Opinion

ਪੰਜਾਬ ਭਵਨ ਦਾ ਚੌਥਾ ਕੌਮਾਂਤਰੀ ਸੰਮੇਲਨ ਪਹਿਲੀ ਅਕਤੂਬਰ ਤੋਂ ਸਰੀ (ਕੈਨੇਡਾ) ‘ਚ

ਚੰਡੀਗੜ੍ਹ: ਪੰਜਾਬ ਭਵਨ ਸਰੀ (ਕੈਨੇਡਾ) ਦਾ ਚੌਥਾ ਸਲਾਨਾ ਸਮਾਗਮ ਪੰਜਾਬ, ਪੰਜਾਬੀ ਪੰਜਾਬੀਅਤ ਦੇ ਮੁਦੱਈ ਅਤੇ ਪ੍ਰਸਿੱਧ ਚਿੰਤਕ ਸੁੱਖੀ ਬਾਠ ਦੀ ਅਗਵਾਈ ਵਿੱਚ ਪਹਿਲੀ ਅਤੇ ਦੋ ਅਕਤੂਬਰ 2022 ਨੂੰ ਸਰੀ ਪੰਜਾਬ ਭਵਨ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪੂਰੀ ਦੁਨੀਆਂ ਤੋਂ ਪੰਜਾਬੀ ਪੁੱਜ ਰਹੇ ਹਨ।

ਪੰਜਾਬ ਭਵਨ ਸਰੀ ਦੇ ਸੰਚਾਲਕ ਸੁੱਖੀ ਬਾਠ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਗਮ ਵਿੱਚ ਸ: ਅਰਜਨ ਸਿੰਘ ਬਾਠ ਦੀ ਯਾਦ ਵਿੱਚ ਸਾਹਿੱਤਕ ਹਸਤੀਆਂ ਦਾ ਸਨਮਾਨ ਕੀਤਾ ਜਾਵੇਗਾ। ਕੌਮਾਂਤਰੀ ਪੰਜਾਬੀ ਸਮਾਜ ਅਤੇ ਸਾਹਿੱਤ ਬਾਰੇ ਚਰਚਾ ਹੋਏਗੀ। ਡਾ: ਸਾਹਿਬ ਸਿੰਘ ਲੇਖਕ, ਨਿਰਦੇਸ਼ਕ, ਅਦਾਕਾਰ ਦਾ ਨਾਟਕ ” ਸੰਮਾਂ ਵਾਲੀ ਡਾਂਗ” ਪੇਸ਼ ਕੀਤਾ ਜਾਏਗਾ। ਲੇਖਕਾਂ ਦੀਆਂ ਪੁਸਤਕਾਂ ਰਲੀਜ਼ ਕੀਤੀਆਂ ਜਾਣਗੀਆਂ ਅਤੇ ਦੋਵੇਂ ਦਿਨ ਪੰਜਾਬੀ ਸਾਹਿੱਤ, ਪੰਜਾਬੀ ਸਭਿਆਚਾਰ, ਪੰਜਾਬੀ ਕੌਮਾਂਤਰੀ ਭਾਈਚਾਰਾ, ਸਬੰਧੀ ਵਿਚਾਰ ਚਰਚਾ ਹੋਏਗੀ। ਸਭਿਆਚਾਰਕ ਪ੍ਰੋਗਰਾਮ ਹੋਣਗੇ।

ਸੁੱਖੀ ਬਾਠ ਨੇ ਦੱਸਿਆ ਕਿ ਪੰਜਾਬ ਭਵਨ ਸਰੀ ਕੈਨੇਡਾ ਦਾ ਸਲਾਨਾ ਸਮਾਗਮ ਇਸ ਵੇਰ ਵਿਲੱਖਣ, ਵਿਸ਼ੇਸ਼ ਅਤੇ ਯਾਦਗਾਰੀ ਹੋਏਗਾ। ਰਾਜੀ ਮੁਸੱਵਰ ਦੀ ਕਲਾਕ੍ਰਿਤੀਆਂ ਦੀ ਨੁਮਾਇਸ਼ ਲੱਗੇਗੀ। ਉਨ੍ਹਾ ਇਹ ਵੀ ਕਿਹਾ ਕਿ ਛੇ ਕੁ ਵਰ੍ਹੇ ਪਹਿਲਾਂ ਪੰਜਾਬ ਭਵਨ ਸਰੀ ਕੈਨੇਡਾ ਨੇ ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਵਿੱਚ ਸਾਂਝ ਦਾ ਇੱਕ ਪੁਲ ਬਨਾਉਣਾ ਆਰੰਭ ਕੀਤਾ ਸੀ। ਉਹ ਪੁਲ ਹੁਣ ਬਣ ਚੁੱਕਾ ਹੈ ਅਤੇ ਸਮੁੱਚਾ ਪੰਜਾਬੀ ਭਾਈਚਾਰਾ ਇਸ ਵਿੱਚ ਯੋਗਦਾਨ ਪਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button