Breaking NewsD5 specialNewsPunjab

‘ਚੁੰਮੀਆਂ’ ਵਾਲੇ ਬਾਬੇ ਤੋਂ ਬਾਅਦ ਮਹਿਲਾ ਤਾਂਤਰਿਕ ਦਾ ਕਾਰਾ (ਵੀਡੀਓ)

ਬਟਾਲਾ : ਸਰਕਾਰਾਂ ਦੇਸ਼ ਨੂੰ ਡਿਜੀਟਲ ਬਣਾਉਣ ਨੂੰ ਫਿਰਦੀਆਂ ਨੇ ਪਰ ਲੋਕਾਂ ਦੀ ਛੋਟੀ ਤੇ ਪੱਛੜੀ ਸੋਚ ਦਾ ਕਿਵੇ ਸੁਧਾਰ ਹੋਵੇਗਾ। ਜੋ ਹਾਲੇ ਵੀ ਅੰਧ ਵਿਸ਼ਵਾਸਾਂ ਦੇ ਘੇਰੇ ਚੋਂ ਨਿਕਲ ਨਹੀਂ ਪਾ ਰਹੇ ਮਾਮਲਾ ਬਟਾਲਾ ਦੇ ਪਿੰਡ ਕਾਲ਼ੇ ਨੰਗਲ ਦਾ ਜਿਥੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।

Read Also ਬਾਬਾ ਆਪਣੇ ਭਗਤਾਂ ਨੂੰ ਧੱਕੇ ਨਾਲ ਦਿੰਦਾ ‘ਚੁੰਮੀਆਂ ਤੇ ਪੱਪੀਆਂ’ (ਵੀਡੀਓ)

ਮਾਮਲਾ ਅਜਿਹਾ ਕਿ ਤੁਹਾਡੇ ਰੌਂਗਟੇ ਖੜੇ ਕਰ ਦੇਵੇਗਾ ਤਸਵੀਰਾਂ ‘ਚ ਦਿਖਾਈ ਦੇ ਰਹੇ ਹੈ ਉਹ ਬੇਰਹਿਮ ਕਾਤਲ ਨੇ ਜਿਨਾਂ ਨੇ ਇਕ ਤਾਂਤਰਿਕ ਪਿਛੇ ਲੱਗ ਕੇ ਗੰਦੀ ਕਰਤੂਤ ਕੀਤੀ ਹੈ। ਹੋਇਆ ਇੰਝ ਕਿ ਪਿੰਡ ਦੀ ਇਕ ਮਹਿਲਾ ਦੇ ਕਈ ਸਾਲਾਂ ਤੋਂ ਬੱਚਾ ਨਹੀਂ ਸੀ ਹੋ ਰਿਹਾ ਤਾਂ ਉਸ ਬੇਔਲਾਦ ਮਹਿਲਾ ਤੇ ਉਸ ਦੇ ਪਰਿਵਾਰ ਨੇ ਤਾਂਤਰਿਕ ਮਹਿਲਾ ਪਿੱਛੇ ਲੱਗ ਕੇ ਇੱਕ ਗਰਭਵਤੀ ਅਤੇ ਉਸ ਦੇ ਪੇਟ ਵਿੱਚ ਪਲ ਰਹੇ ਸੱਤ ਮਹੀਨਿਆਂ ਦੇ ਬੱਚੇ ਦਾ ਕਤਲ ਕਰ ਦਿੱਤਾ।

ਕਤਲ ਵੀ ਬੜਾ ਬੇਰਹਿਮੀ ਨਾਲ ਕੀਤਾ। ਪਹਿਲਾਂ ਗਰਭਪਤੀ ਮਹਿਲਾ ਦਾ ਢਿੱਡ ਪਾੜਿਆ ਗਿਆ ਫਿਰ ਉਸ ਦੇ ਢਿਡ ਚੋਂ ਬੱਚਾ ਕੱਢਿਆ..ਬੱਚਾ ਜੋ ਦਮ ਤੋੜ ਚੁੱਕਾ ਸੀ। ਫਿਲਹਾਲ ਪੁਲਿਸ ਨੇ ਕਾਰਵਾਈ ਕਰਦਿਆਂ 9 ਮੁਲਜ਼ਮਾਂ ਵਿੱਚੋਂ ਮੁੱਖ ਮੁਲਜ਼ਮ ਮਹਿਲਾ ਰਵਿੰਦਰ ਕੌਰ ਤੇ ਤਾਂਤਰਿਕ ਮਹਿਲਾ ਦੇਵਾ ਸਮੇਤ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਸਵਾਲ ਤਾਂ ਇਹੀ ਉਠਦਾ ਕਿ ਲੋਕਾਂ ਦੇ ਜ਼ਹਿਨ ਚੋਂ ਅੰਧ ਵਿਸ਼ਵਾਸ ਕਿਵੇਂ ਕੱਢਿਆ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button