Breaking NewsD5 specialIndiaNewsPunjab

ਚਸ਼ਮਦੀਦ ਕੁੜੀ ਦੀ ਬਹਾਦਰੀ ‘ਤੇ ਸਵਾਲ, ਕੀ ਕੁੜੀ ਨੇ ਝੂਠ ਬੋਲਿਆ ?

ਸੰਗਰੂਰ : ਸੰਗਰੂਰ ਦੇ ਲੌਂਗੋਵਾਲ ‘ਚ 15 ਫਰਵਰੀ ਨੂੰ ਵੈਨ ਹਾਦਸਾ ਹੋਇਆ ਸੀ। ਜਿਸ ‘ਚ ਚਾਰ ਮਾਸੂਮ ਬੱਚੇ ਜਿਉਂਦੇ ਸੜ੍ਹ ਗਏ ਪਰ ਸਿਆਸਤ ਨਹੀਂ ਮਰੀ। ਇਹ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਹਾਲੇ ਤਾਂ ਸਿਵੇ ਦੀ ਅੱਗ ਵੀ ਠੰਢੀ ਨਹੀਂ ਹੋਈ। ਪਰਿਵਾਰਾਂ ਦੇ ਅੱਲੇ ਜ਼ਖ਼ਮਾਂ ‘ਤੇ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਹਨ। ਵੈਨ ਹਾਦਸੇ ਦੌਰਾਨ ਓਸੇ ਸਕੂਲੀ ਵੈਨ ‘ਚ ਸਵਾਰ ਬੱਚੀ ਅਮਨਦੀਪ ਕੌਰ ਦੇ ਦਾਅਵਿਆਂ ‘ਤੇ ਸਵਾਲ ਉੱਠ ਰਹੇ ਹਨ। ਮੁੱਖ ਮੰਤਰੀ ਕੈਪਟਨ ਤਾਂ ਅਮਨਦੀਪ ਕੌਰ ਨੂੰ ਵੀਰਤਾ ਪੁਰਸਕਾਰ ਅਤੇ ਮੁਫ਼ਤ ਸਿੱਖਿਆ ਦੇਣ ਦਾ ਐਲਾਨ ਵੀ ਕਰ ਚੁੱਕੇ ਹਨ ਪਰ ਹੁਣ ਕੁਝ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਹਾਦਸੇ ਦੌਰਾਨ ਅਮਨਦੀਪ ਕੌਰ ਤਾਂ ਖ਼ੁਦ ਘਬਰਾਈ ਹੋਈ ਸੀ। ਲਿਹਾਜ਼ਾ ਬੱਚਿਆਂ ਨੂੰ ਉਹਨਾਂ ਵੱਲੋਂ ਬਚਾਇਆ ਗਿਆ ਸੀ ਕਾਂਗਰਸੀ ਆਗੂਆਂ ‘ਤੇ ਸਿਆਸੀ ਰੋਟੀਆਂ ਸੇਕਣ ਦੇ ਇਲਜ਼ਾਮ ਲੱਗੇ ਤਾਂ ਉਹਨਾਂ ਮੂੰਹ ਤੋੜ ਜਵਾਬ ਦਿੱਤਾ।

ਚਸ਼ਮਦੀਦ ਕੁੜੀ ਦੀ ਬਹਾਦਰੀ ‘ਤੇ ਸਵਾਲ | ਕੀ ਕੁੜੀ ਨੇ ਝੂਠ ਬੋਲਿਆ ?

ਪੀੜਿਤ ਪਰਿਵਾਰਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਜ਼ਖ਼ਮਾਂ ‘ਤੇ ਸਿਆਸੀ ਰੋਟੀਆਂ ਨਾ ਸੇਕਣ ਦੀ ਅਪੀਲ ਕੀਤੀ ਹੈ। ਕੁਝ ਜਥੇਬੰਦੀਆਂ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਧਰਨਾ ਦੇ ਰਹੀਆਂ ਹਨ। ਪਰਿਵਾਰ ਨੂੰ ਵੱਧ ਮੁਆਵਜ਼ਾ ਦੇਣ ਦੀ ਗੱਲ ਕਹਿ ਰਹੇ ਹਨ ਪਰ ਪੀੜਤ ਪਰਿਵਾਰ ਅਜਿਹੀ ਕਿਸੇ ਵੀ ਮੰਗ ਤੋਂ ਇਨਕਾਰ ਕਰ ਰਹੇ ਹਨ।ਬੱਚਿਆਂ ਨੂੰ ਬਚਾਉਣ ਦਾ ਦਾਅਵਾ ਕਰਨ ਵਾਲੀ ਸਕੂਲੀ ਬੱਚੀ ਅਮਨਦੀਪ ਕੌਰ ਨੇ ਓਸ ਵੇਲੇ ਕੀ ਬਿਆਨ ਦਿੱਤਾ ਸੀ। ਜਦੋਂ ਉਹ ਵੈਨ ਹਾਦਸੇ ਦਾ ਸ਼ਿਕਾਰ ਹੋਈ ਸੀ।

Aap | Punjab | Big News | Senior Congress Leader Will Join Aap !

ਤਾਂ ਹੁਣ ਨਿੱਕੇ ਨਿੱਕੇ ਬੱਚਿਆਂ ਦੀ ਮੌਤ ‘ਤੇ ਵੀ ਇਲਜ਼ਾਮਤਰਾਸ਼ੀ ਹੋ ਰਹੀ ਹੈ। ਹਾਦਸੇ ਤੋਂ ਸਬਕ ਲੈਣ ਦੀ ਥਾਂ ਹਾਦਸਾ ਪੀੜਤਾਂ ਦੇ ਜ਼ਖ਼ਮਾਂ ਨੂੰ ਨੋਚਿਆ ਜਾ ਰਿਹਾ ਹੈ। ਅਮਨਦੀਪ ਕੌਰ ਦੇ ਦਾਅਵਿਆਂ ਦੀ ਜਾਂਚ ਕਰਨਾ ਪ੍ਰਸ਼ਾਸਨ ਦਾ ਕੰਮ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਾਦਸਾ ਪੀੜਤ ਪਰਿਵਾਰ ਨੂੰ ਸਵਾ 7-7 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਜਾਰੀ ਕਰ ਦਿੱਤੀ ਹੈ। ਮੁਆਵਜ਼ੇ ਦੇ ਨਾਲ ਲੋੜ ਹੈ ਕਿ ਸਰਕਾਰ ਨਿੱਜੀ ਸਕੂਲਾਂ ਨੂੰ ਕੁੜਿੱਕੀ ‘ਚ ਲਏ ਅਤੇ ਗੱਡੀਆਂ ਦੀ ਜਾਂਚ ਦੇ ਨਾਲ ਸਕੂਲਾਂ ਦੀ ਇਮਾਰਤ ਤੋਂ ਲੈ ਕੇ ਬੱਚਿਆਂ ਦੇ ਭਵਿੱਖ ਨਾਲ ਹੋ ਰਹੇ ਹਰ ਤਰ੍ਹਾਂ ਦੇ ਖਿਲਵਾੜ ਨੂੰ ਠੱਲ ਪਾਵੇ ਤਾਂ ਜੋ ਮੁੜ ਕੇ ਅਜਿਹੇ ਮੰਦਭਾਗੇ ਹਾਦਸੇ ਨਾ ਵਾਪਰਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button