Breaking NewsD5 specialIndiaNewsPoliticsPunjab

ਚੰਡੀਗੜ੍ਹ ‘ਚ ਕੇਜਰੀਵਾਲ ਨੇ ਮਾਰੀ ਲਲਕਾਰ, ਲੋਕਾਂ ਦੇ ਕਰਾਤੇ ਹੱਥ ਖੜ੍ਹੇ (ਵੀਡੀਓ)

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੰਡੀਗੜ੍ਹ ਤੋਂ ਭਾਜਪਾ ਦੀ ਐੱਮ. ਪੀ. ਕਿਰਨ ਖੇਰ ‘ਤੇ ਵੱਡਾ ਹਮਲਾ ਬੋਲਿਆ ਹੈ। ਐਤਵਾਰ ਨੂੰ ਚੰਡੀਗੜ੍ਹ ‘ਚ ਰੈਲੀ ਕਰਨ ਪਹੁੰਚੇ ਕੇਜਰੀਵਾਲ ਨੇ ਕਿਹਾ ਕਿ ਕਿਰਨ ਖੇਰ ਨੇ ਚੰਡੀਗੜ੍ਹ ਦੀ ਜਨਤਾ ਨਾਲ ਵੱਡਾ ਧੋਖਾ ਕੀਤਾ ਹੈ, ਕਿਰਨ ਖੇਰ ਚੰਡੀਗੜ੍ਹ ਘੱਟ ਅਤੇ ਮੁੰਬਈ ਵੱਧ ਨਜ਼ਰ ਆਉਂਦੀ ਹੈ। ਕੇਜਰੀਵਾਲ ਨੇ ਕਿਹਾ ਕਿ ਕਿਰਨ ਖੇਰ ਨੇ ਐੱਮ. ਪੀ. ਬਣ ਕੇ ਸਿਰਫ ਸਟੇਟਸ ਹੀ ਕਮਾਇਆ ਹੈ, ਜਦਕਿ ਖੇਰ ਵਲੋਂ ਚੰਡੀਗੜ੍ਹ ਦੇ ਵਿਕਾਸ ਲਈ ਇਕ ਵੀ ਕੋਸ਼ਿਸ਼ ਨਹੀਂ ਕੀਤੀ ਗਈ।

Read Also ਅਰਵਿੰਦ ਕੇਜਰੀਵਾਲ ਪਿੱਛੇ ਦੌੜੇ ਸੈਂਕੜੇ ਲੋਕ ! ਮੱਚ ਗਈ ਹਾਹਾਕਾਰ (ਵੀਡੀਓ)

ਇਸ ਤੋਂ ਵੱਡੀ ਗੱਲ ਕੀ ਹੋਵੇਗੀ ਕਿ ਜਿਨ੍ਹਾਂ ਲੋਕਾਂ ਨੇ ਕਿਰਨ ਖੇਰ ਨੂੰ ਜਿਤਾ ਕੇ ਐੱਮ. ਪੀ. ਬਣਾਇਆ ਉਹ ਉੁਨ੍ਹਾਂ ਨੂੰ ਸ਼ਕਲ ਤਕ ਨਹੀਂ ਦਿਖਾਉਂਦੀ ਹੈ ਜਦਕਿ ਮੋਦੀ ਨੂੰ ਵੋਟ ਪਾ ਕੇ ਜਨਤਾ ਨੂੰ ਕੁਝ ਨਹੀਂ ਮਿਲਿਆ। ‘ਆਪ’ ਕਨਵੀਨਰ ਨੇ ਕਿਹਾ ਕਿ ਜੇਕਰ ਚੰਡੀਗੜ੍ਹ ਦੀ ਜਨਤਾ ਇਸ ਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੋਹਨ ਧਵਨ ਨੂੰ ਜਿਤਾਉਂਦੀ ਹੈ ਤਾਂ ਉਹ ਦਿੱਲੀ ਵਾਲਾ ਵਿਕਾਸ ਚੰਡੀਗੜ੍ਹ ਵਿਚ ਕਰਵਾਉਣਗੇ। ਕੇਜਰੀਵਾਲ ਨੇ ਕਿਹਾ ਕਿ ਹਰਮੋਹਨ ਧਵਨ ਚੰਡੀਗੜ੍ਹ ਵਿਚ ਹੀ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਕਿਸੇ ਸਮੇਂ ਵੀ ਮਿਲਿਆ ਜਾ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button