SportsTop News

U19 Women’s T20 World Cup 2023: ਭਾਰਤ ਦੀਆਂ ਕੁੜੀਆਂ ਨੇ ਰਚਿਆ ਇਤਿਹਾਸ, ਜਿੱਤਿਆ ਪਹਿਲਾ ਮਹਿਲਾ U19 T20 ਵਿਸ਼ਵ ਕੱਪ ਦਾ ਖਿਤਾਬ

ਭਾਰਤ ਦੀਆਂ ਕੁੜੀਆਂ ਨੇ ਇੰਗਲੈਂਡ ਨੂੰ ਹਰਾ ਕੇ ਇਤਿਹਾਸ ਰਚਦਿਆਂ ਪਹਿਲਾ ਮਹਿਲਾ U19 T20 ਵਿਸ਼ਵ ਕੱਪ ਦਾ ਖਿਤਾਬ ਜਿੱਤ ਲਿਆ ਹੈ। ਭਾਰਤ ਨੇ ਐਤਵਾਰ ਨੂੰ ਆਈਸੀਸੀ U-19 ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਇੰਗਲੈਂਡ ਨੂੰ ਮਹਿਜ਼ 68 ਦੌੜਾਂ ’ਤੇ ਹੀ ਆਊਟ ਕਰ ਦਿੱਤਾ।  ਇਸ ਦੌਰਾਨ ਭਾਰਤੀ ਕੁੜੀਆਂ ਨੇ ਮਹਿਜ਼ 14 ਓਵਰਾਂ ਵਿਛੀ ਇਸ ਮੈਚ ਨੂੰ ਖਤਮ ਕਰ ਦਿੱਤਾ।  ਇਸ ਪਹਿਲੀ ਵਾਰ ਹੈ ਕਿ ਭਾਰਤ ਦੀਆਂ ਕੁੜੀਆਂ ਨੇ ਮਹਿਲਾ U19 T20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਹੈ।  ਇਸ ਤੋਂ ਪਹਿਲਾਂ ਮਹਿਲਾ ਭਾਰਤੀ ਕ੍ਰਿਕਟ ਟੀਮ 2005 ਅਤੇ 2017 ਦੇ ਮਹਿਲਾ ਵਿਸ਼ਵ ਕੱਪ ਅਤੇ ਮਹਿਲਾ ਟੀ-20 ਵਿਸ਼ਵ ਕੱਪ 2020 ‘ਚ ਉਪ ਜੇਤੂ ਰਹੀ ਸੀ।ਭਾਰਤ ਦੀ ਇਸ U19 ਮਹਿਲਾ ਟੀਮ ਨੇ ਉਹ ਕਰ ਦਿਖਾਇਆ ਹੈ ਜਿਸਦੀ ਅੱਜ ਤੱਕ ਹਰ ਕੋਈ ਮਹਿਜ਼ ਕਲਪਨਾ ਕਰ ਰਿਹਾ ਸੀ। ਇਸਦੇ ਨਾਲ ਹੀ ਭਾਰਤ ਦੇ ਮਹਿਲਾ ਕ੍ਰਿਕਟ ਦਾ ICC ਟਰਾਫੀ ਦਾ ਸੋਕਾ ਖਤਮ ਹੋ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button