Breaking NewsD5 specialNewsPoliticsPunjab

ਜਰਜਰੀ ਕਾਨੂੰਨ ਵਿਵਸਥਾ ਕਾਰਨ ਹੋ ਰਹੇ ਨੇ ਪੰਚਾਂ-ਸਰਪੰਚਾਂ ‘ਤੇ ਹਮਲੇ- ਪ੍ਰੋ. ਬਲਜਿੰਦਰ ਕੌਰ

ਚੰਡੀਗੜ੍ਹ :  ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਦੇ ਕਾਨੂੰਨ ਵਿਵਸਥਾ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਅਪਰਾਧੀ ਪ੍ਰਵਿਰਤੀ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਨੂੰਨ ਦੀ ਕੋਈ ਪ੍ਰਵਾਹ ਨਹੀਂ ਹੈ, ਉਹ ਦਿਨ ਦਿਹਾੜੇ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇਣ ‘ਚ ਹਿਚਕਚਾਹਟ ਨਹੀਂ ਦਿਖਾਉਂਦੇ। ਜਿਸ ਕਾਰਨ ਆਮ ਲੋਕ ਹੀ ਨਹੀਂ ਪੰਚਾਇਤੀ ਰਾਜ ਪ੍ਰਣਾਲੀ ਰਾਹੀਂ ਚੁਣੇ ਹੋਏ ਨੁਮਾਇੰਦੇ ਵੀ ਸੁਰੱਖਿਅਤ ਨਹੀਂ ਹਨ।

ਲਓ ਜੀ POLICE ਨੇ ਇੱਕ ਹੋਰ ਨਕਲੀ ਸ਼ਰਾਬ ਫੈਕਟਰੀ ਫੜੀ, ਹੁਣ ਨਈਂ ਸ਼ਰਾਬ ਤਸਕਰਾਂ ਦੀ ਖੈਰ, ਮੌਕੇ ਦੀਆਂ LIVE ਤਸਵੀਰਾਂ

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੀ ਮੁੱਖ ਬੁਲਾਰਾ ਅਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਸੂਬੇ ਦੇ ਜ਼ਿਆਦਾਤਰ ਪੰਚ ਸਰਪੰਚ ਡਰ ਅਤੇ ਭੈਅ ਦੇ ਛਾਏ ਥੱਲੇ ਹਨ। ਪੰਚਾਂ-ਸਰਪੰਚਾਂ ਦੇ ਵਫ਼ਦਾਂ ਨੂੰ ਮੁੱਖ ਮੰਤਰੀ ਤੋਂ ਲੈ ਕੇ ਵਿਰੋਧੀ ਧਿਰ ਦੇ ਆਗੂਆਂ ਤੱਕ ਆਪਣੀ ਸੁਰੱਖਿਆ ਬਾਰੇ ਪਹੁੰਚ ਕਰਨੀ ਪੈ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਨਾਲ ਸੰਬੰਧਿਤ ਪੰਚਾਂ-ਸਰਪੰਚਾਂ ਅਤੇ ਸੰਮਤੀ ਮੈਂਬਰਾਂ ਦੇ ਵਫ਼ਦ ਵੱਲੋਂ ਆਪਣੀ ਸੁਰੱਖਿਆ ਲਈ ਮੰਗ ਪੱਤਰ ਮੁੱਖ ਮੰਤਰੀ ਨੂੰ ਦੇਣ ਲਈ ਬੇਵੱਸ ਹੋਣਾ ਸਰਕਾਰ ਲਈ ਬੇਹੱਦ ਸ਼ਰਮਨਾਕ ਹੈ।

ਸ਼ਰਾਬ ਮਾਮਲੇ ‘ਚ ਹੁਣ ਤੱਕ ਦੇ ਵੱਡੇ ਖੁਲਾਸੇ,ਇਸ ਆਗੂ ਦੇ ਮੂੰਹੋਂ ਨਿਕਲਿਆ ਸੱਚ, ਵੱਡੇ ਮਗਰਮੱਛ ਹੋਣਗੇ ਬੇਨਕਾਬ

ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਗਰਾਮ ਪੰਚਾਇਤ ਹੱਲੋਤਾਲੀ, ਨਰੈਣਗੜ ਛੰਨਾ, ਮਾਲੂ ਹੇੜੀ, ਸਰਾਣਾ, ਮੱਖੇਪੁਰ, ਨਲੀਨੀ, ਛਲੇੜੀ ਖੁਰਦ, ਤਾਣਾ, ਮੁਹੰਮਦੀਪਰ, ਛਲੇੜੀ ਕਲਾਂ, ਪੰਜੋਲੀ ਖੁਰਦ, ਅਮਰਗੜ, ਪੰਜੋਲੀ ਕਲਾਂ, ਨਲੀਨਾ ਖੁਰਦ, ਬਾਗੜੀਆਂ, ਗੁਣੀਆਂ ਮਾਜਰਾ, ਪਟਿਆਲਾ ਜਿਲੇ ਦੇ ਗ੍ਰਾਮ ਪੰਚਾਇਤ ਚਲੈਲਾ, ਲੱਗ, ਰੌਂਗਲਾ, ਨੰਦਪੁਰ ਕੇਸ਼ੋ ਅਤੇ ਐਸ.ਏ.ਐਸ ਨਗਰ ਜਿਲੇ ਦੀਆਂ ਮਛਲੀ ਕਲਾਂ, ਝੰਜੇੜੀ, ਸੁਵਾੜਾ ਕਲਾਂ, ਝੰਜੇੜੀ, ਸੁਵਾੜਾ, ਚੂਹੜ ਮਾਜਰਾ, ਪੱਤੋ ਆਦਿ ਪੰਚਾਇਤਾਂ ਨੇ ਪਟਿਆਲਾ, ਅੰਮ੍ਰਿਤਸਰ ਅਤੇ ਹੋਰ ਜ਼ਿਲਿਆਂ ‘ਚ ਸਰਪੰਚਾਂ ਦੀਆਂ ਹੋਈਆਂ ਹੱਤਿਆਵਾਂ ਅਤੇ ਪੰਚਾਇਤੀ ਨੁਮਾਇੰਦਿਆਂ ‘ਤੇ ਲੌਕਡਾਊਨ ਦੌਰਾਨ ਹੋਏ ਹਮਲਿਆਂ ਚਿੰਤਾ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਕੋਲ ਚੁਣੇ ਹੋਏ ਪੰਚਾਂ, ਸਰਪੰਚਾਂ ਅਤੇ ਸੰਮਤੀ ਮੈਂਬਰਾਂ ਦੀ ਸੁਰੱਖਿਆ ਦੀ ਗੁਹਾਰ ਲਗਾਈ ਹੈ।

ਸ਼ਰਾਬ ਮਾਮਲੇ ‘ਚ ਹੁਣ ਤੱਕ ਦੇ ਵੱਡੇ ਖੁਲਾਸੇ,ਇਸ ਆਗੂ ਦੇ ਮੂੰਹੋਂ ਨਿਕਲਿਆ ਸੱਚ, ਵੱਡੇ ਮਗਰਮੱਛ ਹੋਣਗੇ ਬੇਨਕਾਬ

ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਸੂਬੇ ਦੀ ਖੋਖਲੀ ਰਾਜ ਵਿਵਸਥਾ ਦੇ ਮੱਦੇਨਜ਼ਰ ਇਨ੍ਹਾਂ ਚੁਣੇ ਹੋਏ ਨੁਮਾਇੰਦਿਆਂ ਦੀ ਚਿੰਤਾ ਜਾਇਜ਼ ਹੈ। ਜਿਸ ਲਈ ਮੁੱਖ ਮੰਤਰੀ ਨੂੰ ਸੂਬੇ ਦੀ ਕਾਨੂੰਨ ਵਿਵਸਥਾ ਸੁਧਾਰਨ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ, ਕਿਉਂਕਿ ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਵੀ ਮੁੱਖ ਮੰਤਰੀ ਕੋਲ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button