Breaking NewsD5 specialNewsPress ReleasePunjabTop News

ਡਾਰਬਿਨ ਚਾਰਲਸ ਵਿਗਿਆਨੀਆ ਲਈ ਪ੍ਰੇਰਨਾ ਸਰੋਤ

ਪਟਿਆਲਾ: ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਚਾਰਲਸ ਡਾਰਬਿਨ ਦੇ ਜਨਮ ਦਿਵਸ ਤੇ ਇਕ ਵੈਬਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਵੱਖ—ਵੱਖ ਵਿਦਿਅਕ ਅਦਾਰਿਆਂ ਤੋਂ 100 ਦੇ ਕਰੀਬ ਵਿਦਿਆਰਥੀਆਂ ਅਤੇ ਅਧਿਅਪਕਾਂ ਨੇ ਹਿੱਸਾ ਲਿਆ।  ਇਸ ਮੌਕੇ *ਤੇ ਆਪਣੇ ਸ਼ੁਰੂਆਤੀ ਸੰਬੋਧਨ ਵਿਚ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਕਿਹਾ ਕਿ  ਮਹਾਨ ਵਿਗਿਆਨੀ ਚਾਰਲਸ ਡਾਰਬਿਨ ਦਾ ਜਨਮ ਦਿਵਸ ਉਨ੍ਹਾਂ ਵਲੋਂ ਮਨੁੱਖਤਾ ਅਤੇ ਵਿਗਿਆਨ ਦੇ ਖੇਤਰ ਪਾਏ ਗਏ ਵੱਡਮੁੱਲੇ ਯੋਗਦਾਨ ਦੀ ਯਾਦ ਵਿਚ ਹਰ ਸਾਲ ਮਨਾਇਆ ਜਾਂਦਾ ਹੈ। ਉਨ੍ਹਾਂ ਦੇ ਸਿਧਾਂਤ ਨੇ ਜਿੱਥੇ ਪੁਰਾਣੇ ਅੰਧ—ਵਿਸ਼ਾਵਾਸ਼ਾਂ ਨੂੰ ਦੂਰ ਕਰਨ ਵਿਚ ਮਦਦ ਕੀਤੀ ਹੈ ਉੱਥੇ ਇਹ ਇਹ ਦੱਸਿਆ ਹੈ ਕਿ ਵੱਖ—ਵੱਖ ਪ੍ਰਜਾਤੀਆਂ/ਕਿਸਮਾਂ ਦਾ ਗਠਨ ਉਸ ਸਰਵਸ਼ਕਤੀ ਮਾਨ ਕੁਦਰਤ ਦੀ ਹੀ ਦੇਣ ਹੈ।

Punjab ‘ਚ Modi ਦਾ ਹੋਊ ਬੁਰਾ ਹਾਲ? ਕਿਸਾਨਾਂ ਨੇ ਕਰਤਾ ਵਡਾ ਐਲਾਨ! ਪਹਿਲਾਂ ਹੀ ਘਬਰਾ ਗਿਆ ਅਮਿਤ ਸ਼ਾਹ?

ਉਨ੍ਹਾਂ ਕਿਤਾਬ “ਓਰੀਜ਼ਨ ਆਫ਼ ਸਪੀਸ਼ੀਜ ਨੂੰ ਵਿਕਾਸਵਾਦੀ ਜੀਵ ਵਿਗਿਆਨ ਦੇ ਸਿਧਾਂਤ ਦਾ ਅਧਾਰ ਮੰਨਿਆ ਜਾਂਦਾ ਹੈ। ਇਹ ਕਿਤਾਬ ਉਹਨਾਂ ਸਾਰੇ ਸ਼ੰਕਿਆਂ  ਅਤੇ ਅਨੁਮਨਾਂ ਦਾ ਜਵਾਬ ਦਿੰਦੀ ਹੈ ਜਿਹੜੇ ਧਰਤੀ ਦੀ ਉਮਰ ਅਤੇ  ਲੱਭੇ ਗਏ ਪੁਰਾਤਨ ਜੈਵਿਕ ਦੇ ਨਿਸ਼ਾਨਾਂ (ਫ਼ੌਸਿਲ)  ਬਾਰੇ  ਪਾਏ ਜਾਂਦੇ ਹਨ। ਇਸ ਤੋਂ ਇਲਾਵਾ  ਡਾ. ਚਾਰਲਸ ਡਾਰਬਿਨ ਦਾ ਜਨਮ ਦਿਵਸ ਮਨਾਉਣ ਦਾ ਮੁਖ ਉਦੇਸ਼ ਲੋਕਾਂ ਨੂੰ ਵਿਗਿਆਨ ਸੋਚ, ਕੰਮ ਅਤੇ ਨਵੀਆਂ ਦ੍ਰਿਸ਼ਟੀਕੋਣ ਲੱਭਣ ਦੀ ਉਤਸਕਤਾ ਅਤੇ ਸਚਾਈ ਦੀ ਭੁੱਖ ਦੀ ਮਹੱਹਤਾ ਵੱਲ ਪ੍ਰੇਰਿਤ ਕਰਨਾ ਹੈ। ਇਸ ਮੌਕੇ ਆਈਸ਼ਰ ਮੋਹਾਲੀ ਦੇ ਜੀਵਨ ਵਿਗਿਆਨ ਦੇ ਪ੍ਰੋਫ਼ੈਸਰ ਅਤੇ ਕੌਮਾਂਤਰੀ ਅਤੇ ਬਾਹਰੀ ਸਬੰਧਾਂ ਦੇ ਡੀਨ ਡਾ.ਐਨ ਜੀ ਪ੍ਰਸਾਦ  ਮੁਖ ਬੁਲਾਰੇ ਵਜੋਂ ਹਾਜ਼ਰ ਹੋਏ। ਉਨਾਂ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਅਸੀਂ ਆਪਣੇ ਆਲੇ—ਦੁਆਲੇ ਜੋ ਵੀ ਜੀਵਨ ਦੀ ਸੁੰਦਰ ਵਿਭਿੰਨਤਾ ਦੇਖਦੇ ਹਾਂ ਉਹ ਕਰੋੜਾਂ ਸਾਲਾਂ ਦੇ ਵਿਕਾਸ ਦਾ ਨਤੀਜਾ ਹੈ।

Political Controversy : CM Channi ਨੇ Kejriwal ਦੀ ਪਤਨੀ ਬਾਰੇ ਕਹੀ ਅਜਿਹੀ ਗੱਲ, ਮਾਨ ਸਣੇ ਮਜੀਠੀਆ, ਵੀ ਹੈਰਾਨ

ਉਨ੍ਹਾਂ ਡਾਬਨਿ ਅਤੇ ਰਸਲ ਵੈਲੇਸ  ਵਲੋਂ ਕੀਤੇ ਗਏ ਦੀ ਮਹਹੱਤਾ ਨੂੰ ਜੀਰਾਫ਼ (ਸਪੋਟਿਡ ਊਠ) ਦੇ ਵਿਕਾਸ ਨਾਲ ਬਿਆਨ ਕੀਤਾ। ਉਨ੍ਹਾ ਦੱਸਿਆ ਕਿ ਅਫ਼ਰੀਕਾ ਤੋਂ ਬਾਹਰ ਦੇ ਲੋਕ ਜਿਰਾਫ਼ ਨੂੰ ਊਠ ਚੀਤਾ ਜਾਂ ਸਪੌਟਡ ਊਠ ਕਹਿੰਦੇ ਹਨ।ਇਹਨਾਂ ਲੋਕਾਂ ਨੇ ਪਹਿਲੀ ਵਾਰ ਇਸ ਨੂੰ ਦੇਖਿਆ ਸੀ ਇਸ ਦੀ ਧੌਣ ਊਠ ਵਰਗੀ ਅਤੇ ਸਰੀਰ *ਤੇ ਚੀਤੇ ਵਾਂਗ ਧੱਬੇ ਸਨ। ਜਿਰਾਫ਼ ਦੀ ਲੰਬੀ ਧੌਣ ਹੋਣ ਕਾਰਨ ਇਸ ਦੀਆਂ ਵੱਖਰੀਆਂ ਵਿਸ਼ੇਸ਼ਤਾਵਾਂ  ਜਿਵੇਂ ਵੱਡੇ ਆਕਾਰ ਦਾ ਦਿਲ,ਲੰਬੀਆਂ  ਕੌਲੀ ਵਰਗੀਆਂ ਨਾੜਾ ਆਦਿ। ਜਿਰਾਫ਼ ਦੀ ਲੰਬੀ ਧੌਣ ਦੀ ਖੋਜ  ਵਿਕਾਸਵਾਦ ਦੀ ਗੁੰਝਲਾਦਾਰ ਸੁੰਦਰਤਾ ਨੂੰ ਸਮਝਣ ਵਿਚ ਮਦਦਗਾਰ ਹੈ।

ਇਸ ਮੌਕੇ ਤੇ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਡਾਰਬਿਨ ਚਾਰਸ ਦੇ ਸਿਧਾਂਤ ਦਾ ਮਨਾਵ ਵਿਗਿਆਨ *ਤੇ ਬਹੁਤ ਜ਼ਿਆਦਾ ਪ੍ਰਭਾਵ ਦੇਖਿਆ ਗਿਆ ਹੈ। ਉਨ੍ਹਾਂ ਦੱਸਿਆ ਡਾਰਬਿਨ ਦੀ ਖੋਜ਼ ਅਤੇ ਦਿੱਤੇ ਗਏ ਵਿਚਾਰਾਂ ਤੋਂ ਬਾਅਦ ਮਨੁੱਖੀ ਵਿਕਾਸ, ਵਿਭਿੰਨਤਾ, ਵਾਤਾਵਰਣ ਅਤੇ ਪੀੜੀ੍ਹਦਾਰ ਪੀੜੀ ਚਲਣ ਵਾਲੀਆਂ ਬਹੁਤ ਸਾਰੀਆਂ ਸਮੱਸਿਆਂ ਦੀ ਖੋਜ ਹੋਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button