Breaking NewsD5 specialNewsPunjab

ਜਾਨ ਬਚਾਉਣ ਵਾਲੇ ਡਾਕਟਰਾਂ ਨੇ ਲੋਕਾਂ ਦੀ ਖਤਰੇ ‘ਚ ਪਾਈ ਜਾਨ, ਹੁਣ ਪਤਾ ਨਹੀਂ ਕੀ ਬਣੂ ਲੋਕਾਂ ਦਾ!

ਜਲੰਧਰ : ਜਲੰਧਰ ਸਿਵਲ ਹਸਪਤਾਲ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਇੱਥੇ ਇੱਕ ਕੋਰੋਨਾ ਪੌਜ਼ੀਟਿਵ ਮਰੀਜ ਵਿਸ਼ਵ ਸ਼ਰਮਾ ਨੂੰ ਨੈਗੇਟਿਵ ਦੱਸ ਕੇ ਛੁੱਟੀ ਦੇ ਦਿੱਤੀ ਗਈ ਹੈ। ਉਹ ਪਿਛਲੇ ਕਈ ਦਿਨ ਤੋਂ ਹਸਪਤਾਲ ‘ਚ ਕੋਰੋਨਾ ਦਾ ਇਲਾਜ਼ ਕਰਵਾ ਰਿਹਾ ਸੀ। ਹਸਪਤਾਲ ਵੱਲੋਂ ਛੁੱਟੀ ਮਿਲਣ ਤੋਂ ਬਾਅਦ ਉਕਤ ਨੌਜਵਾਨ ਬਾਇਕ ‘ਤੇ ਨਿਕਲਿਆ ਅਤੇ ਉਸਦੇ ਦੋਸਤਾਂ ਨੇ ਉਸ ‘ਤੇ ਫੁਲ ਸੁੱਟੇ।

🔴 LIVE | Today News| ਅੱਜ ਦੀਆਂ ਖ਼ਬਰਾਂ- ਪੰਜਾਬੀਆ ਲਈ ਨਵਾਂ ਫ਼ੁਰਮਾਨ, ਸਕੂਲਾਂ ਤੇ ਯੂਨੀਵਰਸਿਟੀਆਂ ਲਈ ਨਿਰਦੇਸ਼

ਦੇਰ ਰਾਤ ਹਸਪਤਾਲ ਤੋਂ ਉਸਨੂੰ ਦੁਬਾਰਾ ਫੋਨ ਆਇਆ ਕਿ ਉਸਦੀ ਰਿਪੋਰਟ ਪੌਜ਼ੀਟਿਵ ਹੈ ਗਲਤੀ ਨਾਲ ਛੁੱਟੀ ਦੇ ਦਿੱਤੀ ਗਈ ਹੈ। ਇ ਤੋਂ ਬਾਅਦ ਉਸਦੇ ਹੋਸ਼ ਉੱਡ ਗਏ ਅਤੇ ਉਹ ਦੁਬਾਰਾ ਹਸਪਤਾਲ ਪਹੁੰਚਿਆ। ਹੁਣ ਇਸ ਪੂਰੇ ਮਾਮਲੇ ‘ਚ ਸਿਵਲ ਸਰਜਨ ਆਪਣੇ ਸਟਾਫ ਦੀ ਲਾਪਰਵਾਹੀ ”ਤੇ ਤਾਂ ਪਰਦਾ ਪਾਉਂਦਾ ਦਿਖਾਈ ਦੇ ਰਿਹਾ ਹੈ ਪਰ ਲਾਪਰਵਾਹੀ ਵਰਤਣ ‘ਤੇ ਮਰੀਜ਼ ਅਤੇ ਉਸਦੇ ਦੋਸਤ ‘ਤੇ ਕੇਸ ਦਰਜ ਕਰਵਾਉਣ ਦਾ ਦਾਅਵਾ ਕਰ ਰਹੇ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button