Breaking NewsD5 specialIndiaNewsPolitics

ਚੋਣਾਂ ਜਿੱਤਣ ਤੋਂ ਬਾਅਦ ਵਿਦਿਆਰਥੀਆਂ ਲਈ ਵੀ ਫ੍ਰੀ ਕਰਾਂਗੇ ਬੱਸ ਦਾ ਸਫਰ : ਕੇਜਰੀਵਾਲ

ਨਵੀਂ ਦਿੱਲੀ : ਮੁੱਖਮੰਤਰੀ ਅਰਵਿੰਦ ਕੇਜਰੀਵਾਲ ਸ਼ੁੱਕਰਵਾਰ ਨੂੰ ਚੌਥੀ ਟਾਊਨ ਹਾਲ ਮੀਟਿੰਗ ‘ਚ ‘ਆਪ’ ਸਰਕਾਰ ਦੇ ਪੰਜ ਸਾਲ ਦੇ ਹਿਸਾਬ – ਕਿਤਾਬ ਲੈ ਕੇ ਮਹਾਰਾਜਾ ਅਗਰਸੇਨ ਕਾਲਜ ਆਡੀਟੋਰੀਅਮ ‘ਚ ਪਹੁੰਚੇ। ਉਨ੍ਹਾਂ ਨੇ ਜਨਤਾ ਤੋਂ ਸਰਕਾਰ ਦੇ ਪੰਜ ਸਾਲ ਦੇ ਕੰਮ ‘ਤੇ ਪ੍ਰਤੀਕਿਰਿਆ ਵੀ ਲਈ ਅਤੇ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਵੀ ਦਿੱਤਾ। ਇੱਥੇ ਆਮ ਰਾਏ ਨਾਲ ਇਹ ਵੀ ਤੈਅ ਹੋਇਆ ਕਿ ਚੋਣਾਂ ਤੋਂ ਬਾਅਦ ਦਿੱਲੀ ਸਰਕਾਰ ਦਿੱਲੀ ਨੂੰ ਵਿਸ਼ਵ ਪੱਧਰ ਦਾ ਸ਼ਹਿਰ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ।

ਮੁੱਖਮੰਤਰੀ ਨੇ ਇੱਕ ਸਵਾਲ ਦੇ ਜਵਾਬ ‘ਚ ਕਿਹਾ ਕਿ ਚੋਣਾਂ ਜਿੱਤਣ ਤੋਂ ਬਾਅਦ ਵਿਦਿਆਰਥੀਆਂ ਲਈ ਵੀ ਬੱਸਾਂ ‘ਚ ਸਫਰ ਮੁਫ਼ਤ ਕੀਤਾ ਜਾਵੇਗਾ। ਯਮੁਨਾ ਨਦੀ ਨੂੰ ਸਾਫ਼ ਅਤੇ ਸਵੱਛ ਬਣਾਉਣਗੇ। ਇੱਕ ਵਿਦਿਆਰਥੀ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਮੁੱਖਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਦੁਬਾਰਾ ਸਰਕਾਰ ਬਨਣ ‘ਤੇ ਵਿਦਿਆਰਥੀਆਂ ਲਈ ਵੀ ਡੀਟੀਸੀ ਅਤੇ ਕਲਸਟਰ ਬੱਸਾਂ ‘ਚ ਸਫਰ ਮੁਫਤ ਕੀਤਾ ਜਾਵੇਗਾ।

ਨੌਜਵਾਨ ਨੇ LIVE ਹੋ ਕੇ ਦੱਸੀ ਹਕੀਕਤ | Nankana Sahib ਹਮਲੇ ਦਾ ਸੱਚ

ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ ਔਰਤਾਂ ਲਈ ਬਸ ਦਾ ਸਫਰ ਮੁਫਤ ਕੀਤਾ ਸੀ ਤਾਂ ਵਿਰੋਧੀਆਂ ਵੱਲੋਂ ਸਵਾਲ ਪੁੱਛਿਆ ਗਿਆ ਸੀ ਕਿ ਪੈਸਾ ਕਿੱਥੋ ਆਵੇਗਾ। ਉਨ੍ਹਾਂ ਨੇ ਕਿਹਾ ਕਿ ਇੱਕ ਦੇਸ਼ ਦੇ ਮੁੱਖਮੰਤਰੀ ਨੇ ਆਪਣੇ ਨਿੱਜੀ ਪ੍ਰਯੋਗ ਲਈ 190 ਕਰੋੜ ਰੁਪਏ ਦਾ ਜ਼ਹਾਜ ਖਰੀਦਿਆ ਹੈ। ਮੈਂ ਆਪਣੇ ਲਈ ਜ਼ਹਾਜ ਨਹੀਂ ਖਰੀਦਿਆ ਹੈ। ਉਨ੍ਹਾਂ ਪੈਸਿਆਂ ਨਾਲ ਆਪਣੀਆਂ ਮਾਵਾਂ ਅਤੇ ਭੈਣਾਂ ਦੇ ਬੱਸ ਦਾ ਕਿਰਾਇਆ ਫ੍ਰੀ ਕਰ ਦਿੱਤਾ।

ਸਰਕਾਰ ‘ਚ ਪੈਸੇ ਦੀ ਕਮੀ ਨਹੀਂ ਹੈ। ਸਿਰਫ ਨੀਅਤ ਚੰਗੀ ਹੋਣੀ ਚਾਹੀਦੀ ਹੈ। ਸਰਕਾਰ ਬਚਤ ਕਰਕੇ ਸਟੂਡੈਂਟਸ ਲਈ ਵੀ ਬੱਸਾਂ ਦਾ ਸਫਰ ਮੁਫਤ ਕਰੇਗੀ। ਮੁੱਖਮੰਤਰੀ ਨੇ ਕਿਹਾ ਕਿ ਵਿਰੋਧੀ ਪੱਖ ਦੇ ਕੋਲ ਮੁੱਖਮੰਤਰੀ ਲਈ ਸੱਤ ਚਿਹਰੇ ਹਨ। ਜਨਤਾ ਤੈਅ ਕਰੇਗੀ ਕਿ ਕਿਸ ਨੂੰ ਵੋਟ ਦੇਣੀ ਹੈ। ਮੈਨੂੰ ਲੱਗਦਾ ਹੈ ਕਿ ਇਸ ਵਾਰ ਕੰਮ ‘ਤੇ ਵੋਟ ਪੈ ਰਹੀ ਹੈ। ਦਿੱਲੀ ਵਿੱਚ ਪਿਛਲੇ ਪੰਜ ਸਾਲ ਵਿੱਚ ਜਿੰਨੇ ਕੰਮ ਹੋਏ ਹਨ, ਉਹ ਦਿੱਖ ਰਹੇ ਹਨ ਅਤੇ ਜਨਤਾ ਕੰਮ ਦੇ ਆਧਾਰ ‘ਤੇ ਵੋਟ ਦੇਵੇਗੀ।

🔴 Nankana Sahib | ਹੋਸ਼ ਉਡਾਊ ਖ਼ੁਲਾਸਾ, ਆਹ ਸੁਣੋ- ਭੜਕੇ ਨਾ ਸਿੱਖ ਕੌਮ, ਇਹ ਚਾਲ ਐ

ਅਸੀਂ ਸਿੱਖਿਆ ਅਤੇ ਸਿਹਤ ਦੇ ਖੇਤਰ ‘ਚ ਵੱਡੇ ਸੁਧਾਰ ਕੀਤੇ ਹਨ। ਪਾਣੀ ਨੂੰ ਫ੍ਰੀ ਕਰ ਦਿੱਤਾ। ਸੀਏਏ ਅਤੇ ਐਨਆਰਸੀ ਨਾਲ ਜੁੜੇ ਸਵਾਲ ‘ਤੇ ਮੁੱਖਮੰਤਰੀ ਨੇ ਕਿਹਾ ਕਿ ਮੈਨੂੰ ਹੁਣ ਤੱਕ ਇਹ ਕਨੂੰਨ ਸਮਝ ਵਿੱਚ ਨਹੀਂ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਜਨਤਾ ਨੂੰ ਮਿਲ ਕੇ ਇਸ ਕਨੂੰਨ ਨੂੰ ਰਿਜੈਕਟ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸੀਏਏ ਜਿਹੇ ਕਨੂੰਨ ਦੀ ਇਸ ਦੇਸ਼ ਨੂੰ ਜ਼ਰੂਰਤ ਨਹੀਂ ਹੈ। ਇੱਥੇ ਦੇ ਲੋਕਾਂ ਲਈ ਤਾਂ ਦੇਸ਼ ਵਿੱਚ ਨੌਕਰੀ ਹੀ ਨਹੀਂ ਹੈ, ਜੋ ਬਾਹਰ ਤੋਂ ਆਉਣਗੇ ਉਹ ਕੀ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button