Breaking NewsD5 specialInternationalNewsTop News

ਚੀਨ ਨੇ ਵੀਜ਼ੇ ਲਈ ਰੱਖੀਆਂ ਸ਼ਰਤਾਂ –  ਜੇਕਰ ਲਗਵਾਈ ਸਾਡੀ ਵੈਕਸੀਨ ਤਾਂ ਆਰਾਮ ਨਾਲ ਮਿਲੇਗੀ ਐਂਟਰੀ

ਬੀਜਿੰਗ : ਕੋਰੋਨਾ ਵਾਇਰਸ ਦੇ ਚੱਲਦਿਆਂ ਚੀਨ ‘ਚ ਵਿਦੇਸ਼ ਦੇ ਲੋਕਾਂ ਨੂੰ ਫਿਲਹਾਲ ਜਾਣ ਦੀ ਇਜਾਜਤ ਨਹੀਂ ਹੈ ਪਰ ਹੁਣ ਜ਼ਲਦ ਹੀ ਇਹ ਪਾਬੰਦੀਆਂ ਖਤਮ ਹੋਣ ਵਾਲੀਆਂ ਹਨ। ਚੀਨ ਨੇ ਕਿਹਾ ਹੈ ਕਿ ਜ਼ਲਦ ਹੀ ਉਹ ਭਾਰਤ, ਅਮਰੀਕਾ ਅਤੇ ਪਕਿਸਤਾਨ ਜਿਹੇ ਦੇਸ਼ਾਂ ਦੇ ਲੋਕਾਂ ਨੂੰ ਆਪਣੇ ਦੇਸ਼ ‘ਚ ਐਂਟਰੀ ਦੇਣਗੇ। ਹਾਲਾਂਕਿ ਚੀਨ ਨੇ ਇਸਦੇ ਲਈ ਕੁਝ ਸ਼ਰਤਾਂ ਰੱਖੀ ਹਨ। ਇਸਦੇ ਮੁਤਾਬਕ ਚੀਨ ਨੇ ਕਿਹਾ ਹੈ ਕਿ ਅਜਿਹੇ ਲੋਕਾਂ ਨੂੰ ਸੌਖ ਨਾਲ ਵੀਜ਼ਾ ਦਿੱਤਾ ਜਾਵੇਗਾ ਜੋ ਉਨ੍ਹਾਂ ਦੇ ਇੱਥੇ ਬਣੀ ਵੈਕਸੀਨ ਲਗਵਾ ਕੇ ਆਉਣਗੇ।

BIG BREAKING ਜੇਲ੍ਹ ਤੋਂ ਰਿਹਾਅ ਹੋਣ ਸਾਰ ਰਣਜੀਤ ਸਿੰਘ ਦਾ ਵੱਡਾ ਧਮਾਕਾ ! ਪੰਜਾਬ ਵੱਲ ਪਾਏ ਚਾਲੇ, ਕੀਤਾ ਵੱਡਾ ਐਲਾਨ !

ਚੀਨ ਦੇ ਦੂਤਾਵਾਸ ਨੇ ਕਈ ਦੇਸ਼ਾਂ ‘ਚ ਵੀਜ਼ੇ ਨੂੰ ਲੈ ਕੇ ਨੋਟਿਸ ਜਾਰੀ ਕੀਤਾ ਹੈ। ਇਸ ਵਿੱਚ ਸਾਫ਼ – ਸਾਫ਼ ਲਿਖਿਆ ਹੈ ਕਿ ਜੇਕਰ ਕੋਈ ਚੀਨ ਦੀ ਬਣੀ ਵੈਕਸੀਨ ਲਗਵਾ ਕੇ ਆਵੇਗਾ ਤਾਂ ਉਨ੍ਹਾਂ ਨੂੰ ਵੀਜ਼ਾ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਅਮਰੀਕਾ ‘ਚ ਵੀ ਚੀਨ  ਦੇ ਦੂਤਾਵਾਸ ਨੇ ਇੱਕ ਅਜਿਹਾ ਹੀ ਬਿਆਨ ਜਾਰੀ ਕੀਤਾ ਹੈ। ਨਿਯਮਾਂ  ਮੁਤਾਬਕ ਵੀਜ਼ਾ ਅਪਲਾਈ ਕਰਨ ਤੋਂ 14 ਦਿਨ ਪਹਿਲਾਂ ਲੋਕਾਂ ਨੂੰ ਵੈਕਸੀਨ ਲੈਣੀ ਪਵੇਗੀ।

🔴LIVE|| ਕੈਪਟਨ ਅਮਰਿੰਦਰ ਸਿੰਘ ਲਾਈਵ, ਕਾਂਗਰਸ ਸਰਕਾਰ ਦੇ 4 ਸਾਲ, ਪੂਰਾ ਲੇਖਾ-ਜੋਖਾ

ਦੱਸ ਦਈਏ ਕਿ ਚੀਨ ਨੇ ਆਪਣੇ ਇੱਥੇ 4 ਵੈਕਸੀਨ ਨੂੰ ਹਰੀ ਝੰਡੀ ਦਿੱਤੀ ਹੈ। ਚੀਨ ਨੇ ਆਪਣੇ ਇੱਥੇ ਬਣੀ ਵੈਕਸੀਨ ਨੂੰ ਤੁਰਕੀ, ਇੰਡੋਨੇਸ਼ੀਆ ਅਤੇ ਕੰਬੋਡੀਆ ਜਿਹੇ ਦੇਸ਼ਾਂ ਨੂੰ ਭੇਜਿਆ ਹੈ। ਸੰਯੁਕਤ ਰਾਸ਼ਟਰ ‘ਚ ਚੀਨ  ਦੇ ਰਾਜਦੂਤ ਨੇ ਕਿਹਾ ਕਿ ਚੀਨ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕਾਂ ਲਈ ਕੋਵਿਡ – 19 ਰੋਧੀ ਟੀਕੇ ਦੀ ਤਿੰਨ ਲੱਖ ਖੁਰਾਕ ਦੇਵੇਗਾ ਪਰ ਭਾਰਤ ਜਿਹੇ ਦੇਸ਼ਾਂ ‘ਚ ਇਹ ਵੈਕਸੀਨ ਉਪਲੱਬਧ ਨਹੀਂ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button