Breaking NewsIndiaNewsPunjab

ਉੱਤਰੀ ਭਾਰਤ ਸਮੇਤ ਪੰਜਾਬ ‘ਚ ਬਾਰਿਸ਼ ਦੀ ਸੰਭਾਵਨਾ, ਹਿਮਾਚਲ ‘ਚ ਹੋਵੇਗੀ ਬਰਫਬਾਰੀ

ਲੁਧਿਆਣਾ : ਮੌਸਮ ਵਿਭਾਗ ਦੇ ਮਾਹਿਰ ਮੈਡਮ ਕੇ.ਗਿੱਲ ਅਨੁਸਾਰ ਅਗਲੇ 24 ਘੰਟਿਆਂ ਦਰਮਿਆਨ ਉੱਤਰੀ ਭਾਰਤ ਸਮੇਤ ਪੰਜਾਬ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ 13 ਦਸੰਬਰ ਨੂੰ ਧੁੰਦ ਵੀ ਪੈ ਸਕਦੀ ਹੈ। ਇਹ ਬਾਰਿਸ਼ ਅਤੇ ਧੁੰਦ ਕਿਸਾਨਾਂ ਦੇ ਲਈ ਕਾਫੀ ਫਾਇਦੇਮੰਦ ਸਾਬਤ ਹੋਵੇਗੀ। ਉੱਤਰੀ ਭਾਰਤ ਵਿੱਚ ਪੱਛਮੀ ਇਲਾਕੇ ਵਲੋਂ ਗੜਬੜੀਆਂ ਹੋ ਰਹੀਆਂ ਹਨ ਅਤੇ ਇਹ ਅੱਗੇ ਵਧਦੀਆਂ ਹੋਈਆਂ ਉੱਤਰੀ ਪਾਕਿਸਤਾਨ ਦੇ ਨੇੜੇ ਕਸ਼ਮੀਰ ਕੋਲ ਆ ਗਈਆਂ ਹਨ।

Read Also ਅਗਲੇ ਤਿੰਨ ਦਿਨ ਇਨ੍ਹਾਂ 5 ਰਾਜਾਂ ‘ਚ ਹੋ ਸਕਦੀ ਹੈ ਭਾਰੀ ਬਾਰਿਸ਼

ਇਸ ਦੇ ਅਸਰ ਕਰਕੇ ਪਹਾੜੀ ਇਲਾਕੇ ਵਿੱਚ ਚੰਗੀ ਮੌਸਮੀ ਹਲਚਲ ਹੋਵੇਗੀ। ਨਤੀਜੇ ਵਜੋਂ ਉੱਤਰੀ ਭਾਰਤ ਵਿੱਚ ਬਾਰਿਸ਼ ਹੋ ਸਕਦੀ ਹੈ। ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਸ਼ਹਿਰਾਂ ਵਿੱਚ ਵੀ ਮੀਂਹ ਤੇ ਬਰਫ਼ਬਾਰੀ ਹੋ ਸਕਦੀ ਹੈ। ਪਹਾੜਾਂ ਵਿੱਚ ਹੋ ਰਹੀ ਮੌਸਮੀ ਤਬਦੀਲੀ ਦਾ ਅਸਰ ਮੈਦਾਨਾਂ ਵਿੱਚ ਦੇਖਣ ਨੂੰ ਮਿਲੇਗਾ ਜਿਸ ਨਾਲ ਤਾਪਮਾਨ ਵਿੱਚ ਹੋਰ ਗਿਰਾਵਟ ਦੇਖਣ ਨੂੰ ਮਿਲੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button