Breaking NewsD5 specialIndiaNewsPunjab

ਜ਼ਿਲ੍ਹੇ ’ਚ 992 ਕੋਵਿਡ ਟੈਸਟਾਂ ’ਚੋਂ 851 ਨੈਗੇਟਿਵ ਆਏ

ਨਵਾਂ ਸ਼ਹਿਰ :
ਸਿਵਲ ਸਰਜਨ ਡਾ. ਰਜਿੰਦਰ ਪ੍ਰਸ਼ਾਦ ਭਾਟੀਆ ਅਨੁਸਾਰ ਜ਼ਿਲ੍ਹੇ ’ਚ ਹੁਣ ਤੱਕ ਕਰਵਾਏ ਗਏ 992 ਕੋਵਿਡ-19 ਟੈਸਟਾਂ ’ਚੋਂ 851 ਦੇ ਟੈਸਟ ਨੈਗੇਟਿਵ ਪਾਏ ਗਏ ਹਨ ਜਦੋਂਕਿ ਜ਼ਿਲ੍ਹਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਇਲਾਜ ਅਧੀਨ ਕੋਵਿਡ ਕੇਸਾਂ ਦੀ ਗਿਣਤੀ 4 ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਕੱਲ੍ਹ ਰਾਤ ਹਜ਼ੂਰ ਸਾਹਿਬ ਤੋਂ ਆਉਣੇ ਸ਼ੁਰੂ ਹੋਏ ਵਿਅਕਤੀਆਂ ’ਚੋਂ ਬਹਿਰਾਮ ਵਿਖੇ ਅਲਹਿਦਗੀ ’ਚ ਰੱਖੇ ਗਏ 35 ਵਿਅਕਤੀਆਂ ਦੇ ਟੈਸਟ ਲਏ ਜਾ ਚੁੱਕੇ ਹਨ ਜਦੋਂਕਿ ਰੈਲ ਮਾਜਰਾ ਵਿਖੇ ਅਲਹਿਦਗੀ ’ਚ ਰੱਖੇ ਗਏ 83 ਵਿਅਕਤੀਆਂ ਦੇ ਟੈਸਟ ਲਏ ਗਏ ਹਨ। ਬਹਿਰਾਮ ਵਿਖੇ ਰੱਖੇ ਗਏ 35 ਵਿਅਕਤੀਆਂ ’ਚੋਂ 24 ਕੋਟਨ ਫ਼ੈਕਟਰੀ ਨਾਲ ਸਬੰਧਤ ਹਨ। ਰਿਆਤ ’ਚ ਰੱਖੇ ਗਏ 83 ਵਿਅਕਤੀਆਂ ’ਚੋਂ 6 ਬੱਸਾਂ ਦੇ ਡਰਾਈਵਰ ਹਨ।
ਡਾ. ਭਾਟੀਆ ਅਨੁਸਾਰ 26 ਅਪਰੈਲ ਨੂੰ ਹਜ਼ੂਰ ਸਾਹਿਬ ਤੋਂ ਵਾਪਸ ਪਰਤੇ ਦੌਲਤਪੁਰ ਤੇ ਬਹੂਆ ਦੇ ਚਾਰ ਵਿਅਕਤੀਆਂ ’ਚੋਂ ਤਿੰਨ ਦੇ ਟੈਸਟ ਨੈਗੇਟਿਵ ਆਏ ਹਨ ਜਦੋਂਕਿ ਬਹੂਆ ਦੇ ਵਸਨੀਕ 52 ਸਾਲਾ ਇਕ ਵਿਅਕਤੀ ਦਾ ਟੈਸਟ ਪਾਜ਼ੇਟਿਵ ਆਇਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ’ਚੋਂ ਦੋ ਵਿਅਕਤੀਆਂ ਨੂੰ ਉਨ੍ਹਾਂ ਦਾ ਟੈਸਟ ਨੈਗੇਟਿਵ ਆਉਣ ਕਾਰਨ ਪਹਿਲਾਂ ਹੀ ‘ਹੋਮ ਕੁਆਰਨਟਾਈਨ’ ’ਚ ਭੇਜ ਦਿੱਤਾ ਗਿਆ ਸੀ ਜਦਕਿ ਬਾਕੀ ਦੇ ਦੋ ਨੂੰ ਨਵਾਂਸ਼ਹਿਰ ਵਿਖੇ ਹੀ ਕੁਆਰਨਟਾਈਨ ’ਚ ਰੱਖਿਆ ਹੋਇਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button