Breaking NewsD5 specialNewsPunjab

ਪੰਜਾਬ ‘ਚ ਇਕ ਹੋਰ ਬਿਮਾਰੀ ਫੈਲਣ ਬਾਰੇ ਵੱਡਾ ਖ਼ੁਲਾਸਾ

ਖੰਨਾ : ਕੋਰੋਨਾ ਵਾਇਰਸ ਕਾਰਨ ਜਿਥੇ ਪੂਰੀ ਦੁਨੀਆ ਦਹਿਸ਼ਤ ‘ਚ ਹੈ। ਉਥੇ ਹੀ ਲੋਕਾਂ ਦੇ ਰੁਜ਼ਗਾਰ ਨੂੰ ਵੱਡੀ ਢਾਹ ਲੱਗ ਰਹੀ ਹੈ।ਵਾਇਰਸ ਦੇ ਡਰ ਕਾਰਨ ਪੋਲਟਰੀ ਫਾਰਮ ਤੇ ਬਰਾਇਲਰ ਫਾਰਮ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ। ਲੋਕ ਆਂਡੇ, ਮੀਟ ਤੋਂ ਪਰਹੇਜ਼ ਕਰ ਰਹੇ ਹਨ ਜਿਸ ਕਾਰਨ ਬਰਾਇਲਰ ਉਦਯੋਗ ਵੈਂਟੀਲੈਂਟਰ ‘ਤੇ ਹੈ। ਪੰਜਾਬ ਇੰਡੀਪੈਂਡੈਂਟ ਬਰਾਇਲਰ ਫਾਰਮ ਐਸੋਸੀਏਸ਼ਨ ਦੇ ਉਪ ਪ੍ਰਧਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਕਰਫਿਊ ਦੀਆਂ ਬੰਦਸ਼ਾਂ ਨੇ ਸਾਰਾ ਧੰਦਾ ਬਰਬਾਦੀ ਕਿਨਾਰੇ ਪਹੁੰਚਾ ਦਿੱਤਾ। ਨਾ ਫੀਡ ਆਉਂਦੀ ਹੈ ਤੇ ਨਾ ਵਪਾਰੀਆਂ ਨੂੰ ਬਰਾਇਲਰ ਸਪਲਾਈ ਹੋ ਰਹੇ ਹਨ।

ਪੰਜਾਬ ‘ਚ ਇਕ ਹੋਰ ਬਿਮਾਰੀ ਫੈਲਣ ਬਾਰੇ ਵੱਡਾ ਖ਼ੁਲਾਸਾ | Curfew | Punjab

ਬਰਾਇਲਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਰਾਹਤ ਨਾ ਦਿੱਤੀ ਤਾਂ ਬਰਾਇਲਰ ਕਾਰਨ ਬਿਮਾਰੀ ਫੈਲਣ ਦਾ ਖ਼ਤਰਾ ਵੀ ਬਣ ਸਕਦਾ ਹੈ। ਹਾਲਾਂਕਿ ਸੂਬੇ ‘ਚ ਹੋਰ ਵੀ ਲੋਕਾਂ ਦੇ ਧੰਦੇ ਚੋਪਟ ਹੋ ਰਹੇ ਹਨ ਪਰ ਸਭ ਤੋਂ ਅਹਿਮ ਹੈ ਕੋਰੋਨਾ ਵਾਇਰਸ `ਤੇ ਨੱਥ ਪਾਉਣੀ। ਜੇਕਰ ਕੋਰੋਨਾ ਦੇ ਕੇਸਾਂ ਦੀ ਗਿਣਤੀ ਵਧਦੀ ਰਹੀ ਤਾਂ ਇਸ `ਤੇ ਕਾਬੂ ਪਾਉਣਾ ਨਾਮੁਮਕਿਨ ਹੋ ਸਕਦਾ ਹੈ। ਲਿਹਾਜ਼ਾ ਸਰਕਾਰ ਹਰ ਕਦਮ ਫੂਕ ਫੂਕ ਕੇ ਰੱਖ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button