Breaking NewsD5 specialIndiaNewsPoliticsPunjab

ਚਮਕੀਲੇ ਦੇ ਮਿਊਜ਼ਿਕ ‘ਤੇ ਕੈਪਟਨ ਸਰਕਾਰ ਦੀ ਭੰਡੀ ਕੀਤੀ! ਆਹ ਜਨਾਨੀਆਂ ਨੇ ਟੱਪ ਟੱਪ ਧੂੜਾਂ ਪੱਟੀਆਂ (ਵੀਡੀਓ)

ਲੋਕ ਸਭਾ ਚੋਣਾਂ ਦੇ ਮੌਸਮ ‘ਚ ਸਿਆਸੀ ਟੱਪਿਆਂ ਤੇ ਗਾਣਿਆਂ ਦੀਆਂ ਵੀਡੀਓ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਹੀਆਂ ਹਨ। ਵਟਸਐੱਪ ਗਰੁੱਪਸ ਦੇ ਨਾਲ ਨਾਲ ਸੋਸ਼ਲ ਮੀਡੀਆ ਦੇ ਹਰ ਪਲੇਟਫਾਰਮ ‘ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਅੱਜ ਅਸੀਂ ਤੁਹਾਨੂੰ ਇਹ ਸਾਰੀਆਂ ਵੀਡੀਓਜ਼ ਵਿਖਾਵਾਂਗੇ ਤੇ ਇਹਨਾਂ ਦੇ ਸਿਆਸੀ ਮਾਇਨੇ ਕੀ ਨੇ, ਉਹ ਵੀ ਦੱਸਾਂਗੇ ਸਭ ਤੋਂ ਪਹਿਲਾਂ ਚੁਬਾਰੇ ‘ਤੇ ਚੜ੍ਹ ਕੇ ਬਣਾਈ ਇਸ ਵੀਡੀਓ ਨੂੰ ਵੇਖੋ। ਜਿਹੜੀ ਕਿਸੇ ਸ਼ਾਤਿਰ ਦਿਮਾਗ ਦੀ ਕਾਢ ਲੱਗਦੀ ਹੈ, ਸੋਚੀ ਸਮਝੀ ਰਣਨੀਤੀ ਦੇ ਤਹਿਤ ਕੈਪਟਨ ਸਰਕਾਰ ਨੂੰ ਤੰਜ ਕੱਸੇ ਜਾ ਰਹੇ ਹਨ।

Read Also ਨੀਲਧਾਰੀ ਬਾਬੇ ਦੀ ਵੀਡੀਓ ਵਾਇਰਲ, ਲੱਛਣ ਵੇਖਲੋ! (ਵੀਡੀਓ)

ਟਾਵਰ ਵਾਲੇ ਚੁਬਾਰੇ ‘ਤੇ ਸਰਕਾਰੀ ਦਾਅਵਿਆਂ ਨੂੰ ਟੱਪਿਆਂ ਨਾਲ ਟਪਾਇਆ ਜਾ ਰਿਹਾ ਹੈ। ਟੱਪ ਟੱਪ ਕੇ ਸਰਕਾਰ ਨੂੰ ਨਿਸ਼ਾਨਾ ਬਣਾਉਣ ਦੀ ਇਹ ਵੀਡੀਓ ਵੀ ਵੇਖੋ, ਜਿਸ ਵਿੱਚ ਨਸ਼ੇ ਖ਼ਤਮ ਕਰਨ ਦੀ ਸਹੁੰ ਤੋਂ ਲੈ ਕੇ ਬਿਜਲੀ ਦੇ ਬਿੱਲ ਤੱਕ, ਸਰਕਾਰ ਦੀ ਲਾਹ ਪਾਹ ਕੀਤੀ ਗਈ। ਦੋਗਾਣੇ ਦੀ ਇਹ ਵੀਡੀਓ ਵੀ ਜੰਗਲ ਦੀ ਅੱਗ ਵਾਂਗ ਫੈਲ ਰਹੀ ਹੈ, ਇਸ ਵਿੱਚ ਤਾਂ ਬਾਦਲ ਦੇ ਨਾਲ ਕੈਪਟਨ ਅਤੇ ਕੇਜਰੀਵਾਲ ਦੀ ਵੀ ਖਿੱਲੀ ਉਡਾਈ ਗਈ ਹੈ।

ਮੋਤੀਆਂ ਵਾਲੀ ਸਰਕਾਰ ਦੇ 2 ਸਾਲ ਪੂਰੇ ਹੋਣ ‘ਚ ਕਰੀਬ ਇਕ ਮਹੀਨਾ ਰਹਿ ਗਿਆ ਹੈ। ਬਾਦਲ ਨੂੰ ਚੇਤੇ ਕਰਨ ਦੀਆਂ ਸਿਆਸੀ ਚੂੰਡੀਆਂ ਵੱਢੀਆਂ ਜਾ ਰਹੀਆਂ ਹਨ। ਸੋ ਲੋਕ ਸਭਾ ਚੋਣਾਂ ਸਿਰ ‘ਤੇ ਨੇ ਸੱਤਾਧਾਰੀ ਇਸ ਨੂੰ ਵਿਰੋਧੀਆਂ ਦੀ ਸਾਜਿਸ਼ ਕਹਿਣਗੇ ਤੇ ਵਿਰੋਧੀ ਇਸ ਨੂੰ ਅਵਾਮ ਦੀ ਆਵਾਜ਼ ਕਹਿਣਗੇ। ਕੁਝ ਵੀ ਹੋਵੇ ਇਹਨਾਂ ਟੱਪਿਆਂ ਤੇ ਗੀਤਾਂ ਦਾ ਅੰਦਾਜ਼ ਏ ਬਿਆਂ ਸਰਾਹਿਆ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button