Breaking NewsD5 specialInternationalNews

ਜਦੋਂ ਬੈਂਕ ਨੇ ਗਲਤੀ ਨਾਲ ਮਹਿਲਾ ਦੇ ਅਕਾਊਂਟ ‘ਚ ਪਾਏ 262 ਕਰੋੜ

ਨਵੀਂ ਦਿੱਲੀ : ਇੱਕ ਬੈਂਕ ਨੇ ਗਲਤੀ ਨਾਲ ਮਹਿਲਾ ਦੇ ਅਕਾਊਂਟ ‘ਚ 262 ਕਰੋੜ ਰੁਪਏ ਟਰਾਂਸਫਰ ਕਰ ਦਿੱਤੇ ਹਨ। ਪਿਛਲੇ ਹਫ਼ਤੇ ਮਹਿਲਾ ਨੇ ਜਦੋਂ ਆਪਣਾ ਅਕਾਊਂਟ ਚੈਕ ਕੀਤਾ ਤਾਂ ਉਹ ਹੈਰਾਨ ਰਹਿ ਗਈ। ਮਹਿਲਾ ਨੇ ਇਸ ਤੋਂ ਬਾਅਦ ਆਪਣੇ ਪਤੀ ਤੋਂ ਅਕਾਉਂਟ ‘ਚ ਆਏ ਪੈਸਿਆਂ ਦੇ ਬਾਰੇ ‘ਚ ਪੁੱਛਿਆ। ਅਕਾਊਂਟ ‘ਚ ਗਲਤੀ ਨਾਲ ਵੱਡੀ ਰਕਮ ਟਰਾਂਸਫਰ ਕਰਨ ਦਾ ਇਹ ਮਾਮਲਾ ਅਮਰੀਕਾ ਦੇ ਟੈਕਸਾਸ ਦਾ ਹੈ। ਬੈਂਕ ਦੀ ਗਲਤੀ ਨਾਲ 35 ਸਾਲ ਦੀ ਰੁਥ ਬੈਲੂਨ ਇੱਕ ਦਿਨ ਲਈ ਅਰਬਪਤੀ ਬਣ ਗਈ ਸੀ।

ਮੰਤਰੀ ਅਹੁਦਾ ਖੋਹਣ ਤੋਂ ਬਾਅਦ, Navjot Sidhu ਨੂੰ ਇਕ ਹੋਰ ਵੱਡਾ ਝਟਕਾ

ਮਹਿਲਾ ਨੇ ਅਕਾਊਂਟ ‘ਚ ਵਧੀ ਹੋਈ ਰਕਮ ਦੇਖਣ ਤੋਂ ਬਾਅਦ ਲੀਗੇਸੀ ਟੈਕਸਾਸ ਬੈਂਕ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਬੈਂਕ ਦਾ ਆਨਲਾਇਨ ਚੈਟ ਬੰਦ ਹੋਣ ਦੀ ਵਜ੍ਹਾ ਕਾਰਨ ਉਹ ਤੁਰੰਤ ਸੰਪਰਕ ਨਾ ਕਰ ਸਕੀ। ਦੋ ਬੱਚਿਆਂ ਦੀ ਮਾਂ ਨੇ ਕਿਹਾ ਕਿ ਉਹ ਅਜਿਹਾ ਸੋਚ ਰਹੀ ਸੀ ਕਿ ਕਿਸੇ ਨੇ ਉਨ੍ਹਾਂ ਨੂੰ ਇਹ ਰਕਮ ਗਿਫ਼ਟ ਕਰ ਦਿੱਤੀ ਹੈ ! ਜਾਣਕਾਰੀ ਮੁਤਾਬਕ ਮਹਿਲਾ ਨੇ ਜਦੋਂ ਆਪਣੇ ਪਤੀ ਬਰਿਆਨ ਨੂੰ ਘਟਨਾ ਦੇ ਬਾਰੇ ‘ਚ ਦੱਸਿਆ ਤਾਂ ਉਸ ਨੂੰ ਲੱਗਾ ਕਿ ਇਹ ਕੋਈ ਸਕੈਮ ਵਰਗੀ ਘਟਨਾ ਹੈ।

ਵੱਡੀ ਖ਼ਬਰ, Navjot Sidhu ਨੂੰ ਡਿਪਟੀ ਮੁੱਖ ਮੰਤਰੀ ਬਣਾਉਣ ‘ਤੇ ਕਾਂਗਰਸ ਹਾਈਕਮਾਨ ਦਾ ਵੱਡਾ ਬਿਆਨ

ਬੈਂਕ ਨਾਲ ਸੰਪਰਕ ਕਰਨ ‘ਤੇ ਪਤਾ ਲੱਗਾ ਕਿ ਕ੍ਰਿਸਮਿਸ ਦੇ ਮੌਕੇ ‘ਤੇ ਹੋਇਆ ਇਹ ਕੋਈ ਚਮਤਕਾਰ ਨਹੀਂ , ਸਗੋਂ ਬੈਂਕ ਵਲੋਂ ਹੋਈ ਇੱਕ ਗਲਤੀ ਹੈ। ਬੈਂਕ ਨੇ ਦੱਸਿਆ ਕਿ ਇੱਕ ਸਟਾਫ ਨੇ ਗਲਤ ਅਕਾਊਂਟ ਨੰਬਰ ‘ਤੇ ਪੈਸੇ ਟਰਾਂਸਫਰ ਕਰ ਦਿੱਤੇ ਸਨ। ਬੈਂਕ ਨੇ ਘਟਨਾ ‘ਤੇ ਮਾਫੀ ਮੰਗੀ ਅਤੇ ਪੈਸੇ ਵਾਪਸ ਲੈ ਲਏ। ਹਾਲਾਂਕਿ ਤੀਵੀਂ ਨੇ ਕਿਹਾ ਕਿ ਕੁਝ ਪਲ ਲਈ ਉਨ੍ਹਾਂ ਨੇ ਇਹ ਵੀ ਸੋਚ ਲਿਆ ਸੀ ਉਹ ਇਨ੍ਹਾਂ ਪੈਸਿਆਂ ਨੂੰ ਕਿਵੇਂ ਖਰਚ ਕਰੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button