Breaking NewsD5 specialInternationalNewsTop News

ਪੂਰੇ ਵਿਸ਼ਵ ‘ਚ ਕੋਰੋਨਾ ਦਾ ਕਹਿਰ, ਮਰੀਜਾਂ ਦੀ ਗਿਣਤੀ 16.330 ਕਰੋੜ ਤੋਂ ਪਾਰ

ਵਾਸ਼ਿੰਗਟਨ : ਪੂਰੇ ਵਿਸ਼ਵ ‘ਚ ਕੁਲ ਕੋਰੋਨਾ ਸੰਕਰਮਿਤਾਂ ਦੇ ਮਾਮਲੇ 16.330 ਕਰੋੜ ਤੋਂ ਜ਼ਿਆਦਾ ਹਨ, ਜਦੋਂ ਕਿ 0. 338 ਕਰੋੜ ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹਨ। ਇਹ ਅੰਕੜੇ ਜਾਨਸ ਹਾਪਕਿਨਸ ਯੂਨੀਵਰਸਿਟੀ ਨੇ ਸਾਂਝੇ ਕੀਤੇ ਹਨ। ਮੰਗਲਵਾਰ ਸਵੇਰੇ ਆਪਣੀ ਨਵੀਂ ਅਪਡੇਟ ‘ਚ ਯੂਨੀਵਰਸਿਟੀ ਦੇ ਸੈਂਟਰ ਫਾਰ ਸਿਸਟਮ ਸਾਇੰਸ ਐਂਡ ਇੰਜੀਨੀਅਰਿੰਗ (ਸੀਐਸਐਸਈ) ਨੇ ਖੁਲਾਸਾ ਕੀਤਾ ਕਿ ਵਰਤਮਾਨ ‘ਚ ਸੰਸਾਰਿਕ ਮਾਮਲੇ ਅਤੇ ਮਰਨ ਵਾਲਿਆਂ ਦੀ ਗਿਣਤੀ 163,359,299 ਅਤੇ 3,385,244 ਹੋ ਚੁੱਕੀ ਹੈ।

ਜਗਰਾਓਂ ਕਾਂਡ ‘ਚ ਵੱਡਾ ਖੁਲਾਸਾ,ਅੱਧੀ ਰਾਤ ਨੂੰ ਪੁਲਿਸ ਨੇ 18 ਪਿੰਡਾਂ ਨੂੰ ਪਾਇਆ ਘੇਰਾ

ਸੀਐਸਐਸਈ ਅਨੁਸਾਰ ਅਮਰੀਕਾ ਦੁਨੀਆਂ ‘ਚ ਸਭ ਤੋਂ ਜ਼ਿਆਦਾ ਮਾਮਲੇ ਅਤੇ ਮੌਤਾਂ ਦੀ ਗਿਣਤੀ 32,994,232 ਅਤੇ 586,350 ਦੇ ਨਾਲ ਸਭ ਤੋਂ ਜਿਆਦਾ ਪ੍ਰਭਾਵਿਤ ਦੇਸ਼ ਬਣਿਆ ਹੋਇਆ ਹੈ। ਸੰਕਰਮਣ ਦੇ ਮਾਮਲਿਆਂ ‘ਚ ਭਾਰਤ ਕੋਰੋਨਾ ਦੇ 24, 965 , 463 ਮਾਮਲਿਆਂ ਦੇ ਨਾਲ ਦੂਜੇ ਸਥਾਨ ‘ਤੇ ਹੈ। ਸੀਐਸਐਸਈ ਦੇ ਅੰਕੜਿਆਂ ਦੇ ਅਨੁਸਾਰ 3 ਮਿਲੀਅਨ ਤੋਂ ਜਿਆਦਾ ਮਾਮਲਿਆਂ ਵਾਲੇ ਹੋਰ ਸਭ ਤੋਂ ਖ਼ਰਾਬ ਦੇਸ਼ ਬ੍ਰਾਜ਼ੀਲ (15,657,391),ਫ਼ਰਾਂਸ(5,942,369), ਤੁਰਕੀ (5,127,548), ਰੂਸ(4,892,938), ਯੂਕੇ(4,468,570),ਇਟਲੀ (4,162,576),ਸਪੇਨ(3,615,860),ਜਰਮਨੀ (3,608,320),ਅਰਜੇਂਟੀਨਾ (3,335,965) ਅਤੇ ਕੋਲੰਬੀਆ (3,131,410) ਹਨ।

🔴LIVE ਗ੍ਰਹਿ ਮੰਤਰੀ ਨੇ ਕੀਤੀ ਮੀਟਿੰਗ,ਨਿਕਲੇਗਾ ਕਿਸਾਨਾਂ ਦਾ ਹੱਲ!2ਮੰਤਰੀਆਂ ’ਤੇ ਪਰਚਾ ਦਰਜ,ਰਾਤੋਂ ਰਾਤ ਹਿੱਲੀ ਸਰਕਾਰ!

ਕੋਰੋਨਾ ਨਾਲ ਮੌਤਾਂ ਦੇ ਮਾਮਲਿਆਂ ‘ਚ ਬ੍ਰਾਜ਼ੀਲ 436,537 ਮੌਤਾਂ ਦੇ ਨਾਲ ਦੂਜੇ ਨੰਬਰ ‘ਤੇ ਹੈ। ਭਾਰਤ (274,390),ਮੈਕਸੀਕੋ( 219,089), ਯੂਕੇ (127,946), ਇਟਲੀ (124,296), ਰੂਸ (114,263) ਅਤੇ ਫ਼ਰਾਂਸ (107,973) ‘ਚ 100,000 ਤੋਂ ਜ਼ਿਆਦਾ ਲੋਕਾਂ ਦੀ ਜਾਨ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button