Breaking NewsD5 specialNewsPunjab

ਕਦੋਂ ਮਿਲੂ ਇਨ੍ਹਾਂ ਬਜ਼ੁਰਗ ਭੈਣਾਂ ਨੂੰ ਇਨਸਾਫ, Video ਦੇਖ ਤੁਹਾਨੂੰ ਵੀ ਆ ਜਾਊ ਤਰਸ

ਪਟਿਆਲਾ: ਕੜਾਕੇ ਦੀ ਠੰਡ ‘ਚ ਬਾਹਰ ਮੰਜੇ ‘ਤੇ ਬੈਠੀਆਂ ਬਜ਼ੁਰਗ ਔਰਤਾਂ ਜਿਨ੍ਹਾਂ ਦੀ ਉਮਰ ਘਰ ‘ਚ ਬੈਠ ਕੇ ਆਰਾਮ ਕਰਨ ਦੀ ਹੈ ਅਤੇ ਸੁੱਖ ਦਾ ਸਾਹ ਲੈਣ ਦੀ ਹੈ ਪਰ ਸਮਾਜ ਦੀਆਂ ਘਟੀਆਂ ਰਣਨੀਤੀਆਂ ਅਤੇ ਪੈਸੇ ਦੀ ਲਾਲਸਾ ਦੇ ਕਾਰਨ ਇਨ੍ਹਾਂ ਬਜ਼ੁਰਗ ਭੈਣਾਂ ਨੂੰ ਸਾਰੀ ਰਾਤ ਇਸੇ ਮੰਜੇ ‘ਤੇ ਕੜਾਕੇ ਦੀ ਠੰਢ ‘ਚ ਹੀ ਕੱਢਣੀ ਪਈ। ਦੱਸ ਦਈਏ ਕਿ ਕੜਾਕੇ ਦੀ ਠੰਢ ਵਿਚ ਦੋ ਬਜ਼ੁਰਗ ਭੈਣਾਂ ਨੂੰ ਉਸ ਦੇ ਭਰਾ, ਭਤੀਜਿਆਂ ਤੇ ਭਾਬੀ ਨੇ ਬਾਹਰ ਕੱਢ ਦਿੱਤਾ, ਇਹ ਥਾਂ ਇਨ੍ਹਾਂ ਬਜ਼ੁਰਗ ਭੈਣਾਂ ਦੇ ਹੀ ਨਾਮ ਹੈ।

ਕਦੋਂ ਮਿਲੂ ਇਨ੍ਹਾਂ ਬਜ਼ੁਰਗ ਭੈਣਾਂ ਨੂੰ ਇਨਸਾਫ, Video ਦੇਖ ਤੁਹਾਨੂੰ ਵੀ ਆ ਜਾਊ ਤਰਸ

ਇਨ੍ਹਾਂ ਬਜ਼ੁਰਗ ਭੈਣਾਂ ਨੇ ਵਿਆਹ ਨਹੀਂ ਕਰਾਇਆ ਸੀ। ਇਸ ਸਬੰਧੀ ਉਨ੍ਹਾਂ ਨੇ ਐਸਐਸਪੀ ਪਟਿਆਲਾ ਨੂੰ ਦਰਖਾਸਤ ਵੀ ਦਿੱਤੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ‘ਚ ਉਲਝੇ ਹੋਣ ਕਰਕੇ ਅਜੇ ਤੱਕ ਇਨ੍ਹਾਂ ਦੇ ਪੱਖ ਵਿਚ ਕੋਈ ਕਾਰਵਾਈ ਨਹੀਂ ਹੋਈ। ਛੋਟੀ ਬਜ਼ੁਰਗ ਭੈਣ ਐਡਵੋਕੇਟ ਸਤਵਿੰਦਰ ਕੌਰ ਸਿੱਧੂ (77 ਸਾਲ) ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਜੋਗਿੰਦਰ ਕੌਰ ਨੇ ਉਨ੍ਹਾਂ ਦਾ ਵਿਆਹ ਨਾ ਕਰਾਉਣ ਦਾ ਫ਼ੈਸਲਾ ਸੁਣ ਕੇ 22 ਨੰਬਰ ਫਾਟਕ ਕੋਲ ਖੂੰਜੇ ‘ਤੇ 1806 ਵਰਗ ਗਜ਼ ਵੱਡੀ ਭੈਣ ਸੁਰਿੰਦਰ ਕੌਰ (84 ਸਾਲ) ਦੇ ਨਾਮ ਕਰਾਈ ਸੀ।

ਜਗ੍ਹਾ ਮਹਿੰਗੀ ਹੋਣ ਕਰਕੇ ਇਸ ‘ਤੇ ਪਹਿਲਾਂ ਵੀ ਕਬਜ਼ੇ ਕਰਨ ਲਈ ਧਾੜਵੀ ਆਉਂਦੇ ਰਹੇ ਹਨ।ਉਨ੍ਹਾਂ ਦਾ ਇੱਕੋ ਇਕ ਭਰਾ ਕਦੇ ਚੰਡੀਗੜ੍ਹ ਕਦੇ ਬਠਿੰਡਾ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਉਹ ਕਦੇ ਵੀ ਉਨ੍ਹਾਂ ਕੋਲ ਨਹੀਂ ਆਉਂਦਾ ਸੀ। ਕੁਝ ਦਿਨ ਹੋਏ ਉਹ ਉਨ੍ਹਾਂ ਕੋਲ ਆਇਆ, ਉਸ ਦੇ ਮੁੰਡੇ ਵੀ ਆਏ ਪਰ ਕੱਲ ਉਹ ਕਰੀਬ ਸਾਢੇ ਬਾਰਾਂ ਵਜੇ ਉਨ੍ਹਾਂ ਕੋਲ 20-22 ਬੰਦੇ ਲੈ ਕੇ ਆਏ ਤੇ ਉਨ੍ਹਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਤੇ ਆਪ ਅੰਦਰ ਬੈਠ ਗਏ।ਉਹ ਪੁਲਿਸ ਨੂੰ ਫ਼ੋਨ ਕਰਦੀਆਂ ਰਹੀਆਂ, ਪਰ ਅਕਾਲੀ ਦਲ ਦੀ ਰੈਲੀ ਹੋਣ ਕਰਕੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ,ਉਨ੍ਹਾਂ ਦਾ ਇਕ ਬਾਡੀਗਾਰਡ ਹੈ, ਉਸ ਨੂੰ ਧੱਕੇ ਮਾਰ ਕੇ ਪਰ੍ਹਾਂ ਕਰ ਦਿੱਤਾ ਗਿਆ।

ਹੁਣ ਕਾਂਗਰਸ ‘ਚ ਪੈ ਗਿਆ ਖਿਲਾਰਾ, ਰੰਧਾਵਾ ਦੇ ਕੈਪਟਨ ‘ਤੇ ਵੱਡੇ ਇਲਜ਼ਾਮ, ਮਨਪ੍ਰੀਤ ਬਾਦਲ ਦਾ ਬਿੱਟੂ ਨੂੰ ਠੋਕਵਾਂ ਜਵਾਬ

ਦੱਸ ਦੇਈਏ ਕਿ ਇਹ ਸਾਰਾ ਮਾਮਲਾ ਪਟਿਆਲਾ ਦੇ 22 ਨੰਬਰ ਫਾਟਕ ਦਾ ਹੈ ਅਤੇ ਬਜ਼ੁਰਗ ਭੈਣਾਂ ਇਨਸਾਫ ਲੈਣ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੀਆਂ ਹਨ। ਇਨ੍ਹਾਂ ਬਜ਼ੁਰਗ ਭੈਣਾ ਵੱਲੋਂ ਆਪਣੇ ਹੀ ਭਰਾ ਦੇ ਖਿਲਾਫ ਘਰੋਂ ਬਾਹਰ ਕੱਢਣ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਇਸ ਦੇ ਨਾਲ ਹੀ ਪੁਲਿਸ ਦੀ ਕਾਰਗੁਜਾਰੀ ਖਿਲਾਫ ਕਈ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਦੇਖਦੇ ਹਾਂ ਇਨ੍ਹਾਂ ਬਜੁਰਗ ਭੈਣਾਂ ਨੂੰ ਇਨਸਾਫ ਕਦੋਂ ਮਿਲੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button