Breaking NewsD5 specialNewsPress ReleasePunjabTop News

ਮੁੱਖ ਮੰਤਰੀ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਡਾਲਾ ਭਿੱਟੇਵੱਢ ਦਾ ਅਚਨਚੇਤ ਦੌਰਾ

ਸਕੂਲ ਦੇ ਵਧੀਆ ਪ੍ਬੰਧਨ ਲਈ ਕੀਤੀ ਅਧਿਆਪਕਾਂ ਦੀ ਸਰਾਹਨਾ

ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਮੰਗਲਵਾਰ ਸਵੇਰੇ ਅਚਨਚੇਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਡਾਲਾ ਭਿੱਟੇਵੱਡ ਦਾ ਦੌਰਾ ਕੀਤਾ। ਸਾਰੇ ਸਕੂਲ ਦਾ ਜਾਇਜਾ ਲੈਣ ਅਤੇ ਬੱਚਿਆਂ ਨੂੰ ਮਿਲਣ ਉਪਰੰਤ ਉਨਾਂ ਪਿ੍ਰੰਸੀਪਲ ਦੀ ਅਗਵਾਈ ਸਾਰੇ ਅਧਿਆਪਕਾਂ ਅਤੇ ਹੋਰ ਅਮਲੇ ਵੱਲੋਂ ਸਕੂਲ ਦੀ ਸਹੀ ਸਾਂਭ-ਸੰਭਾਲ, ਸਫਾਈ ਅਤੇ ਵਿੱਦਿਅਕ ਮਿਆਰ ਨੂੰ ਯਕੀਨੀ ਬਣਾਉਣ ਲਈ ਸਲਾਘਾ ਕੀਤੀ। ਮੁੱਖ ਮੰਤਰੀ ਜਮਾਤਾਂ ਵਿੱਚ ਵੀ ਗਏ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ।
ਉਨਾਂ ਨੇ ਕਈ ਵਿਸਅਿਾਂ ਸਬੰਧੀ ਬੱਚਿਆਂ ਤੋਂ ਸਵਾਲ ਪੁੱਛੇ ਜਿਨਾਂ ਦੇ ਵਿਦਿਆਰਥੀਆਂ ਨੇ ਤਸੱਲੀਬਖਸ ਜਵਾਬ ਦਿੱਤੇ। ਜਿਸ ਤੋਂ ਮੁੱਖ ਮੰਤਰੀ ਨੇ ਖੁਸ ਹੋ ਕੇ ਉਨਾਂ ਨੂੰ ਜਿੰਦਗੀ ਵਿੱਚ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਸਖਤ ਮਿਹਨਤ ਕਰਨ ਲਈ ਪ੍ਰੇਰਿਆ। ਮੁੱਖ ਮੰਤਰੀ ਨੇ ਮਿਡ ਮੀਲ ਦੀ ਤਿਆਰੀ, ਰਸੋਈ ਅਤੇ ਬਰਤਨਾਂ ਦੀ ਸਾਫ ਸਫਾਈ ਵੀ ਵੇਖੀ । ਉਨਾਂ ਭੋਜਨ ਤਿਆਰ ਕਰਨ ਸਮੇਂ ਅਪਣਾਏ ਜਾ ਰਹੇ ਮਾਪਦੰਡਾਂ ‘ਤੇ ਵੀ ਵੇਖੇ ਅਤੇ ਤਸੱਲੀ ਪ੍ਰਗਟਾਈ। ਉਨਾਂ ਸਟਾਫ ਦੀ ਹਾਜਰੀ ਵੀ ਚੈਕ ਕੀਤੀ ਅਤੇ ਸਮੂਹ ਸਟਾਫ ਹਾਜਰ ਪਾਇਆ ਗਿਆ। ਇਸ ਮੌਕੇ ਮੁੱਖ ਮੰਤਰੀ ਨੇ ਵਿਦਿਆਰਥੀਆਂ ਨਾਲ ਰਾਸਟਰੀ ਗੀਤ ਦੇ ਗਾਇਨ ਵਿੱਚ ਹਿੱਸਾ ਲਿਆ ਅਤੇ ਉਨਾਂ ਦੇ ਜਜਬੇ ਨੂੰ ਸਲਾਮ ਕੀਤਾ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button