PunjabTop News

ਜੀਦਾ ਬੰਬ ਧਮਾਕਾ ਮਾਮਲਾ: NIA ਦੀ ਟੀਮ ਪਹੁੰਚੀ ਮੁਲਜ਼ਮ ਦੇ ਘਰ , 24 ਫਰਵਰੀ ਨੂੰ ‘ਚ ਪੇਸ਼ ਕੀਤਾ ਜਾਵੇਗਾ ਚਲਾਨ

NIA ਦੀ ਟੀਮ ਬੰਬ ਧਮਾਕਿਆਂ ਦੇ ਮੁਲਜ਼ਮ ਗੁਰਪ੍ਰੀਤ ਸਿੰਘ ਦੇ ਘਰ ਪਹੁੰਚੀ। ਬੀਤੀ 10 ਸਤੰਬਰ 2025 ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੀਦਾ ਵਿੱਚ ਹੋਏ ਬੰਬ ਧਮਾਕਿਆਂ ਦੇ ਸਬੰਧ ਵਿੱਚ NIA ਦੀ ਟੀਮ ਨੇ ਮੁਲਜ਼ਮ ਦੇ ਪਰਿਵਾਰ ਤੋਂ ਪੁੱਛਗਿੱਛ ਕੀਤੀ।NIA ਦੇ ਹੈੱਡ ਕਾਂਸਟੇਬਲ ਮਨਦੀਪ ਸਿੰਘ ਸ਼ੁੱਕਰਵਾਰ ਨੂੰ ਪਿੰਡ ਜੀਦਾ ਪਹੁੰਚੇ। ਪੁੱਛਗਿੱਛ ਦੌਰਾਨ ਗੁਰਪ੍ਰੀਤ ਸਿੰਘ ਵੱਲੋਂ ਮੋਬਾਈਲ ਫ਼ੋਨ ਖਰੀਦਣ ਬਾਰੇ ਸਵਾਲ ਕੀਤੇ ਗਏ।

ਸੂਤਰਾਂ ਅਨੁਸਾਰ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੇ ਗੁਰਪ੍ਰੀਤ ਨੂੰ ਮੋਬਾਈਲ ਖਰੀਦਣ ਲਈ ਇੱਕ ਆੜ੍ਹਤੀ ਤੋਂ ਕਰਜ਼ਾ ਲੈ ਕੇ ਪੈਸੇ ਦਿੱਤੇ ਸਨ। NIA ਦੀ ਟੀਮ ਇਸ ਤੋਂ ਪਹਿਲਾਂ ਵੀ ਕਈ ਵਾਰ ਪਿੰਡ ਜੀਦਾ ਦਾ ਦੌਰਾ ਕਰ ਚੁੱਕੀ ਹੈ।ਨੌਜਵਾਨ ਗੁਰਪ੍ਰੀਤ ਸਿੰਘ ਨੇ ਵੱਖ-ਵੱਖ ਕੈਮੀਕਲ ਮਿਲਾ ਕੇ ਬੰਬ ਬਣਾਉਣੇ ਸ਼ੁਰੂ ਕੀਤੇ ਸਨ। 10 ਸਤੰਬਰ 2025 ਨੂੰ ਬੰਬ ਬਣਾਉਂਦੇ ਸਮੇਂ ਹੋਏ ਧਮਾਕੇ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਿਆ ਸੀ, ਜਿਸ ਕਾਰਨ ਡਾਕਟਰਾਂ ਨੂੰ ਉਸ ਦੀ ਸੱਜੀ ਬਾਂਹ ਕੱਟਣੀ ਪਈ। ਉਸੇ ਦਿਨ ਬਾਅਦ ਦੁਪਹਿਰ ਕੈਮੀਕਲ ਹਟਾਉਂਦੇ ਸਮੇਂ ਹੋਏ ਦੂਜੇ ਧਮਾਕੇ ਵਿੱਚ ਉਸ ਦਾ ਪਿਤਾ ਜਗਤਾਰ ਸਿੰਘ ਵੀ ਜ਼ਖ਼ਮੀ ਹੋ ਗਿਆ ਸੀ।

ਪੁਲਿਸ ਅਤੇ NIA ਵੱਲੋਂ ਕੈਮੀਕਲ ਨਸ਼ਟ ਕਰਨ ਵਿੱਚ ਅਸਫ਼ਲ ਰਹਿਣ ਤੋਂ ਬਾਅਦ ਭਾਰਤੀ ਸੈਨਾ ਨੂੰ ਬੁਲਾਇਆ ਗਿਆ ਸੀ, ਜਿਸ ਨੇ ਬੜੀ ਮੁਸ਼ਕਲ ਨਾਲ ਕੈਮੀਕਲ ਨੂੰ ਨਸ਼ਟ ਕੀਤਾ। ਮੁੱਖ ਮੁਲਜ਼ਮ ਗੁਰਪ੍ਰੀਤ ਸਿੰਘ ਖ਼ਿਲਾਫ਼ NIA ਵੱਲੋਂ 24 ਫਰਵਰੀ ਨੂੰ ਅਦਾਲਤ ਵਿੱਚ ਚਲਾਨ  ਪੇਸ਼ ਕੀਤਾ ਜਾਵੇਗਾ। NIA ਦੇ ਹੌਲਦਾਰ ਮਨਦੀਪ ਸਿੰਘ ਨੇ ਪਰਿਵਾਰ ਨੂੰ ਸੂਚਿਤ ਕੀਤਾ ਕਿ ਉਹ ਆਪਣਾ ਵਕੀਲ ਕਰ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਗੁਰਪ੍ਰੀਤ ਸਿੰਘ ਪਹਿਲਾਂ ਹੀ ਅਦਾਲਤ ਵਿੱਚ ਆਪਣਾ ਗੁਨਾਹ ਕਬੂਲ ਕਰ ਚੁੱਕਾ ਹੈ।ਸ਼ੱਕ ਜਤਾਇਆ ਜਾ ਰਿਹਾ ਹੈ ਕਿ ਮੁਲਜ਼ਮ ਦੇ ਤਾਰ ਕਿਸੇ ਅੱਤਵਾਦੀ ਜਥੇਬੰਦੀ ਨਾਲ ਜੁੜੇ ਹੋ ਸਕਦੇ ਹਨ। ਅਦਾਲਤ ਵਿੱਚ ਚਲਾਨ ਪੇਸ਼ ਹੋਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਗੁਰਪ੍ਰੀਤ ਦੇ ਸਬੰਧ ਕਿਸ ਨਾਲ ਸਨ ਅਤੇ ਉਸ ਦੀ ਅਸਲ ਸਾਜ਼ਿਸ਼ ਕੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button