Breaking NewsD5 specialIndiaNewsPunjab

ਖੁਸ਼ਖਬਰੀ – ਭਾਰਤ ‘ਚ ਬਣੀ ਕੋਰੋਨਾ ਦੀ ਦਵਾਈ, ਅੱਜ ਇਨਸਾਨਾਂ ਨੂੰ ਦਿੱਤੀ ਗਈ ਪਹਿਲੀ ਡੋਜ਼

ਨਵੀਂ ਦਿੱਲੀ : ਭਾਰਤੀ ਦਵਾਈ ਨਿਰਮਾਤਾ ਕੰਪਨੀ ਜਾਇਡਸ ਕੈਡਿਲਾ ( Zydus Cadila ) ਨੇ ਕੋਰੋਨਾ ਵਾਇਰਸ ਦੇ ਸੰਭਾਵਿਕ ਟੀਕੇ ਦਾ ਹਿਊਮਨ ਟਰਾਇਲ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਕਿ ਪ੍ਰੀ ਕਲੀਨੀਕਲ ਟਾਕਸਿਟੀ ਟਰਾਇਲ ‘ਚ Covid – 19 ਦਾ ਉਸਦਾ ਸੰਭਾਵਿਕ ਵੈਕਸੀਨ ਜਾਇਕੋਵ – ਡੀ (Vaccine ZyCoV – D) ਸੁਰੱਖਿਅਤ ਪਾਇਆ ਗਿਆ। ਕੰਪਨੀ ਨੇ ਪਹਿਲੇ ਅਤੇ ਦੂਜੇ ਪੜਾਅ ਦੇ ਮਨੁੱਖੀ ਪ੍ਰੀਖਣ ਤਹਿਤ ZyCoV – D ਦਾ ਪਹਿਲਾ ਡੋਜ਼ ਅੱਜ ਦਿੱਤਾ ਹੈ। ਇਸਦਾ ਮਨੁੱਖੀ ਪ੍ਰੀਖਣ 1,000 ਵਿਅਕਤੀਆਂ ‘ਤੇ ਕੀਤਾ ਜਾਵੇਗਾ।

ਰਾਮ ਰਹੀਮ ਦੀ ਪੌਸ਼ਾਕ ਨੇ ਫਸਾਤੇ ਬਾਦਲ! ਅਕਾਲੀ ਲੀਡਰਾਂ ਨੇ ਇਕੱਠੇ ਹੋ ਕਰਤਾ ਐਲਾਨ,ਹੁਣ ਜਾਵੇਗੀ ਪ੍ਰਧਾਨਗੀ ਦੀ ਕੁਰਸੀ?

ਕੰਪਨੀ ਦੇ ਪ੍ਰਧਾਨ ਪੰਕਜ ਆਰ ਪਟੇਲ ਨੇ ਅੱਜ ਦੱਸਿਆ ਕਿ ਕੋਰੋਨਾ ਦੇ ਖਿਲਾਫ ਜੰਗ ‘ਚ ਇਹ ਵੱਡਾ ਕਦਮ ਹੈ। Zydus ਨੇ ਇਸ ਮਹੀਨੇ ਦੀ ਸ਼ੁਰੂਆਤ ‘ਚ ਇਹ ਘੋਸ਼ਣਾ ਕੀਤੀ ਸੀ ਕਿ ਅਹਿਮਦਾਬਾਦ ਦੇ ਵੈੈਕਸੀਨ ਟੈਕਨੋਲੋਜੀ ਸੈਂਟਰ ‘ਚ ਵਿਕਸਿਤ ZyCoV – D ਦਾ ਪ੍ਰੀ ਕਲੀਨੀਕਲ ਟਰਾਇਲ ਸਫਲਤਾ ਭਰਪੂਰ ਪੂਰਾ ਕਰ ਲਿਆ ਗਿਆ ਹੈ ਅਤੇ ਉਸਨੂੰ ਕੰਟਰੋਲਰ ਜਨਰਲ ਆਫ ਇੰਡੀਅਨ ਮੈਡੀਸਨ
ਤੋਂ ਪਹਿਲੇ ਅਤੇ ਦੂਜੇ ਪੜਾਅ ਦੇ ਮਨੁੱਖੀ ਪ੍ਰੀਖਣ ਦੀ ਮਨਜ਼ੂਰੀ ਮਿਲ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button