Breaking NewsD5 specialNewsPunjabUncategorized

ਚੋਣਾਂ ਦੌਰਾਨ ਸਮਾਣਾ ‘ਚ ਆ ਗਏ ਬੰਦੂਕਾਂ ਵਾਲੇ, ਦਹਿਸ਼ਤ ਨਾਲ ਕੰਬ ਉੱਠਿਆ ਪੂਰਾ ਸ਼ਹਿਰ, ਦਿਨ ਦਿਹਾੜੇ ਕਰਗੇ ਵੱਡਾ ਕਾਂਡ (ਵੀਡੀਓ)

ਸਮਾਣਾ : ਲੁਟੇਰਿਆ ਦੇ ਹੋਸਲੇ ਇੰਨ੍ਹੇ ਬੁਲੰਦ ਹੋ ਗਏ ਨੇ ਕਿ ਉਨ੍ਹਾਂ ਨੇ ਸ਼ਰੇਆਮ ਦਿਨ ਦਿਹਾੜੇ ਫਿਲਮੀ ਅੰਦਾਜ਼ ‘ਚ ਪਿਸਤੌਲ ਦੀ ਨੋਕ ‘ਤੇ ਬੈਕ ਨੂੰ ਲੁੱਟਿਆ ਹੈ। ਜਿਸ ਦੀ ਸਾਰੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ। ਚਾਰ ਵਿਅਕਤੀ ਬੈਂਕ ਦੇ ਅੰਦਰ ਆਉਦੇ ਨੇ ‘ਤੇ ਕਿਸ ਤਰ੍ਹਾ ਪਿਸਤੌਲ ਦੀ ਨੋਕ ਤੇ ਸਾਰਿਆਂ ਨੂੰ ਡਰਾਉਂਦੇ ਹਨ ਜਿਸ ਤੋਂ ਬਾਅਦ ਕੈਸ਼ ਨੂੰ ਲੁੱਟ ਕੇ ਇੱਕ ਬੈਗ ‘ਚ ਪਾਉਦੇ ਦਿਖਾਈ ਦੇ ਰਹੇ ਹਨ। ਇਹ ਸਾਰੀ ਘਟਨਾ ਹਲਕਾ ਸਮਾਣਾ ਦੇ ਪਿੰਡ ਬਮਨਾ ਦੀ ਹੈ।

Read Also ਚੋਣਾਂ ਤੋਂ ਪਹਿਲਾਂ ਸੁਖਬੀਰ ਦੀ ਵੱਡੀ ਧਮਕੀ ! ਗੁੱਸੇ ‘ਚ ਲਾਲ ਹੋਏ ਸੁਖਬੀਰ ਬਾਦਲ (ਵੀਡੀਓ)

ਜਿਥੇ ਪਿੰਡ ਦੀ ਓਰੀਐਂਟਲ ਬੈਂਕ ‘ਚ ਦਿਨ ਦਿਹਾੜੇ 4 ਨਕਾਬਪੋਸ਼ ਲੁਟੇਰਿਆਂ ਨੇ ਬਿਨਾਂ ਕਿਸੇ ਖੌਫ ਤੋਂ ਧਾਵਾ ਬੋਲ ਦਿੱਤਾ। ਪੁਲਿਸ ਮੁਤਾਬਿਕ ਲੁਟੇਰਿਆਂ ਵਲੋਂ ਹਥਿਆਰਾਂ ਦੀ ਨੋਕ ਤੇ ਬੈਂਕ ਚੋਂ ਕਰੀਬ 7 ਲੱਖ 27 ਹਜ਼ਾਰ ਰੁਪਏ ਦਾ ਸਫਾਇਆ ਕਰ ਦਿੱਤਾ। ਇਸ ਤੋਂ ਇਲਾਵਾ ਲੁਟੇਰਿਆਂ ਨੇ ਬੈਂਕ ਦੇ ਗੰਨਮੈਨ ਨੂੰ ਹਥਿਆਰ ਦਿਖਾ ਕੇ ਬੰਦੀ ਬਣਾ ਲਿਆ। ਪੁਲਿਸ ਵਲੋਂ ਸੀਸੀਟੀਵੀ ਕਬਜੇ ‘ਚ ਲੈ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਆਏ ਦਿਨ ਪੰਜਾਬ ‘ਚ ਚੋਰੀ ਅਤੇ ਲੁੱਟਖੋਹ ਦੀਆਂ ਘਟਨਾਵਾਂ ਸਾਹਮਣੇ ਆਉਦੀਆਂ ਰਹਿੰਦੀਆਂ ਹਨ। ਜਿਸ ਨੂੰ ਦੇਖ ਕੇ ਇਸ ਤਰਾਂ ਲਗਦਾ ਹੈ ਕਿ ਸੂਬੇ ‘ਚ ਕਾਨੂੰਨ ਨਾਮ ਦੀ ਕੋਈ ਚੀਜ ਹੀ ਨਹੀਂ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button