Breaking NewsD5 specialIndiaNewsTop News

ਚਿੰਤਾਜਨਕ ! ਦੁਨੀਆ ਦੇ 10 ਪ੍ਰਦੂਸ਼ਿਤ ਸ਼ਹਿਰਾਂ ‘ਚ ਟਾਪ ‘ਤੇ Delhi

ਨਵੀਂ ਦਿੱਲੀ : ਦੇਸ਼ ‘ਚ ਵੱਧਦੇ ਪ੍ਰਦੂਸ਼ਣ ਦੇ ਪੱਧਰ ਨੇ ਸਭ ਦੀ ਚਿੰਤਾ ਵਧਾ ਦਿੱਤੀ ਹੈ। ਖਾਸਕਰ ਦੀਵਾਲੀ ਤੋਂ ਬਾਅਦ ਇਸਦਾ ਜ਼ਿਆਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਗੱਲ ਰਾਜਧਾਨੀ ਦਿੱਲੀ ਦੀ ਕਰੀਏ ਤਾਂ ਉੱਥੇ ਬੀਤੇ ਦਿਨੀਂ ਹਵਾ ਦੀ ਗੁਣਵੱਤਾ ਸਭ ਤੋਂ ਖ਼ਰਾਬ ਸ਼੍ਰੇਣੀ ਦੀ ਦਰਜ ਕੀਤੀ ਗਈ ਸੀ। ਉਥੇ ਹੀ ਹਾਲ ਹੀ ‘ਚ ਇੱਕ ਸੂਚੀ ਸਾਹਮਣੇ ਆਈ ਹੈ ਜਿਸ ‘ਚ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ‘ਚ ਭਾਰਤ ਤੋਂ ਤਿੰਨ ਨਾਮ ਸ਼ਾਮਿਲ ਹਨ।

Kisan Bill : ਕਿਸਾਨਾਂ ਤੋਂ ਡਰੀ ਮੋਦੀ ਸਰਕਾਰ, ਖੇਤੀ ਕਾਨੂੰਨਾਂ ਦਾ ਕਰਨਗੇ ਹੱਲ, ਭੇਜਿਆ ਸੱਦਾ | D5 Channel Punjabi

ਪ੍ਰਦੂਸ਼ਿਤ ਸ਼ਹਿਰਾਂ ‘ਚ ਟਾਪ ‘ਤੇ ਦਿੱਲੀ
ਇਸ ਸੂਚੀ ਅਨੁਸਾਰ ਦੁਨੀਆ ਦੇ ਦਸ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ‘ਚ ਦਿੱਲੀ ਪਹਿਲੇ ਸਥਾਨ ‘ਤੇ ਹੈ ਉਥੇ ਹੀ ਦੂਜੇ ਸਥਾਨ ‘ਤੇ ਲਾਹੌਰ ਹੈ। ਦਿੱਲੀ ਤੋਂ ਇਲਾਵਾ ਇਸ ਸੂਚੀ ‘ਚ ਕੋਲਕਾਤਾ ਅਤੇ ਮੁੰਬਈ ਦਾ ਨਾਮ ਵੀ ਸ਼ਾਮਿਲ ਹੈ। ਦੱਸ ਦਈਏ ਕਿ ਸਵਿਟਜ਼ਰਲੈਂਡ ਅਧਾਰਿਤ ਕਲਾਈਮੇਟ ਗਰੁੱਪ IQAir ਨੇ ਇਹ ਨਵੀਂ ਸੂਚੀ ਜਾਰੀ ਕੀਤੀ ਹੈ। ਜਿਸਦੇ ਮੁਤਾਬਕ ਸ਼ੁੱਕਰਵਾਰ ਨੂੰ ਦੁਨੀਆ ਦੇ ਟਾਪ ਦਸ ਸ਼ਹਿਰਾਂ ਵਿੱਚ ਦਿੱਲੀ ਪਹਿਲ ਨੰਬਰ ‘ਤੇ ਸੀ, ਇੱਥੇ ਦੀ ਹਵਾ ਗੁਣਵੱਤਾ ਸੂਚਕਾਂਕ 556 ਸੀ ਜੋ ਕਿ ਗੰਭੀਰ ਸ਼੍ਰੇਣੀ ‘ਚ ਆਉਂਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button