Breaking NewsD5 specialNewsPunjab

‘26 ਜਨਵਰੀ ਦੀ ਟਰੈਕਟਰ ਪਰੇਡ ਮਿੱਥੇ ਪ੍ਰੋਗਰਾਮ ਅਨੁਸਾਰ ਹੋਵੇਗੀ’

ਪਟਿਆਲਾ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਸਿੰਘੂ, ਕੁੰਡਲੀ ਦਿੱਲੀ ਮੋਰਚੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਕਾਨੂੰਨ ਰੱਦ ਹੋਣ, ਸਾਰੀਆਂ ਫਸਲਾਂ ਦੀ ਖਰੀਦ ਦੀ ਗਰੰਟੀ ਦਾ ਕਾਨੂੰਨ ਲਿਆਂਦਾ ਜਾਵੇ, ਅੰਦੋਲਨ ਦੀ ਮੁੱਖ ਮੰਗ ਅੱਜ ਸਰਕਾਰ ਦੇ ਪ੍ਰਸਤਾਵ ਤੇ ਹੋਵੇਗੀ ਸਾਂਝੀ ਰਾਏ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਵਿੱਚ ਅੱਜ ਬਹੁਤ ਸਾਰੇ ਪੱਖ ਵਿਚਾਰਨ ਵਾਲੇ ਹਨ ਸਰਕਾਰ ਅੰਦੋਲਨ ਖ਼ਤਮ ਕਰਵਾਉਣ ਦਾ ਰਾਹ ਕੱਢ ਰਹੀ ਹੈ। ਸਰਕਾਰ ਦਾ ਐਮ.ਐਸ਼.ਪੀ ਤੇ ਗਰੰਟੀ ਤੇ ਨਵਾ ਕਾਨੂੰਨ ਬਣਾਉਣ ਵਾਲੀ ਗੱਲ ਨੂੰ ਰੋਲਣ ਲਈ ਨਵਾਂ ਪ੍ਰਸਤਾਵ ਤੇ ਨਹੀਂ  ਸਾਂਝੀ ਕਮੇਟੀ ਵਾਲੀ ਗੱਲ ਬਾਰ ਬਾਰ ਪਹਿਲਾਂ ਹੀ ਰੱਦ ਕਰ ਚੁੱਕੇ ਹਾਂ ਉਸ ਨੂੰ ਮਨਾਉਣ ਦਾ ਇਹ ਨਵਾਂ ਤਰੀਕਾ ਨਾ ਨਹੀਂ।

BIG NEWS ਹੁਣੇ-ਹੁਣੇ ਆਈ ਮੰਦਭਾਗੀ ਖ਼ਬਰ, ਇੱਕ ਹੋਰ ਕਿਸਾਨ ਨਾਲ ਵਾਪਰਿਆ ਭਾਣਾ

ਸਰਕਾਰ ਦਾ ਇਹ ਦਾਅਵਾ ਕਿ ਕੋਰਟ ਵਿੱਚ ਐਫੀਡੇਵਿਡ ਦੇ ਦੇਵਾਂਗੇ ਕੀ ਕੋਰਟਾਂ ਵਿਚ ਪਹਿਲਾਂ ਐਫੀਡੇਵਿਡ ਅੰਤਿਮ ਐਫੀਡੇਵਿਡ ਹੁੰਦਾ ਹੈ। ਸਰਵਉੱਚ ਨਿਆਲੇ ਦੀ ਲੋਕਾਂ ਵਿਚ ਜੋ ਮਾਨਤਾ ਹੈ ਕੀ ਉਹ ਸਾਰਥਿਕ ਫੈਸਲੇ ਕਰ ਸਕੇਗੀ ਹੋਰ ਅਨੇਕਾਂ ਗੰਭੀਰ ਪੱਖ ਵਿਚਾਰਨ ਵਾਲੇ ਹਨ।26 ਜਨਵਰੀ ਦੀ ਪਰੇਡ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਹਜ਼ਾਰਾਂ ਟ੍ਰੈਕਟਰ ਟਰਾਲੀਆਂ ਦਾ ਜਥਾ ਅੱਜ ਪਹੁੰਚਿਆ ਦਿੱਲੀ ਮੋਰਚੇ ਵਿਚ ਤੇ ਪੰਜਾਬ ਤੋਂ ਲੱਖਾਂ ਟਰੈਕਟਰ 20 ਜਨਵਰੀ ਤੋਂ ਬਾਅਦ ਲਗਾਤਾਰ ਪਹੁੰਚਣਗੇ। ਅੱਜ ਦਾ ਵਿਸ਼ਾਲ ਟਰੈਕਟਰ ਟਰਾਲੀਆਂ ਦਾ ਜਥਾ ਸੁਖਵਿੰਦਰ ਸਿੰਘ ਸਭਰਾ, ਹਰਪ੍ਰੀਤ ਸਿੰਘ ਸਿੱਧਵਾਂ ਦੀ ਅਗਵਾਈ ਹੇਠ ਮੋਰਚੇ ਵਿਚ ਸ਼ਾਮਿਲ ਹੋਇਆ ਸਟੇਜ ਦਾ ਸੰਚਾਲਨ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ, ਲਖਵਿੰਦਰ  ਸਿੰਘ ਵਰਿਆਮ ਨੰਗਲ, ਜਰਮਨਜੀਤ ਸਿੰਘ ਬੰਡਾਲਾ,ਸਕੱਤਰ ਸਿੰਘ ਕੋਟਲਾ ਵੱਲੋਂ ਕੀਤੀ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button