Breaking NewsD5 specialNewsPunjabTop News

ਚੰਡੀਗੜ੍ਹ ‘ਚ ਸਮਾਜ ਸੇਵੀ ਸੰਸਥਾਵਾਂ ਆਈਆਂ ਅੱਗੇ, ਬਣਉਣਗੀਆਂ 50 ਬੈੱਡਾ ਦਾ ਹਸਪਤਾਲ

ਚੰਡੀਗੜ੍ਹ : ਸ਼ਹਿਰ ‘ਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਤੇਜੀ ਨਾਲ ਵੱਧ ਰਹੀ ਹੈ। ਹਸਪਤਾਲਾਂ ‘ਚ ਬੈੱਡ ਭਰਦੇ ਜਾ ਰਹੇ ਹਨ। ਅਜਿਹੇ ‘ਚ ਪ੍ਰਸ਼ਾਸਨ ਨੇ ਸਮਾਜਿਕ ਸੰਸਥਾਵਾਂ ਤੋਂ ਮਦਦ ਮੰਗੀ ਤਾਂ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਅੱਗੇ ਆਈ ਅਤੇ 50 ਬੈੱਡਾ ਦਾ ਹਸਪਤਾਲ ਬਣਾਉਣ ਦਾ ਜਿੰਮਾ ਚੁੱਕਿਆ। ਮਨਜ਼ੂਰੀ ਮਿਲਦੇ ਹੀ ਬਾਲ ਭਵਨ ‘ਚ 50 ਬੈੱਡਾ ਦਾ ਹਸਪਤਾਲ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਸੁਸਾਇਟੀ ਦੇ ਮੈਬਰਾਂ ਦਾ ਕਹਿਣਾ ਹੈ ਕਿ ਉਹ ਸੋਮਵਾਰ ਤੋਂ ਹਸਪਤਾਲ ਨੂੰ ਸ਼ੁਰੂ ਵੀ ਕਰ ਦੇਣਗੇ।

🔴LIVE | ਬੀਜੇਪੀ ਦਾ ਹੋਵੇਗਾ ਸਫਾਇਆ? ਕੀ ਹੋਵੇਗਾ ਕਿਸਾਨ ਅੰਦੋਲਨ ਦਾ ਅਸਰ, ਦੇਖੋ ਚੋਣਾਂ ਦੀ ਮਹਾ ਕਵਰੇਜ

ਸ਼ਨੀਵਾਰ ਨੂੰ ਟਰਾਈਸਿਟੀ ‘ਚ ਵੀਕੈਂਡ ਕਰਫਿਊ ਹੋਣ ਦੀ ਵਜ੍ਹਾ ਨਾਲ ਹਸਪਤਾਲ ਲਈ ਸ਼੍ਰੀ ਗੁਰੂ ਗਰੰਥ ਸਾਹਿਬ ਸੇਵਾ ਸੁਸਾਇਟੀ ਨੂੰ ਸਮਾਨ ਮਿਲਣ ‘ਚ ਮੁਸ਼ਕਿਲ ਜਰੂਰ ਹੋਈ ਪਰ ਉਨ੍ਹਾਂ ਦੇ ਇਰਾਦੇ ਨਹੀਂ ਡਗਮਗਾਏ। ਸ਼ਨੀਵਾਰ ਸ਼ਾਮ ਤੱਕ ਸੈਕਟਰ – 23 ਦੇ ਬਾਲ ਭਵਨ ‘ਚ ਬੈਡ ਲਗਾ ਦਿੱਤੇ ਗਏ ਹਨ ਅਤੇ ਆਕਸੀਜਨ ਦੀ ਸਪਲਾਈ ਲਈ ਫੀਟਿੰਗ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਸੁਸਾਇਟੀ ਦੇ ਮੈਬਰਾਂ ਦਾ ਕਹਿਣਾ ਹੈ ਕਿ ਇਹ ਸਾਰੀ ਸੇਵਾ ਗੁਰੂ ਮਹਾਰਾਜ ਹੀ ਕਰਾ ਰਹੇ ਹਨ, ਉਹ ਆਪਣੇ ਆਪ ਕੁਝ ਨਹੀਂ ਕਰ ਰਹੇ ਹਨ।

ਹੁਣੇ-ਹੁਣੇ ਆਈ ਵੱਡੀ ਖਬਰ,ਰਾਕੇਸ਼ ਟਿਕੈਤ ’ਤੇ ਪੁਲਿਸ ਦਾ ਵੱਡਾ ਐਕਸ਼ਨਰੈਲੀ ਕੱਢਣੀ ਪਈ ਮਹਿੰਗੀ,ਗ੍ਰਿਫਤਾਰੀ…?

ਉਨ੍ਹਾਂ ਨੇ ਕਿਹਾ ਕਿ ਇੱਥੇ ਐਲ – 1 ਅਤੇ ਐਲ – 2 ਦੀ ਸਹੂਲਤ ਯੁਕਤ ਹਸਪਤਾਲ ਤਿਆਰ ਕੀਤਾ ਜਾ ਰਿਹਾ ਹੈ। 48 ਘੰਟਿਆਂ ‘ਚ ਕੰਮ ਪੂਰਾ ਕਰ ਕੇ ਹਸਪਤਾਲ ਨੂੰ ਸ਼ੁਰੂ ਕਰਨ ਦੀ ਯੋਜਨਾ ਹੈ, ਇਸ ਲਈ ਇੱਥੇ ਦਿਨ – ਰਾਤ ਕੰਮ ਚੱਲ ਰਿਹਾ ਹੈ। ਉੱਧਰ ਸ਼ਨੀਵਾਰ ਨੂੰ ਪ੍ਰਸ਼ਾਸਕਾ ਦੇ ਸਲਾਹਕਾਰ ਮਨੋਜ ਪਰਿੰਦਾ ਨੇ ਰੋਟੇਰੀਅਨ ਅਤੇ ਲਾਇਨਸ ਕਲੱਬ ਨੂੰ ਅਪੀਲ ਕੀਤੀ ਹੈ ਕਿ ਉਹ ਚੰਡੀਗੜ੍ਹ ‘ਚ ਮਿਨੀ ਕੋਵਿਡ ਕੇਅਰ ਸੈਂਟਰ ਦੀ ਸਥਾਪਨਾ ਕਰਨ, ਜੋ ਕਿ ਸੰਕਰਮਿਤ ਮਰੀਜਾਂ ਦੇ ਕੰਮ ਆ ਸਕੇ। ਇਸਦੇ ਨਾਲ ਹੀ ਸਲਾਹਕਾਰ ਨੇ ਉਦਯੋਗਪਤੀਆਂ ਨੂੰ ਕਿਹਾ ਕਿ ਉਹ ਆਪਣੇ ਕਾਰਖਾਨਿਆਂ ‘ਚ ਆਪਣੇ ਮਜ਼ਦੂਰਾਂ ਦੀ ਦੇਖਭਾਲ ਕਰਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button