Breaking NewsD5 specialNewsPunjab

ਚੋਰ ਨੇ ਚੋਰੀ ਤੋਂ ਪਹਿਲਾਂ ਲਈ ਸੈਲਫੀ, ਫੇਰ ਬੁਲੇਟ ‘ਤੇ ਬੈਠ ਕਹਿੰਦਾ ਦੁਗ-ਦੁਗ-ਦੁਗ (ਵੀਡੀਓ)

ਅੰਮ੍ਰਿਤਸਰ : ਸੀਸੀਟੀਵੀ ‘ਚ ਕੈਦ ਇਹ ਤਸਵੀਰਾਂ ਅੰਮ੍ਰਿਤਸਰ ਦੇ ਲੰਡੇ ਬਾਜ਼ਾਰ ਦੀਆਂ ਹਨ ਜਿਥੇ ਦੋ ਨੌਜਵਾਨਾਂ ਦਾ ਇਕ ਕਾਰਾ ਕੈਮਰੇ ‘ਚ ਕੈਦ ਹੋ ਜਾਂਦਾ ਹੈ। ਜਿਵੇਂ ਕਿ ਤੁਸੀ ਦੇਖ ਸਕਦੇ ਹੋ ਕਿ ਪਹਿਲਾ ਇਕ ਨੌਜਵਾਨ ਦੁਕਾਨ ‘ਚ ਦਾਖਲ ਹੁੰਦਾ ਹੈ ਤੇ ਮੋਬਾਇਲ ਦੇਖਣ ਲੱਗ ਜਾਂਦਾ ਹੈ। ਪਹਿਲਾ ਤਾਂ ਕੁਝ ਸਮਾਂ ਉਹ ਦੁਕਾਨਦਾਰ ਨਾਲ ਗੱਲਾਂ ਕਰਦਾ ਹੈ ਪਰ ਕੁਝ ਸਮੇਂ ਬਾਅਦ ਸੈਲਫ਼ੀ ਲੈਣ ਬਹਾਨੇ ਦੁਕਾਨ ‘ਚੋਂ ਬਾਹਰ ਨਿਕਲ ਜਾਂਦਾ ਹੈ। ਇਸ ਤੋਂ ਪਹਿਲਾਂ ਕਿ ਦੁਕਾਨਦਾਰ ਕੁਝ ਸਮਝ ਸਕੇ ਇਹ ਸ਼ਾਤਿਰ ਚੋਰ ਸੜਕ ਤੇ ਖੜ੍ਹੇ ਆਪਣੇ ਦੋਸਤ ਦੇ ਬੁਲੇਟ ਤੇ ਬੈਠ ਕੇ ਫਰਾਰ ਹੋ ਜਾਂਦਾ।

Read Also ਬੁਲੇਟ ਦੇ ਪਟਾਕੇ ਪਾਉਣ ਵਾਲੇ ਨੇ ਮੰਗੀ ਅਜਿਹੀ ਮਾਫੀ, ਰੋਣ ਲੱਗ ਪਿਆ ਕਾਗਜ਼ (ਵੀਡੀਓ)

ਉਥੇ ਹੀ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਦੁਕਾਨਦਾਰ ਤੋਂ ਸੀਸੀਟੀਵੀ ਹਾਸਲ ਕਰ ਲਈ ਗਈ ਹੈ ਤੇ ਜਲਦ ਤੋਂ ਜਲਦ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ। ਬੇਸ਼ੱਕ ਪੁਲਿਸ ਲੱਖ ਦਾਅਵੇ ਕਰ ਰਹੀ ਹੋਵੇ ਪਰ ਅਜਿਹੀਆਂ ਘਟਨਾਵਾਂ ਰੋਕਣ ‘ਚ ਅਜੇ ਤੱਕ ਕਾਮਯਾਬ ਨਹੀਂ ਹੋ ਸਕੀ, ਜਿਸ ਦੀਆਂ ਉਦਾਹਰਣਾਂ ਹਰ ਦਿਨ ਦੇਖਣ ਨੂੰ ਮਿਲ ਹੀ ਜਾਂਦੀਆਂ ਹਨ। ਜਿਹੜੀਆਂ ਪੁਲਿਸ ਦੀ ਢਿੱਲੀ ਕਾਰਗੁਜਾਰੀ ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button