Breaking NewsD5 specialIndiaNewsPoliticsPunjab

ਛੱਤਬੀੜ ‘ਚ ਖੁੱਲ੍ਹੇ ਸ਼ੇਰ-ਸ਼ੇਰਨੀ ਦਾ ਕਹਿਰ, ਮੌਕੇ ਦੀ ਵੀਡੀਓ, ਅੱਖ ਦਾ ਡੇਲਾ ਲੱਭਿਆ ਹੀ ਨੀਂ (ਵੀਡੀਓ)

‘ਆਪ’ ਨੇ ਬਰਨਾਲਾ ‘ਚ ਰੈਲੀ ਕਰਦਿਆਂ ਲੋਕ ਸਭਾ ਚੋਣਾਂ ਦਾ ਬਿਗੁਲ ਵਜਾ ਦਿੱਤਾ ਹੈ। ਇਸ ਮੌਕੇ ਆਪ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਆੜੇ ਹੱਥੀਂ ਲਿਆ।ਕੇਜਰੀਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ-ਬੇਰੁਜ਼ਗਾਰਾਂ ਸਮੇਤ ਪੰਜਾਬ ਦੇ ਦਲਿਤਾਂ ਅਤੇ ਪਛੜੇ ਲੋਕਾਂ ਦੇ ਨਾਲ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਵਾਅਦੇ ਨਾ ਨਿਭਾਅ ਕੇ ਧੋਖਾ ਕੀਤਾ ਹੈ।

ਉੱਧਰ ਦੂਜੇ ਪਾਸੇ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ `ਆਪ` ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਆੜੇ ਹੱਥੀਂ ਲਿਆ।ਖਹਿਰਾ ਨੇ ਕਿਹਾ ਕਿ ਕੇਜਰੀਵਾਲ ਦੂਜਿਆਂ ਨੂੰ ਅਹੁਦਿਆਂ ਦੇ ਲਾਲਚੀ ਦੱਸ ਰਹੇ ਹਨ, ਜਦਕਿ ਖ਼ੁਦ ਤਿੰਨ-ਤਿੰਨ ਅਹੁਦੇ ਸੰਭਾਲ ਕੇ ਬੈਠੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਖ਼ੁਦ ਮੁੱਖ ਮੰਤਰੀ ਵੀ ਹਨ, ਪਾਰਟੀ ਪ੍ਰਧਾਨ ਵੀ ਹਨ ਤੇ ਪੀਏਸੀ ਕਮੇਟੀ ਦੇ ਚੇਅਰਮੈਨ ਵੀ ਹਨ, ਉਨ੍ਹਾਂ ਬਰਨਾਲਾ ਦੀ ‘ਆਪ’ ਰੈਲੀ ਨੂੰ ਵੀ ‘ਫਲਾਪ’ ਕਰਾਰ ਦਿੱਤਾ, ਤੇ ਇਸ ਦੇ ਨਾਲ ਹੀ ਖਹਿਰਾ ਨੇ ਭਗਵੰਤ ਮਾਨ ‘ਤੇ ਵੀ ਹਮਲਾ ਬੋਲਿਆ ਹੈ।

Read Also ਹਰ ਸਾਲ 5 ਕਰੋੜ ਤੋਂ ਵੱਧ ਸੈਲਾਨੀ ਆਉਦੇ ਨੇ ਪੰਜਾਬ ਘੁੰਮਣ ਲਈ

ਅਰਵਿੰਦ ਕੇਜਰੀਵਾਲ ਦੀ ਬਰਨਾਲਾ ਰੈਲੀ ਤੋਂ ਬਾਅਦ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ, ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਅਰਵਿੰਦ ਕੇਜਰੀਵਾਲ ‘ਤੇ ਤਿੱਖੇ ਤੰਜ ਕਸੇ ਨੇ , ਉਨਾ ਕਿਹਾ ਕਿ ਕੇਜਰੀਵਾਲ ਦੀਆਂ ਗੱਲਾ `ਚ ਪੰਜਾਬ ਦੇ ਲੋਕ ਨਹੀਂ ਆਉਣ ਵਾਲੇ, ਤੇ ਨਾਲ ਹੀ ਬੈਂਸ ਨੇ ਭਗਵੰਤ ਮਾਨ ਵਲੋਂ ਸ਼ਰਾਬ ਛੱਡਣ ਦੇ ਫ਼ੈਸਲਾ ਦਾ ਵੀ ਸਵਾਗਤ ਕੀਤਾ ਹੈ।

ਉੱਤਰ ਭਾਰਤ ਦੇ ਪ੍ਰਸਿੱਧ ਛੱਤਬੀੜ ਚਿੜੀਆ ਘਰ ਵਿਖੇ ਸ਼ੇਰਾਂ ਦੇ ਪਿੰਜਰੇ `ਚ ਵੜੇ ਇਕ ਕਰੀਬ ਪੈਂਤੀ ਸਾਲਾਂ ਵਿਅਕਤੀ ਨੂੰ ਸ਼ੇਰਾਂ ਨੇ ਨੋਚ ਨੋਚ ਕੇ ਖਾ ਲਿਆ, ਭਾਵੇਂ ਚਿੜੀਆਘਰ ਪ੍ਰਬੰਧਕਾਂ ਵਲੋਂ ਕਰੀਬ ਛੇ ਮਿੰਟ ‘ਚ ਹੀ ਉਸ ਨੂੰ ਸ਼ੇਰਾਂ ਦੇ ਚੁੰਗਲ ਤੋਂ ਬਚਾ ਲਿਆ, ਪਰ ਉਨ੍ਹਾਂ ਦੀ ਪੂਰਤੀ ਵੀ ਜ਼ਖਮੀ ਵਿਅਕਤੀ ਦੀ ਜਾਨ ਨਹੀਂ ਬਚਾ ਸਕੀ। ਵਿਅਕਤੀ ਚਿੜੀਆ ਘਰ ‘ਚ ਸਥਿਤ ਲਾਇਨ ਸਫਾਰੀ ਦੀ ਕਰੀਬ ਵੀਹ ਤੋਂ ਪੱਚੀ ਫੁੱਟ ਉੱਚੀਵਾੜ ਟੱਪ ਕੇ ਸ਼ੱਕੀ ਰੁੱਖ ਹਾਲਤ ‘ਚ ਲਾਇਨ ਸਫਾਰੀ ‘ਚ ਵੜ ਗਿਆ, ਇਸ ਦੌਰਾਨ ਜਦ ਉਹ ਚਿੜੀਆਂ ਘਰ ਦੀ ਦੀਵਾਰ ਤੋਂ ਕਰੀਬ ਸੌ ਫੁੱਟ ਅੰਦਰ ਗਿਆ ਤਾਂ ਚਿੜੀਆਂ ਘਰ ‘ਚ ਖੁੱਲ੍ਹੇ ਘੁੰਮ ਰਹੇ ਯੁਵਰਾਜ ਅਤੇ ਸ਼ਿਲਪਾ ਨਾਮ ਦੇ ਸ਼ੇਰਾਂ ਨੇ ਉਸ ਨੂੰ ਨੋਚਣਾ ਆਰੰਭ ਕਰ ਦਿੱਤਾ, ਚਿੜੀਆਂ ਘਰ ਦੇ ਫੀਲਡ ਅਫ਼ਸਰ ਨੇ ਦੱਸਿਆ ਕਿ ਜਦੋਂ ਸੂਚਨਾ ਮਿਲੀ ਤਾਂ ਫੁਰਤੀ ਵਿਖਾਉਂਦੇ ਹੋਏ ਜ਼ਖ਼ਮੀ ਵਿਅਕਤੀ ਨੂੰ ਆਪਣੀ ਗੱਡੀ ਵਿਚ ਪਾ ਕੇ ਤੁਰੰਤ ਉਸ ਨੂੰ ਇਲਾਜ ਲਈ ਡੇਰਾਬਸੀ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button