InternationalTop News

ਕੈਲੇਫੋਰਨੀਆ : ਪਤਨੀ ਨੂੰ ਕਤਲ ਕਰਨ ਦੀ ਕੋਸ਼ਿਸ਼ ਵਿੱਚ ਪੰਜਾਬੀ ਗ੍ਰਿਫ਼ਤਾਰ

ਫਰਿਜਨੋ (ਕੈਲੀਫੋਰਨੀਆ), 26 ਮਈ 2023 : ਕੈਲੇਫੋਰਨੀਆ ਵਿੱਚ ਪੰਜਾਬੀ ਭਾਈਚਾਰੇ ਅੰਦਰ ਇੱਕ ਤੋ ਬਾਅਦ ਇੱਕ ਵਾਪਰ ਰਹੀਆਂ ਘਰੇਲੂ ਹਿੰਸਾ ਦੀਆਂ ਘਟਨਾਵਾਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ। ਮੈਨਟੀਕਾ ਵਿੱਚ ਕਤਲ ਹੋਈ ਔਰਤ ਦੀ ਖ਼ਬਰ ਦੀ ਹਾਲੇ ਸਿਆਹੀ ਨਹੀਂ ਸੀ ਸੁੱਕ ਕਿ ਫਰਿਜਨੋ ਦੇ ਲਾਗਲੇ ਸ਼ਹਿਰ ਕਲੋਵਸ ਤੋ ਇੱਕ ਹੋਰ ਅਜਿਹੀ ਖ਼ਬਰ ਕਾਰਨ ਹਰ ਕੋਈ ਫਿਕਰਮੰਦ ਹੈ।  ਕਲੋਵਿਸ ਪੁਲਿਸ ਵਿਭਾਗ ਦੇ ਅਨੁਸਾਰ, ਇੱਕ 29 ਸਾਲਾ ਵਿਅਕਤੀ ਨੂੰ ਘਰੇਲੂ ਹਿੰਸਾ ਅਤੇ ਹੱਤਿਆ ਦੀ ਕੋਸ਼ਿਸ਼ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ, ਜਦੋਂ ਉਸਨੇ ਆਪਣੀ ਪਤਨੀ ਤੇ ਜਾਨਲੇਵਾ ਹਮਲਾ ਕੀਤਾ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਅਕਤੀ ਨੂੰ ਰਾਤੋ ਰਾਤ ਫਰਿਜਨੋ ਤੋ ਤਕਰੀਬਨ 50 ਮੀਲ ਦੂਰ ਲਾਸ ਬਾਨੋਸ ਸ਼ਹਿਰ ਤੋ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਉਸਨੇ ਆਪਣੀ ਪਤਨੀ ਨੂੰ ਜਾਨਲੇਵਾ ਸੱਟਾਂ ਮਾਰਕੇ ਹਸਪਤਾਲ ਭੇਜਿਆ ਸੀ।ਪੁਲਿਸ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ ਸ਼ਾਮ 6:00 ਵਜੇ ਤੋਂ ਬਾਅਦ, ਅਧਿਕਾਰੀਆਂ ਨੂੰ  ਕਲੋਵਿਸ ਕਮਿਊਨਿਟੀ ਹਸਪਤਾਲ ਤੋ ਰਿਪੋਰਟ ਆਈ ਕਿ ਇੱਕ ਔਰਤ ਨੂੰ ਕੋਈ ਸੱਟਾਂ ਮਾਰਕੇ ਹੱਸਪਤਾਲ ਛੱਡ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸ ਦੀਆਂ ਸੱਟਾਂ ਕਾਰਨ ਉਸ ਨੂੰ ਤੁਰੰਤ ਫਰਿਜ਼ਨੋ ਦੇ ਇੱਕ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਉਹ ਜ਼ੇਰੇ ਇਲਾਜ਼ ਹੈ। ਰਿਪੋਰਟ ਮਿਲਣ ਉਪਰੰਤ ਪੁਲਿਸ ਨੇ ਤੁਰੰਤ ਸ਼ੱਕੀ ਦੀ ਭਾਲ ਸ਼ੁਰੂ ਕਰ ਦਿੱਤੀ।

ਕਲੋਵਿਸ ਪੁਲਿਸ ਦੇ ਡੀਟੈਕਟਵ ਦਾ ਕਹਿਣਾ ਹੈ ਕਿ ਉਹਨਾਂ ਨੇ ਇੱਕ ਜਾਂਚ ਸ਼ੁਰੂ ਕੀਤੀ ਜਿਹੜੀ ਕਿ  ਉਹਨਾਂ ਨੂੰ ਕਲੋਵਿਸ ਵਿੱਚ ਬੁਲਾਰਡ ਅਤੇ ਵਿਲਾ ਦੇ ਨੇੜੇ ਸਥਿਤ ਇੱਕ ਅਪਾਰਟਮੈਂਟ ਵਿੱਚ ਲੈ ਗਈ, ਜਿੱਥੇ ਹਮਲਾ ਹੋਇਆ ਸੀ। ਡੀਟੈਕਟਵ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਕਲੋਵਿਸ ਦੇ 29 ਸਾਲਾ ਜਗਤਾਰ ਸਿੰਘ ਵਜੋਂ ਪਛਾਣੇ ਗਏ ਸ਼ੱਕੀ ਨੇ ਹਮਲੇ ਮਗਰੋਂ ਕਲੋਵਿਸ ਅਤੇ ਫਰਿਜ਼ਨੋ ਇਲਾਕੇ ਛੱਡ ਦਿੱਤੇ ਸਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਸਿੰਘ ਨੇ ਆਪਣੀ ਪਤਨੀ ਨੂੰ ਕਈ ਵਾਰ ਮਾਰਿਆ ਸੀ ਅਤੇ ਫਿਰ ਘਰ ਵਿੱਚ ਰਸੋਈ ਦੇ ਇੱਕ ਵੱਡੇ ਚਾਕੂ ਨਾਲ ਉਸਦੀ ਗਰਦਨ ਕੱਟ ਦਿੱਤੀ ਸੀ।ਪੁਲਿਸ ਦਾ ਕਹਿਣਾ ਹੈ ਕਿ ਸਿੰਘ ਨੂੰ ਬਾਅਦ ਵਿੱਚ ਲਾਸ ਬਾਨੋਸ ਵਿੱਚ ਪਾਇਆ ਗਿਆ ਅਤੇ ਲਾਸ ਬਾਨੋਸ ਪੁਲਿਸ ਵਿਭਾਗ ਦੀ ਸਹਾਇਤਾ ਨਾਲ ਬਿਨਾਂ ਕਿਸੇ ਜਦੋ ਜਹਿਦ ਦੇ ਗ੍ਰਿਫਤਾਰ ਕੀਤਾ ਗਿਆ। ਅਤੇ ਉਸ ‘ਤੇ ਕਤਲ ਦੀ ਕੋਸ਼ਿਸ਼ ਅਤੇ ਘਰੇਲੂ ਹਿੰਸਾ ਲਈ ਪਰਚਾ ਦਰਜ ਕਰਕੇ ਫਰਿਜ਼ਨੋ ਕਾਉਂਟੀ ਜੇਲ ਵਿਚ ਭੇਜ ਦਿੱਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button