OpinionD5 special

ਚਰਨਜੀਤ ਸਿੰਘ ਚੰਨੀ ਦੀ ਨਵੀਂ ਵਜ਼ਾਰਤ ’ਚ ਪੁਰਾਣੇ ਤੇ ਨਵੇਂ ਚੇਹਰੇ ਆਏ ਸਾਹਮਣੇ

ਚੰਨੀ ਦੀ ਬਠਿੰਡਾ ਫੇਰੀ ਦੇ ਵੱਡੇ ਸੁਨੇਹੇ ਕਿਸਾਨਾਂ ਨਾਲ ਕੀਤੀ ਸਿੱਧੀ ਗੱਲਬਾਤ

ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਕਾਰਨ ਆਈ ਖੜੌਤ

(ਜਸਪਾਲ ਸਿੰਘ ਢਿੱਲੋਂ) ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਲਫ਼ ਲੈਂਦਿਆਂ ਹੀ ਕਈ ਕਦਮ ਉਠਾ ਦਿੱਤੇ। ਉਨਾਂ ਵੱਲੋਂ ਜਿਥੇ ਸਿਆਸੀ ਪਿੜਾਂ ’ਚ ਕੰਮ ਕਰਨਾ ਸ਼ੂਰੂ ਕੀਤਾ। ਧਾਰਮਿਕ ਪੱਖੋਂ ਵੀ ਉਨ੍ਹਾਂ ਕਈ ਥਾਵਾਂ ਤੇ ਹਾਜ਼ਰੀ ਲਵਾਈ ਹੈ। ਉਨ੍ਹਾਂ ਵੱਲੋਂ ਦਰਬਾਰ ਸਾਹਿਬ ਦੇ ਦਰਸ਼ਨਾਂ ਮੌਕੇ ਪਾਲਕੀ ਸਾਹਿਬ ਨੂੰ ਮੋਢਾ ਦੇਣਾ ਆਪਣੇ ਆਪ ’ਚ ਅਹਿਮ ਹੈ। ਇਹ ਵੀ ਚਰਚਾ ਹੈ ਕਿ ਉਨ੍ਹਾਂ ਨੂੰ ਸਿਰੋਪਾਓ ਨਹੀਂ ਦਿੱਤਾ ਗਿਆ ਜਿਸ ਨੂੰ ਉਨ੍ਹਾਂ ਨੇ ਇਕ ਕਿਸਮ ਨਾਲ ਨਜ਼ਰ ਅੰਦਾਜ਼ ਹੀ ਕਰ ਦਿੱਤਾ, ਇਸ ਨਾਲ ਉਨ੍ਹਾਂ ਦਾ ਕੱਦ ਵਧਿਆ ਹੈ। ਹੁਣ ਮੰਤਰੀ ਮੰਡਲ ਹੋਂਦ ’ਚ ਆ ਗਿਆ ਹੈ, ਜਿਸ ਵਿਚ ਜਿਥੇ ਪੁਰਾਣੇ ਆਗੂਆਂ ਨੂੰ ਥਾਂ ਦਿੱਤੀ ਹੈ ਅਤੇ ਨਾਲ ਹੀ ਨਵੇਂ ਚੇਹਰੇ ਵੀ ਸਾਹਮਣੇ ਲਿਆਂਦੇ ਹਨ। ਪੁਰਾਣੇ 5 ਮੰਤਰੀਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ ਤੇ 7 ਨਵੇਂ ਚੇਹਰੇ ਵੀ ਮੰਤਰੀ ਮੰਡਲ ’ਚ ਲਿਆਂਦੇ ਗਏ ਹਨ।

ਇਸ ਨਾਲ ਨਵਾਂ ਬਦਲਾਅ ਆਇਆ ਹੈ। ਲੋਕਾਂ ਨੂੰ ਵੱਡੀ ਆਸ ਜਾਗੀ ਹੈ ਕਿ ਇਹ ਸਰਕਾਰ ਕੁੱਝ ਕਰਕੇ ਦਿਖਾਏਗੀ। ਇਸ ਵੇਲੇ ਸਰਕਾਰ ਦੇ ਅੱਗੇ 18 ਨੁਕਾਤੀ ਪ੍ਰੋਗਰਾਮ ਹੈ, ਜੋ ਇਨ੍ਹਾਂ ਦੀ ਹਾਈਕਮਾਨ ਨੇ ਇਨ੍ਹਾਂ ਨੂੰ ਦਿੱਤਾ ਹੈ। ਇਸ ਨੂੰ ਜੇ ਹੋਰ ਬਰੀਕੀ ਨਾਲ ਦੇਖਿਆ ਜਾਵੇ ਤਾਂ ਨਵਜੋਤ ਸਿੰਘ ਸਿੱਧੂ ਨੇ ਇਕ 5 ਨੁਕਾਤੀ ਪ੍ਰੋਗਰਾਮ ਵੀ ਦਿੱਤਾ ਹੈ। ਜੇ ਚੰਨੀ ਸਰਕਾਰ ਨੇ ਲੋਕਾਂ ’ਚ ਆਪਣੀ ਭੱਲ ਬਿਚਾਉਣੀ ਹੈ ਸਰਕਾਰ ਨੂੰ ਜ਼ਰੂਰ ਉਹ ਮਸਲੇ ਹੱਲ ਕਰਨੇ ਹੋਣਗੇ ਜੋ ਕਾਂਗਰਸ ਨੇ 2017 ’ਚ ਵਾਅਦੇ ਕੀਤੇ ਸਨ। ਜੇਕਰ ਇਹ ਵਾਅਦੇ ਸਰਕਾਰ ਪੂਰੇ ਕਰਨ ’ਚ ਕਾਮਯਾਬ ਹੋ ਜਾਂਦੀ ਹੈ, ਇਸ ਦਾ ਅਸਰ ਅਗਲੀਆਂ ਚੋਣਾਂ ਤੇ ਪੈਣਾ ਸੁਭਾਵਕ ਹੈ।

ਚੰਨੀ ਦੀ ਬਠਿੰਡਾ ਫੇਰੀ ਦੇ ਵੱਡੇ ਸੁਨੇਹੇ : ਹਾਲ ਹੀ ’ਚ ਗੁਲਾਬੀ ਸੁੰਡੀ ਦੇ ਮਾਮਲੇ ਨੂੰ ਲੈਕੇ ਮੁੱਖ ਮੰਤਰੀ ਨੇ ਜੋ ਪ੍ਰੀਭਾਵ ਦਿੱਤਾ ਉਸ ਨੂੰ ਸਭ ਨੇ ਪਸੰਦ ਕੀਤਾ , ਉਨਾਂ ਖੇਤ ਮਜ਼ਦੂਰ ਦੇ ਘਰ ਜਾਕੇ ਨਿਯੂਕਤੀ ਪੱਤਰ ਦੇਣ , ਪ੍ਰਸ਼ਾਦਾ ਪਾਣੀ ਛਕਣਾ, ਨਵੇਂ ਵਿਆਹੇ ਜੋੜੇ ਨੂੰ ਅਸ਼ੀਰਵਾਦ ਦੇਣਾ, ਆਈ ਜੀ ਬਠਿੰਡਾ ਨੂੰ ਲੋਕਾਂ ਦੀ ਸ਼ਕਾਇਤ ਤੇ ਨਸ਼ੇ ਦੇ ਮਾਮਲੇ ਤੇ ਸਖਤ ਕਾਰਵਾਈ ਦੇ ਆਦੇਸ਼ ਦੇਣਾ ਤੇ ਵੱਡੀ ਤੋਂ ਵੱਡੀ ਮੱਛੀ ਨੂੰ ਹੱਥ ਪਾਉਣ ਦੇ ਆਦੇਸ਼ ਦੇਣਾ ਇਕ ਵੱਡਾ ਸੁਨੇਹਾ ਹੈ। ਇਹ ਵੀ ਕਹਿਣਾ ਕਿ ਮੇਰੀ ਸੁਰਖਿਆ ਨੂੰ ਘਟਾ ਦਿਉ, ਬਹੁਤ ਹੀ ਅਹਿਮ ਕਦਮ ਹਨ। ਇਨਾਂ ਕਦਮਾਂ ਨਾਲ ਮੁੱਖ ਮੰਤਰੀ ਸ: ਚੰਨੀ ਲੋਕਾਂ ’ਚ ਹਰਮਨ ਪਿਆਰੇ ਹੋ ਰਹੇ ਹਨ।

ਮੰਤਰੀਆਂ ਨੇ ਆਹੁਦੇ ਸੰਭਾਲੇ: ਇਸ ਵੇਲੇ ਮੰਤਰੀਆਂ ਆਪੋ ਆਪਣੇ ਆਹੁਦੇ ਸੰਭਾਲ ਲਏ ਹਨ। ਸਾਰੇ ਮੰਤਰੀਆਂ ਨੂੰ ਖੁਦ ਮੁੱਖ ਮੰਤਰੀ ਚੰਨੀ ਨੇ ਆਪਣੇ ਕਰ ਕਮਲਾ ਨਾਲ ਬਿਠਾਇਆ। ਜਿਨਾ ਮੰਤਰੀਆਂ ਨੂੰ ਆਹੁਦੇ ਦਿੱਤੇ ਗਏ ਹਨ, ਹੁਣ ਉਨਾਂ ਨੂੰ ਆਪਣੀ ਕਾਰਗੁਜ਼ਾਰੀ ਦਿਖਾਉਣੀ ਹੋਵੇਗੀ। ਇਸ ਵੇਲੇ ਜਿਸ ਤਰਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੰਮ ਸ਼ੁਰੂ ਕੀਤਾ ਹੈ , ਤੇ ਉਹ ਅਧਿਕਾਰੀਆਂ ਨੂੰ ਨਾਲ ਲੈਕੇ ਜਿਸ ਤਰਾਂ ਦੇਰ ਸਾਮ ਤੱਕ ਆਪਣੇ ਦਫਤਰ ’ਚ ਬੈਠਦੇ ਹਨ। ਉਨਾ ਵੱਲੋਂ ਕਈ ਨਵੇਂ ਫੈਸਲੇ ਲਏ ਗਏ ਹਨ, ਉਨਾਂ ਦਾ ਲੋਕਾਂ ’ਚ ਚੰਗਾ ਪ੍ਰੀਭਾਵ ਜਾ ਰਿਹਾ ਹੈ। ਪਿਛਲੇ ਸਮੇਂ ਤੋਂ ਲੋਕ ਇਕ ਗੱਲ ਤੋਂ ਪ੍ਰੇਸ਼ਾਨ ਸਨ ਕਿ ਕੋਈ ਵੀ ਸਕੱਤਰੇਤ ’ਚ ਨਹੀਂ ਮਿਲਦਾ। ਇਸ ਵੇਲੇ ਜਿਵੇਂ ਚੰਨੀ ਸਰਕਾਰ ਨੇ ਆਦੇਸ਼ ਦਿੱਤੇ ਹਨ ਕਿ ਉਹ ਖੁਦ ਪਹਿਲਾਂ ਆਪੋ ਆਪਣੇ ਦਫਤਰ ’ਚ ਬੈਠੇ ਹਨ। ਇਸ ਦੇ ਨਾਲ ਹੀ ਸਾਰੇ ਮੰਤਰੀ ਵੀ ਆਪਣੇ ਦਫਤਰ ’ਚ ਬਠਣਗੇ। ਕੌਂਸਲਰਾਂ ਅਤੇ ਪੰਚ ਸਰਪੰਚਾਂ ਸਮੇਤ ਬਹੁਤ ਸਾਰੇ ਮੋਹਤਵਰ ਵਿਆਕਤੀਆਂ ਨੂੰ ਹੁਣ ਬਿਨਾ ਪਾਸ ਬਣਾਏ ਸਕੱਤਰੇਤ ’ਚ ਸ਼ਨਾਖਤੀ ਕਾਰਡਾਂ ਸਮੇਤ ਦਾਖਿਲ ਹੋਣਗੇ। ਇਸ ਵੇਲੇ ਬਿਜਲੀ ਦੇ ਦੋ ਕਿਲੇਵਾਟ ਵਾਲੇ ਬਿਜਲੀ ਬਿਲਾਂ ਦੇ ਹੁਣ ਤੱਕ ਦੇ ਬਕਾਏ ਮਾਫ ਕਰ ਦਿੱਤੇ ਗਏ ਹਨ। ਇਸ ਨਾਲ ਸਰਕਾਰ ਕਰੀਬ 1200 ਕਰੋੜ ਬਿਜਲੀ ਨਿਗਮ ਨੂੰ ਅਦਾ ਕਰਨੇ ਹੋਣਗੇ।

ਨਵਜੋਤ ਸਿੰਘ ਸਿੱਧੂ ਤੇ ਹੋਰਨਾਂ ਦਾ ਅਸਤੀਫ਼ਾ: ਹਾਲੇ ਸਰਕਾਰ ਦੇ ਦੋ ਕਦਮ ਹੀ ਪੱਟੇ ਸਨ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਉਨਾਂ ਦੇ ਨਾਲ ਖਜ਼ਾਨਚੀ ਗੁਲਜਾਰ ਇੰਦਰ ਸਿੰਘ ਚਾਹਲ, ਜਨਰਲ ਸਕੱਤਰ ਯੋਗਿੰਦਰ ਢੀਂਗਰਾ ਅਤੇ ਮੰਤਰੀ ਰਜੀਆ ਸੁਲਤਾਨਾ ਨੇ ਅਸਤੀਫਾ ਦੇ ਦਿੱਤਾ ਹੈ। ਕਿਹਾ ਜਾ ਰਿਹਾ ਕਿ ਉਨਾਂ ਨੇ ਇਹ ਅਸਤੀਫਾ ਪੰਜਾਬ ਦੇ ਐਡਵੋਕੇਟ ਜਨਰਲ ਅਤੇ ਪੰਜਾਬ ਪੁਲਿਸ ਮੁਖੀ ਦਾ ਵਾਧੂ ਚਾਰਜ ਇਕ ਉਸ ਅਧਿਕਾਰੀ ਨੂੰ ਦਿੱਤਾ ਗਿਆ ਹੈ, ਜਿਸ ਤੇ ਅਜੇਹਾ ਇਲਜਾਮ ਹੈ ਕਿ ਉਨਾਂ ਨੇ ਬੇਕਸੂਰ ਨੋਜ਼ਵਾਨਾਂ ਨੂੰ ਬੇਅਦਬੀ ਮਾਮਲੇ ’ਚ ਫਸਾਇਆ ਸੀ ਪਰ ਬਾਅਦ ’ਚ ਉਨਾਂ ਨੂੰ ਦੋਸ਼ ਮੁਕਤ ਕੀਤਾ ਗਿਆ। ਇਸ ਸਬੰਧੀ ਆਮ ਚਰਚਾ ਹੈ ਕਿ ਅਜੇਹਾ ਕੰਮ ਨਵਜੋਤ ਸਿੰਘ ਸਿਧੂ ਨੂੰ ਪਹਿਲਾਂ ਗੱਲਬਾਤ ਕਰਨੀ ਚਾਹੀਦੀ ਸੀ ਫਿਰ ਇਹ ਕਦਮ ਉਠਾੳਣਾ ਚਾਹੀਦਾ ਸੀ। ਰਹੀ ਗੱਲ ਕਥਿਤ ਦਾਗੀ ਮੰਤਰੀਆਂ ਦਾ ਇਹ ਸੂਚੀ ਕਾਂਗਰਸ ਦੀ ਹਾਈ ਕਮਾਨ ਨੇ ਫਾਈਨਲ ਕੀਤੀ ਹੈ , ਉਨਾ ਨੂੰ ਇਹ ਮਾਮਲਾ ਕਾਂਗਰਸ ਹਾਈਕਮਾਨ ਨਾਲ ੳਠਾਉਣਾ ਚਾਹੀਦਾ ਸੀ।

ਇਸ ਵੇਲੇ ਕਾਗਰਸ ’ਚ ਜੋ ਸਥਿਤੀ ਚੱਲ ਰਹੀ ਹੈ ਇਸ ਤੋਂ ਸਪਸ਼ਟ ਹੈ ਕਿ ਜੇ ਸਥਿਤੀ ਇਸੇ ਕਿਸਮ ਦੀ ਰਹੀ ਤਾਂ ਆਉਣ ਵਾਲੀਆਂ ਚੋਣਾਂ ਤੇ ਵੱਡਾ ਪ੍ਰੀਭਾਵ ਪਵੇਗਾ। ਕਾਂਗਰਸ ਨੂੰ ਇਸ ਕਿਸਮ ਦੇ ਵਿਵਾਦ ਨੂੰ ਮਿਲ ਬੈਠਕੇ ਹੱਲ ਕਰਨ ਦੀ ਜ਼ਰੂਰਤ ਹੈ। ਸੰਗਠਨਾ ਦੇ ਵਿਚ ਜੋ ਲੋਕ ਆਪਸੀ ਮਿਲਵਰਤਣ ਨਾਲ ਕੰਮ ਕਰਦੇ ਹਨ, ਉਹ ਹੀ ਸਫਲ ਆਗੂ ਬਣਦੇ ਹਨ। ਲੋਕਾਂ ਨੂੰ ਆਸ ਹੈ ਕਿ ਇਹ ਸਰਕਾਰ ਅਗਲੇ ਕੁੱਝ ਮਹੀਨਿਆਂ ’ਚ ਜ਼ਰੂਰ ਕੁੱਝ ਕਰ ਦਿਖਾਏਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button