Breaking NewsD5 specialEntertainmentNewsTop News

ਗਾਇਕ ਸ਼ਾਨ ਦੀ ਮਾਤਾ ਸੋਨਾਲੀ ਮੁਖਰਜੀ ਦਾ ਦੇਹਾਂਤ

ਮੁੰਬਈ : ਮਨੋਰੰਜਨ ਜਗਤ ਤੋਂ ਇਕ ਹੋਰ ਬੁਰੀ ਖ਼ਬਰ ਸਾਹਮਣੇ ਆਈ ਹੈ। ਟੀ. ਵੀ. ਅਦਾਕਾਰ ਸ਼ਾਹੀਰ ਸ਼ੇਖ ਦੇ ਪਿਤਾ ਦੇ ਦੇਹਾਂਤ ਤੋਂ ਬਾਅਦ ਹੁਣ ਬਾਲੀਵੁੱਡ ਦੇ ਮਸ਼ਹੂਰ ਗਾਇਕ ਸ਼ਾਨ ਦੀ ਮਾਂ ਸੋਨਾਲੀ ਮੁਖਰਜੀ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਸਿਰ ਤੋਂ ਮਾਂ ਦਾ ਸਾਇਆ ਉੱਠਣ ਨਾਲ ਸ਼ਾਨ ਬੁਰੀ ਤਰ੍ਹਾਂ ਟੁੱਟ ਗਿਆ ਹੈ।

DGP ਦੇ ਮੁੰਡੇ ਦਾ Sidhu ਤੇ Channi ਨੂੰ ਝਟਕਾ, ਚੁੱਕਿਆ ਵੱਡਾ ਕਦਮ, ਅਕਾਲੀਆਂ ਨੇ ਪਾਏ ਭੰਗੜੇ | D5 Channel Punjabi

ਦੱਸਿਆ ਜਾ ਰਿਹਾ ਹੈ ਕਿ ਸ਼ਾਨ ਦੀ ਮਾਂ ਦਾ ਦੇਹਾਂਤ ਬੀਤੀ ਰਾਤ ਹੋਇਆ ਹੈ। ਹਾਲਾਂਕਿ ਮੌਤ ਦਾ ਕਾਰਨ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ। ਸ਼ਾਨ ਦੀ ਮਾਂ ਸੋਨਾਲੀ ਮੁਖਰਜੀ ਖ਼ੁਦ ਵੀ ਇਕ ਸ਼ਾਨਦਾਰ ਗਾਇਕਾ ਸਨ, ਜਿਨ੍ਹਾਂ ਨੇ ਗੀਤ ਗਾ ਕੇ ਹੀ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕੀਤਾ ਸੀ, ਕਿਉਂਕਿ ਜਦੋਂ ਸ਼ਾਨ 13 ਸਾਲ ਦੇ ਸਨ ਤਾਂ ਉਨ੍ਹਾਂ ਦੇ ਪਿਤਾ ਇਸ ਫਾਨੀ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ ਸਨ। ਸੋਨਾਲੀ ਦੇ ਦਿਹਾਂਤ ਨਾਲ ਇਕ ਵਾਰ ਫ਼ਿਰ ਫ਼ਿਲਮ ਇੰਡਸਟਰੀ ਸੋਗ ‘ਚ ਡੁੱਬ ਗਈ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button