Fatehgarh SahibNewsPunjab

ਪੰਜਾਬ ਵਿੱਚ ਆਉਣ ਵਾਲੇ ਮੁਸਾਫ਼ਰਾਂ ਸਬੰਧੀ ਦਿਸ਼ਾ ਨਿਰਦੇਸ਼

ਫ਼ਤਹਿਗੜ੍ਹ ਸਾਹਿਬ, 27 ਸਤੰਬਰ

ਵਿਦੇਸ਼ਾਂ ਤੋਂ ਆਉਣ ਵਾਲਿਆਂ ਲਈ ਸਰਕਾਰ ਵੱਲੋਂ ਕੋਰੋਨਾ ਤੋਂ ਬਚਅ ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ ਤਹਿਤ ਕੌਮਾਂਤਰੀ ਮੁਸਾਫ਼ਰ ਜਿਹੜੇ ਹਵਾਈ ਜਾਂ ਸੜਕ ਆਵਾਜਾਈ ਜ਼ਰੀਏ ਪੰਜਾਬ ਆਉਣਗੇ, ਲਈ  www.newdelhiairport.in  ’ਤੇ ਸਵੈ ਘੋਸ਼ਣਾ ਪੱਤਰ, ਜਿਸ ਵਿੱਚ ਉਨ੍ਹਾਂ ਦੇ ਵਿਅਕਤੀਗਤ ਤੇ ਸਿਹਤ ਸਬੰਧੀ ਵੇਰਵੇ ਸ਼ਾਮਲ ਹੋਣ, ਸਬਮਿਟ ਕਰਨਗੇ ਅਤੇ ਨਾਲ ਹੀ ਇੱਕ ਕਾਪੀ ਸੂਬਾ ਅਧਿਕਾਰੀਆਂ ਨੂੰ ਸੌਂਪਣਗੇ। ਦਾਖ਼ਲੇ ਵਾਲੀ ਥਾਂ ਉਤੇ ਉਨ੍ਹਾਂ ਦੀ ਸਿਹਤ ਪ੍ਰੋਟੋਕੋਲ ਮੁਤਾਬਕ ਸਕਰੀਨਿੰਗ ਕੀਤੀ ਜਾਵੇਗੀ। ਸੂਬੇ ਵਿੱਚ ਦਾਖ਼ਲ ਹੋਣ ਵਾਲੇ ਵਿਦੇਸ਼ੀ ਮੁਸਾਫ਼ਰ ਅਨੈਕਸਚਰ 01 ਭਰ ਕੇ ਜ਼ਿਲ੍ਹਾ ਸਿਹਤ/ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੌਂਪਣਗੇ।
शराब कारोबारियों ने बंद के दौरान खोले ठेके किसानों ने की उनके खिलाफ कार्यवाही की मांग
ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਉਹ ਮੁਸਾਫ਼ਰ ਘਰ ਵਿੱਚ ਇਕਾਂਤਵਾਸ ਹੋ ਸਕਣਗੇ, ਜਿਹੜੇ ਇੱਥੇ ਪੁੱਜਣ ਤੋਂ ਪਹਿਲਾਂ ਆਪਣੀ ਨੈਗੇਟਿਵ ਆਰਟੀ-ਪੀਸੀਆਰ ਰਿਪੋਰਟ (ਸਫ਼ਰ ਸ਼ੁਰੂ ਤੋਂ ਪਹਿਲਾਂ 96 ਘੰ‌ਟਿਆਂ ਦੇ ਵਿੱਚ ਵਿੱਚ ਹੋਈ ਹੋਵੇ) ਪੋਰਟਲ ’ਤੇ ਸਬਮਿਟ ਕਰਨਗੇ ਤੇ ਇੱਥੇ ਪੁੱਜਣ ’ਤੇ ਉਸ ਦੀ ਕਾਪੀ ਦਿਖਾਉਣਗੇ। ਉਨ੍ਹਾਂ ਨੂੰ ਸਿਹਤ ਅਧਿਕਾਰੀਆਂ/ ਜ਼ਿਲ੍ਹਾ ਪ੍ਰਸ਼ਾਸਨ ਨੂੰ ਆਪਣੇ ਹੈੱਲਥ ਸਟੇਟਸ ਦੀ ਸਵੈ ਮੌਨੀਟਰਿੰਗ ਸਬੰਧੀ ਅੰਡਰਟੇਕਿੰਗ ਦੇਣ ਲਈ ਵੀ ਕਿਹਾ ਜਾਵੇਗਾ ਤੇ ਨਾਲ ਹੀ ਉਹ ਕੋਵਾ ਐਪ ਡਾਊਨਲੋਡ ਕਰ ਕੇ ਉਸ ਨੂੰ ਚਾਲੂ ਰੱਖਣਗੇ। ਜੇਕਰ ਉਨ੍ਹਾਂ ਨੂੰ ਕੋਰੋਨਾ ਸਬੰਧੀ ਕੋਈ ਲੱਛਣ ਹੁੰਦਾ ਹੈ ਤਾਂ ਉਹ ਜ਼ਿਲ੍ਹਾ ਸਰਵੀਲੈਂਸ ਅਫ਼ਸਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਦੇਣਗੇ। ਇੱਥੇ ਪੁੱਜਣ
’ਤੇ 05ਵੇਂ ਦਿਨ ਉਨ੍ਹਾਂ ਦਾ ਕੋਰੋਨਾ ਸਬੰਧੀ ਟੈੱਸਟ ਹੋਵੇਗਾ ਜੇ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਉਨ੍ਹਾਂ ਦਾ ਇਕਾਂਤਵਾਸ ਖ਼ਤਮ ਹੋ ਜਾਵੇਗਾ। ਉਹ ਅਗਲੇ 07 ਦਿਨ ਤੱਕ ਆਪਣੀ ਸਿਹਤ ਦੀ ਸਵੈ ਮੌਨੀਟਰਿੰਗ ਕਰਦੇ ਰਹਿਣਗੇ, ਜੇ ਕੋਈ ਲੱਛਣ ਆਉਂਦਾ ਹੈ ਤਾਂ ਰਿਪੋਰਟ ਕਰਨਗੇ।

किसान अनाज उगाना बंद कर दे तो क्या होगा, पूर्व विधायक ने भी दिया किसानों का साथ

ਜਿਹੜੇ ਮੁਸਾਫ਼ਰ ਆਰਟੀ-ਪੀਸੀਆਰ ਟੈੱਸਟ ਰਿਪੋਰਟ ਸਬਮਿਟ ਨਹੀਂ ਕਰਨਗੇ, ਉਨ੍ਹਾਂ ਦੀ ਰੈਪਿਡ ਐਂਟੀਜਨ ਟੈਸਟਿੰਗ (ਆਰਏਟੀ) ਹੋਵੇਗੀ। ਜੇ ਉਹ ਪਾਜ਼ੇਟਿਵ ਆਉਂਦੇ ਹਨ ਤਾਂ ਘਰ ਵਿੱਚ ਇਕਾਂਤਵਾਸ/ ਸਰਕਾਰੀ ਇਕਾਂਤਵਾਸ ਸਹੂਲਤ ਜਾਂ ਪ੍ਰਾਈਵੇਟ ਇਕਾਂਤਵਾਸ ਸਹੂਲ (ਪੇਮੈਂਟ ਬੇਸਿਜ਼) ਵਿੱਚ ਉਨ੍ਹਾਂ ਦਾ ਕੋਵਿਡ-19 ਮੈਨੇਜਮੈਂਟ ਪ੍ਰੋਟੋਕੋਲ ਮੁਤਾਬਕ ਇਲਾਜ ਹੋਵੇਗਾ। ਘਰ ਵਿੱਚ ਇਕਾਂਤਵਾਸ ਦੀ ਸਹੂਲਤ ਲੈਣ ਵਾਲੇ ਇੱਕ ਸਹਿਮਤੀ ਦੇਣਗੇ ਕਿ ਉਨ੍ਹਾਂ ਕੋਲ ਘਰ ਵਿੱਚ ਇਕਾਂਤਵਾਸ ਸਬੰਧੀ ਸਹੂਲਤ ਹੈ, ਉਹ ਏਸਿਮਟੋਮੈਟਿਕ ਜਾਂ ਮਾਇਲਡ ਸਿਮਟੋਮੈਟਿਕ ਹਨ ਤੇ ਉਨ੍ਹਾਂ ਨੂੰ ਕੋਈ ਕੋਮੋਰਬਿਡਿਟੀ ਨਹੀਂ ਹੈ ਜਾਂ ਕੋਮੋਰਬਿਡ ਸਥਿਤੀ ਕਾਬੂ ਵਿੱਚ ਹੈ। ਇਹ ਵਿਅਕਤੀ ਸਖ਼ਤੀ ਨਾਲ ਘਰ ਵਿੱਚ ਇਕਾਂਤਵਾਸ ਸਬੰਧੀ ਸ਼ਰਤਾਂ ਨੂੰ ਲਾਗੂ ਕਰਨਗੇ।
ਜੇਕਰ ਰੈਪਿਡ ਐਂਟੀਜਨ ਟੈਸਟ ਨੈਗੇਟਿਵ ਆਉਂਦਾ ਹੈ ਤਾਂ ਉਨ੍ਹਾਂ ਨੂੰ ਘਰ ਵਿੱਚ ਇਕਾਂਤਵਾਸ ਦੀ ਆਗਿਆ ਦਿੱਤੀ ਜਾਵੇਗੀ ਤੇ ਪੰਜਵੇਂ ਦਿਨ ਉਨ੍ਹਾਂ ਦਾ ਆਰਟੀ-ਪੀਸੀਆਰ ਟੈਸਟ ਕੀਤਾ ਜਾਵੇਗਾ।  ਜੇ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਉਨ੍ਹਾਂ ਦਾ ਇਕਾਂਤਵਾਸ ਖ਼ਤਮ ਹੋ ਜਾਵੇਗਾ। ਉਹ ਅਗਲੇ 07 ਦਿਨ ਤੱਕ ਆਪਣੀ ਸਿਹਤ ਦੀ ਸਵੈ ਮੌਨੀਟਰਿੰਗ ਕਰਦੇ ਰਹਿਣਗੇ, ਜੇ ਕੋਈ ਲੱਛਣ ਆਉਂਦਾ ਹੈ ਤਾਂ ਰਿਪੋਰਟ ਕਰਨਗੇ। ਜੇ ਰਿਪੋਰਟ ਪਾਜ਼ੇਟਿਵ ਆਉਂਦੀ ਹੈ ਤਾਂ ਉਨ੍ਹਾਂ ਨੂੰ ਕਲੀਨਿਕਲੀ ਅਸੈੱਸ ਕੀਤਾ ਜਾਵੇਗਾ ਤੇ ਉਹ ਪੰਜਾਬ ਕੋਵਿਡ-19 ਮੈਨੇਜਮੈਂਟ ਪ੍ਰੋਟੋਕੋਲ ਮੁਤਾਬਕ ਚੱਲਣਗੇ।

ਇਸ ਦੇ ਨਾਲ-ਨਾਲ ਡੋਮੈਸਟਿਕ ਟਰੈਵਲ ਸਬੰਧੀ ਸਬੰਧੀ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਉਨ੍ਹਾਂ ਮੁਤਾਬਕ ਹਵਾਈ, ਰੇਲ ਤੇ ਸੜਕ ਆਵਾਜਾਈ ਜ਼ਰੀਏ ਆਉਣ ਵਾਲੇ ਸਾਰੇ ਮੁਸਾਫ਼ਰਾਂ ਦੀ ਕੋਵਿਡ-19 ਸਬੰਧੀ ਸਕਰੀਨਿੰਗ ਕੀਤੀ ਜਾਵੇਗੀ। ਲੱਛਣਾਂ ਵਾਲੇ ਵਿਅਕਤੀਆਂ ਦੀ ਟੈਸਟਿੰਗ ਕੀਤੀ ਜਾਵੇਗੀ ਤੇ ਰਿਪੋਰਟਾਂ ਦੇ ਆਧਾਰ ਉਤੇ ਸਿਹਤ ਵਿਭਾਗ ਦੇ ਪ੍ਰੋਟੋਕੋਲ ਮੁਤਾਬਕ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਬਿਨਾਂ ਲੱਛਣਾਂ ਵਾਲਿਆਂ ਨੂੰ ਘਰ ਵਿੱਚ ਇਕਾਂਤਵਾਸ ਕੀਤਾ ਜਾਵੇਗਾ, ਜੇ 05 ਦਿਨ ਤੱਕ ਉਨ੍ਹਾਂ ਨੂੰ ਕੋਈ ਲੱਛਣ ਨਹੀਂ ਆਉਂਦਾ ਤਾਂ ਘਰ ਵਿੱਚ ਇਕਾਂਤਵਾਸ ਖ਼ਤਮ ਹੋ ਜਾਵੇਗਾ। ਉਹ ਆਪਣੀ ਸਿਹਤ ਦੀ ਸਵੈ ਮੌਨੀਟਰਿੰਗ ਕਰਨਗੇ ਜੇ ਕੋਈ ਲੱਛਣ ਆਉਂਦਾ ਹੈ ਤਾਂ ਫੌਰੀ ਰਿਪੋਰਟ ਕਰਨਗੇ। ਜੇ ਕੋਈ ਲੱਛਣ ਪੈਦਾ ਹੁੰਦੇ ਹਨ ਤਾਂ ਉਨ੍ਹਾਂ ਦਾ ਟੈੱਸਟ ਹੋਵੇਗਾ ਤੇ ਰਿਪੋਰਟਾਂ ਦੇ ਆਧਾਰ ਉਤੇ ਸਿਹਤ ਵਿਭਾਗ ਦੇ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾਵੇਗੀ।

ਜਿਹੜੇ ਮੁਸਾਫ਼ਰ ਸੂਬੇ ਵਿੱਚ ਦਾਖ਼ਲੇ ਤੋਂ ਬਾਅਦ 72  ਘੰਟਿਆਂ ਦੇ ਵਿੱਚ-ਵਿੱਚ ਵਾਪਸ ਚਲੇ ਜਾਣਗੇ, ਉਨ੍ਹਾਂ ’ਤੇ ਉਪਰੋਕਤ ਪ੍ਰੋਟੋਕੋਲ ਲਾਗੂ ਨਹੀਂ ਹੋਵੇਗਾ। ਪੇਸ਼ੇਵਾਰਾਨਾ ਜਾਂ ਕਮਰਸ਼ੀਅਲ ਲੋੜਾਂ ਦੇ ਮੱਦੇਨਜ਼ਰ ਬਹੁਤ ਛੇਤੀ ਸੂਬੇ ਵਿੱਚ ਆਉਣ ਤੇ ਜਾਣ ਵਾਲਿਆਂ ਨੂੰ ਵੀ ਉਪਰੋਕਤ ਪ੍ਰੋਟੋਕੋਲ ਤੋਂ ਛੋਟ ਹੈ। ਸੂਬੇ ਵਿੱਚ ਦਾਖ਼ਲ ਹੋਣ ਵਾਲੇ ਸਾਰੇ ਵਿਅਕਤੀ ਕੋਵਾ ਐਪ ਡਾਊਨਲੋਡ ਕਰਨਗੇ ਤੇ ਉਸ ਨੂੰ ਐਕਟਿਵ ਰੱਖਣਗੇ, ਜੇ ਉਨ੍ਹਾਂ ਨੂੰ ਕਿਸੇ ਕਿਸਮ ਦਾ ਲੱਛਣ ਹੁੰਦਾ ਹੈ ਤਾਂ ਉਹ ਫੌਰੀ ਜ਼ਿਲ੍ਹਾ ਸਰਵੀਲੀਐਂਸ ਅਫ਼ਸਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਦੇਣਗੇ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਨ੍ਹਾਂ ਦੇ ਪਾਸਪੋਰਟ ਕੋਵਿਡ ਦੇ ਮੱਦੇਨਜ਼ਰ ਏਅਰਪੋਰਟਾਂ ਵਿਖੇ ਜਮ੍ਹਾਂ ਕਰਵਾ ਲਏ ਜਾਂਦੇ ਹਨ, ਉਹ ਆਪਣੇ ਪਾਸਪੋਰਟ ਹਰ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲਾਏ ਜਾਣ ਵਾਲੇ ਪਾਸਪੋਰਟ ਕੁਲੈਕਸ਼ਨ ਕਾਊਂਟਰ ਤੋਂ ਪ੍ਰਾਪਤ ਕਰ ਸਕਦੇ ਹਨ।

-NAV GILL
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button