Breaking NewsD5 specialInternationalNews

ਚਾਕੂਬਾਜ਼ ਨਾਲ ਪੁਲਿਸ ਦਾ ਮੁਕਾਬਲਾ LIVE

ਆਸਟਰੇਲੀਆ : ਲੜਾਈ ਝਗੜਿਆਂ ਦੀਆਂ ਘਟਨਾਵਾਂ ਰੁਕਣ ਦੀ ਬਜਾਏ ਆਏ ਦਿਨ ਬ ਦਿਨ ਵੱਧਦੀਆਂ ਹੀ ਜਾ ਰਹੀਆਂ ਹਨ ਚਾਹੇ ਉਹ ਸਾਡਾ ਮੁਲਕ ਹੋਵੇ ਜਾਂ ਫੇਰ ਕੋਈ ਵਿਦੇਸ਼ੀ ਮੁਲਕ। ਤਾਜ਼ਾ ਮਾਮਲਾ ਆਸਟਰੇਲੀਆ ਦੇ ਸ਼ਹਿਰ ਮੈਲਬੌਰਨ ਤੋਂ ਸਾਹਮਣੇ ਆਇਆ ਹੈ ਜਿਥੋਂ ਦੇ ਬੋਰਕੇ ਸਟ੍ਰੀਟ ‘ਚ ਇਕ ਵਿਅਕਤੀ ਨੇ ਝਗੜੇ ਦੌਰਾਨ ਕੁਝ ਲੋਕਾਂ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਬੁਰੀ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਹੀ ਪੁਲਿਸ ਮੁਲਾਜ਼ਮ ਹਮਲਾਵਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਹਮਲਾਵਰ ਪੁਲਿਸ ਮੁਲਾਜ਼ਮਾਂ ‘ਤੇ ਹੀ ਹਮਲਾ ਕਰ ਦਿੰਦਾ ਹੈ।

Read Also ਆਸਟ੍ਰੇਲੀਆ : ਨੌਜਵਾਨ ਵਪਾਰੀ ਨੂੰ ਚਾਕੂ ਮਾਰ ਮੌਤ ਦੇ ਘਾਟ ਉਤਾਰਿਆ

ਜਿਸ ਤੋਂ ਕਾਫੀ ਜੱਦੋਂ ਜਹਿਦ ਬਾਅਦ ਜਦੋਂ ਇਹ ਵਿਅਕਤੀ ਪੁਲਿਸ ਦੇ ਕਾਬੂ ਨਹੀਂ ਆਉਂਦਾ ਤਾਂ ਆਖਰ ਪੁਲਿਸ ਮੁਲਾਜ਼ਮਾਂ ਨੂੰ ਗੋਲੀ ਚਲਾਉਣੀ ਪਈ। ਜੋ ਕਿ ਉਸ ਵਿਅਕਤੀ ਦੇ ਛਾਤੀ ‘ਚ ਗੋਲੀ ਵੱਜਦੀ ਹੈ ਇਸ ਬਾਰੇ ਪੁਸ਼ਟੀ ਕਰਦਿਆਂ ਸੁਪਰਡੈਂਟ ਡੈਵਿਡ ਕਲੇਅਟਨ ਨੇ ਦੱਸਿਆ ਕਿ ਵਿਅਕਤੀ ਨੇ ਪੁਲਿਸ ਅਧਿਕਾਰੀਆਂ ਦੇ ਸਮੂਹ ‘ਤੇ ਹਮਲਾ ਕਰਨ ਤੋਂ ਪਹਿਲਾਂ ਤਿੰਨ ਲੋਕਾਂ ਨੂੰ ਚਾਕੂ ਮਾਰਿਆ ਸੀ। ਫਿਲਹਾਲ ਗੋਲੀ ਲੱਗਣ ਨਾਲ ਹਮਲਾਵਰ ਦੀ ਮੌਤ ਹੋ ਗਈ ਹੈ ਜਾ ਜ਼ਖ਼ਮੀ ਹੈ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button