![ਜਲੰਧਰ ਦੇ ਸ਼ਾਹਕੋਟ ਵਿੱਚ ਪੁਲਿਸ ਐਨਕਉਂਟਰ, ਗੋਲੀ ਲੱਗਣ ਨਾਲ ਬਦਮਾਸ਼ ਜ਼ਖਮੀ 1 476008691 3633345633476375 3202040178341695056 n 3](https://punjabi.newsd5.in/wp-content/uploads/2025/02/476008691_3633345633476375_3202040178341695056_n-3-780x470.jpg)
ਸ਼ਾਹਕੋਟ ਦੇ ਨਜ਼ਦੀਕੀ ਪਿੰਡ ਸੱਜਣਵਾਲ ਵਿਖੇ ਸ਼ਾਹਕੋਟ-ਕਾਕੜਾ ਕਲਾਂ ਰੋਡ ‘ਤੇ ਪੁਲਿਸ ਮੁਕਾਬਲੇ ਦੌਰਾਨ ਇਕ ਗੈਂਗਸਟਰ ਨੂੰ ਕਾਬੂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਰੇੜਵਾਂ ਦੇ ਕੁਝ ਗੈਂਗਸਟਰਾਂ ਵਲੋਂ ਬੀਤੇ ਦਿਨੀ ਇਕ ਐਨ.ਆਰ.ਆਈ. ‘ਤੇ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਸੰਬੰਧੀ ਸ਼ਾਹਕੋਟ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ।
ਇਸ ਸੰਬੰਧੀ ਅੱਜ ਸ਼ਾਮ ਪੁਲਿਸ ਵਲੋ ਗੁਪਤ ਸੂਚਨਾ ਮਿਲਣ ‘ਤੇ ਉਕਤ ਮਾਮਲੇ ਵਿਚ ਸ਼ਾਮਿਲ ਗੈਂਗਸਟਰਾਂ ਬਾਰੇ ਪਤਾ ਲੱਗਣ ਤੋਂ ਬਾਅਦ ਪੁਲਿਸ ਵਲੋਂ ਤਿੰਨ ਗੱਡੀਆਂ ਵਿਚ ਸਵਾਰ ਗੈਂਗਸਟਰਾਂ ਦਾ ਪਿੱਛਾ ਕੀਤਾ ਗਿਆ ਤਾਂ ਉਨ੍ਹਾਂ ਵਿਚੋਂ ਦੋ ਗੱਡੀਆਂ ਇਕ ਖੇਤ ਵਾਲੇ ਪਾਸੇ ਵੜ ਗਈਆਂ ਜਦਕਿ ਇਕ ਗੱਡੀ ਵਿਚ ਸਵਾਰ ਗੈਂਗਸਟਰ ਭੱਜਣ ਵਿਚ ਕਾਮਯਾਬ ਹੋ ਗਏ।
ਕੁਝ ਹਫ਼ਤੇ ਪਹਿਲਾਂ ਸ਼ਾਹਕੋਟ ਵਿੱਚ ਇੱਕ ਪੈਟਰੋਲ ਪੰਪ ਮਾਲਕ ਦੀ ਕਾਰ ‘ਤੇ ਕੁਝ ਮੁਲਜ਼ਮਾਂ ਨੇ ਗੋਲੀਬਾਰੀ ਕੀਤੀ ਸੀ। ਇਸ ਸਬੰਧੀ ਸ਼ਾਹਕੋਟ ਪੁਲਿਸ ਨੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਸੀ। ਐਸ.ਐਸ.ਪੀ. ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਹਰਕਮਲਪ੍ਰੀਤ ਖੱਖ ਵੱਲੋਂ ਡੀ.ਐਸ.ਪੀ. ਸ਼ਾਹਕੋਟ ਓਂਕਾਰ ਸਿੰਘ ਬਰਾੜ ਦੀ ਅਗਵਾਈ ਹੇਠ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ। ਅੱਜ ਦੁਪਹਿਰ ਪੁਲਿਸ ਟੀਮ ਨੂੰ ਸੂਚਨਾ ਮਿਲੀ ਕਿ ਇਸ ਘਟਨਾ ਵਿੱਚ ਸ਼ਾਮਲ ਖਤਰਨਾਕ ਬਦਮਾਸ਼ ਸੁਖਰਾਜ ਸਿੰਘ, ਜੋ ਕਿ ਰੇਡਵਾਂ ਦਾ ਰਹਿਣ ਵਾਲਾ ਹੈ। ਉਸ ਨੂੰ ਸ਼ਾਹਕੋਟ ਦੇ ਪਿੰਡ ਕੱਕੜਕਲਾਂ ਨੇੜੇ ਆਪਣੇ ਸਾਥੀਆਂ ਨਾਲ ਦੇਖਿਆ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.