
ਨੀਦਰਲੈਂਡ ਤੇ ਜਪਾਨ ਵਿਚਾਲੇ ਖੇਡਿਆ ਗਿਆ ਫੀਫਾ ਵਿਸ਼ਵ ਕੱਪ ਦੇ ਗਰੁੱਪ ਐਫ਼ ਦਾ ਮੈਚ ਨੂੰ 2-2 ਨਾਲ ਬਰਾਬਰ ਰਿਹਾ | ਇਥੇ ਡੈਲਾਸ ਸਟੇਡਿਅਮ ‘ਚ ਖੇਡਿਆ ਗਿਆ ਇਹ ਮੈਚ ਬੇਹਦ ਰੋਮਾਂਚਕ ਰਿਹਾ | 45 ਮਿੰਟਾਂ ਤੱਕ ਦੋਵਾਂ ਪਾਸਿਆਂ ਤੋਂ ਤੇਜ਼ ਤੇ ਜ਼ੋਰਦਾਰ ਹਮਲਾਵਰ ਮੁਕਾਬਲੇ ਦੇ ਬਾਵਜੂਦ, ਨੀਦਰਲੈਂਡ ਤੇ ਜਪਾਨ ਆਪਣੇ ਫੀਫਾ ਵਿਸ਼ਵ ਕੱਪ ਦੇ ਸ਼ੁਰੂਆਤੀ ਮੈਚ ‘ਚ ਇਕ ਵੀ ਗੋਲ ਨਹੀਂ ਕਰ ਸਕੇ | ਨੀਦਰਲੈਂਡ ਦੇ ਡੋਨੀਏਲ ਮਲੇਨ ਕੋਲ 2 ਵਧੀਆ ਮੌਕੇ ਸਨ, ਪਰ ਹਰ ਵਾਰ ਜਪਾਨ ਦੇ ਗੋਲਕੀਪਰ ਜ਼ੀਓਨ ਸੁਜ਼ੂਕੀ ਨੇ ਇਹ ਕੋਸ਼ਿਸ਼ਾਂ ਨੂੰ ਰੋਕ ਦਿੱਤਾ | 51ਵੇਂ ਮਿੰਟ ‘ਤੇ ਫ੍ਰੀਕਿੱਕ ਤੋਂ ਗੇਂਦ ਦੂਰ ਜਾਣ ਤੋਂ ਬਾਅਦ ਵਰਜਿਲ ਵੈਨ ਡਿਜਕ ਨੇ ਗੇਂਦ ਨੂੰ ਹੈੱਡ ਕਰਕੇ ਗੋਲ ਕਰ ਦਿੱਤਾ | ਇਹ ਨੀਦਰਲੈਂਡਜ਼ ਲਈ ਉਸਦਾ 13ਵਾਂ ਗੋਲ ਹੈ | ਉਹ ਦੇਸ਼ ਲਈ ਸਭ ਤੋਂ ਵੱਧ ਗੋਲ ਕਰਨ ਵਾਲੇ ਡੱਚ ਡਿਫੈਂਡਰ ਦੇ ਤÏਰ ‘ਤੇ ਮÏਜੂਦਾ ਡੱਚ ਕੋਚ ਰੋਨਾਲਡ ਕੋਮੈਨ ਤੋਂ ਸਿਰਫ ਇਕ ਗੋਲ ਪਿੱਛੇ ਹੈ | ਜਪਾਨ ਨੂੰ ਬਰਾਬਰੀ ‘ਤੇ ਆਉਣ ਲਈ ਪੂਰੇ 7 ਮਿੰਟ ਲੱਗੇ | ਕੀਟੋ ਨਾਕਾਮੁਰਾ ਨੇ ਜਪਾਨ ਲਈ 57ਵੇਂ ਮਿੰਟ ‘ਚ ਗੋਲ ਕੀਤਾ | ਪਰ ਫਿਰ ਕ੍ਰਾਈਸੇਂਸੀਓ ਸਮਰਵਿਲ ਨੇ ਜਲਦੀ ਹੀ ਗੋਲ ਕਰਕੇ ਨੀਦਰਲੈਂਡ ਨੂੰ 2-1 ਦੀ ਬੜ੍ਹਤ ਦਿਵਾ ਦਿੱਤੀ | ਇਸ ਸਥਿਤੀ ‘ਚ ਅਜਿਹਾ ਲੱਗ ਰਿਹਾ ਸੀ ਕਿ ਨੀਦਰਰਲੈਂਡ ਜੇਤੂ ਹੋਵੇਗਾ ਪਰ ਜਪਾਨ ਦੇ ਦਾਈਚੀ ਕਮਾਦਾ ਨੇ 88ਵੇਂ ਮਿੰਟ ‘ਚ ਗੋਲ ਕਰਕੇ ਨੀਦਰਲੈਂਡ ਨੂੰ ਡਰਾਅ ਲਈ ਮਜ਼ਬੂਰ ਕਰ ਦਿੱਤਾ | ਅੱਜ ਦੇ ਇਸ ਮੁਕਾਬਲੇ ‘ਚ ਨੀਦਰਲੈਂਡ ਦੇ ਵਰਜਿਲ ਵੈਨ ਡੀਜਿਕ, ਡੇਨਜ਼ਲ ਡੰਪਫ੍ਰਾਈਜ਼, ਰਿਆਨ ਗ੍ਰੇਵਨਬਰਚ, ਫ੍ਰੈਂਕੀ ਡੀ ਜੋਂਗ ਤੇ ਕੋਡੀ ਗੈਕਪੋ ਵਰਗੇ ਵੱਡੇ ਖ਼ਿਡਾਰੀ ਇਸ ਮੈਚ ਦੇ ਹਿੱਸਾ ਰਹੇ | ਜਦਕਿ ਜਪਾਨ ਨੇ ਇਸ ਮੁਕਾਬਲੇ ‘ਚ ਟੇਕਫੂਸੋ ਕੁਬੋ ਨੂੰ ਸ਼ਾਮਿਲ ਕੀਤਾ, ਜਿਸਨੂੰ ਕਈ ਸਾਲ ਪਹਿਲਾਂ ਜਪਾਨੀ ਮੈਸੀ ਵੀ ਕਿਹਾ ਜਾਂਦਾ ਸੀ | ਜ਼ਿਕਰਯੋਗ ਹੈ ਕਿ ਨੀਦਰਲੈਂਡ ਤਿੰਨ ਵਾਰ ਵਿਸ਼ਵ ਕੱਪ ਫਾਈਨਲਿਸਟ ਹੈ ਪਰ ਸਾਰੇ 3 ਮੌਕਿਆਂ ‘ਤੇ ਉਨ੍ਹਾਂ ਨੂੰ ਹਾਰ ਸਾਹਮਣਾ ਕਰਨਾ ਪਿਆ ਹੈ | ਆਪਣਾ ਲਗਾਤਾਰ 8ਵਾਂ ਵਿਸ਼ਵ ਕੱਪ ਖੇਡ ਰਿਹਾ ਜਪਾਨ ਪਿਛਲੀ ਵਾਰ ਕ੍ਰੋਏਸ਼ੀਆ ਤੋਂ ਹਾਰਨ ਤੋਂ ਬਾਅਦ ਰਾਉਂਡ 16 ‘ਚ ਬਾਹਰ ਹੋ ਗਿਆ ਸੀ |
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




