿਲਾਂ ਹੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਫ਼ਿਲਮ ‘ਵਿਕਰਮ ਵੇਧਾ ਰੀਮੇਕ ਦਾ ਨਿਰਦੇਸ਼ਨ ਪੁਸ਼ਕਰ ਅਤੇ ਗਾਇਤਰੀ ਹੀ ਕਰਨਗੇ, ਜਿਨ੍ਹਾਂ ਨੇ ਅਸਲ ਫਿਲਮ ਬਣਾਈ ਸੀ। ਇਸ ਸਮੇਂ ਇਹ ਦੋਵਾਂ ਫ਼ਿਲਮ ਦੇ ਪ੍ਰੀ – ਪ੍ਰੋਡਕਸ਼ਨ ਵਰਕ ‘ਚ ਲੱਗੇ ਹੋਏ ਹਨ ਅਤੇ ਸ਼ੂਟਿੰਗ ਦੀਆਂ ਥਾਵਾਂ ਤੋਂ ਲੈ ਕੇ ਪਾਤਰਾਂ ਦੇ ਲੁਕਸ ਫਾਇਨਲ ਕਰ ਰਹੇ ਹਨ।

 

View this post on Instagram

 

A post shared by Ritik roshan 🔘 (@ritik_roshan185)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button