ਘਰ ਦੇ ਬਾਹਰ 10 – 10 ਰੁਪਏ ਦੇ ਨੋਟ ਮਿਲਣ ਨਾਲ ਮਚਿਆ ਹੜਕੰਪ
ਤਪਾ ਮੰਡੀ : ਸ਼ਹਿਰ ‘ਚ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਗਲੀ ‘ਚ 10 – 10 ਚਦੇ ਨੋਟ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਸ਼ਹਿਰ ਦੀ ਗਲੀ ਨੰਬਰ 08 ਵਿੱਚ ਸਿਸਨਪਾਲ ਜੱਜ ਦੇ ਘਰ ਦੇ ਅੱਗੇ ਦਸ – ਦਸ ਦੇ 4 ਨੋਟ ਗਿਰੇ ਪਏ ਸਨ। ਇਨ੍ਹਾਂ ਦਾ ਪਤਾ ਉਨ੍ਹਾਂ ਨੂੰ ਸਵੇਰੇ ਲੱਗਿਆ। ਜਦੋਂ ਉਨ੍ਹਾਂ ਨੇ ਘਰ ਦਾ ਗੇਟ ਖੋਲਿਆਂ ਤਾਂ ਗੇਟ ਦੇ ਕੋਲ ਨੋਟ ਪਏ ਸਨ। ਉਨ੍ਹਾਂ ਨੇ ਨੋਟਾਂ ਨੂੰ ਚੁੱਕਣ ਦੀ ਬਜਾਏ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।
RADHA SOAMI ਡੇਰੇ ਵਾਲੇ ਛੱਡ ਕੇ ਭੱਜੇ, ਸ੍ਰੀ HAZOOR SAHIB ਦੀਆਂ ਸੰਗਤਾਂ ਦੀ ਖੂਫੀਆ ਵੀਡੀਓ, ਕਰੋਨਾ ਨਾਲ ਆਹ ਹਾਲ
ਸਿਟੀ ਚੌਂਕੀ ਦੇ ਸਹਾਇਕ ਥਾਣੇਦਾਰ ਜਸਵੀਰ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮਾਂ ਨੇ ਮੌਕੇ ਤੇ ਪਹੁੰਚ’ਕੇ ਹਾਲਾਤ ਦਾ ਜ਼ਾਇਜਾ ਲਿਆ। ਸਿਸਲਪਾਲ ਜੱਜ ਨੇ ਕਿਹਾ ਕਿ ਕੋਰੋਨਾ ਵਾਇਰਸ ਬਿਮਾਰੀ ਦਾ ਕਹਿਰ ਪੰਜਾਬ ‘ਚ ਲਗਾਤਾਰ ਵਧਦਾ ਜਾ ਰਿਹਾ ਹੈ। ਸ਼ਰਾਰਤੀ ਅਤੇ ਦੇਸ਼ਧ੍ਰੋਹੀ ਲੋਕ ਕੋਰੋਨਾ ਵਾਇਰਸ ਨੂੰ ਫੈਲਾਉਣ ਲਈ ਅਜਿਹੇ ਹੱਥਕੰਡੇ ਇਸਤੇਮਾਲ ਕਰ ਰਹੇ ਹਨ। ਇਸ ਲਈ ਇਸ ਮਹਾਮਾਰੀ ਦੇ ਚਲਦਿਆਂ ਕਿਸੇ ਵੀ ਵਿਅਕਤੀ ਨੂੰ ਸੜਕਾਂ ਜਾਂ ਗਲੀ ਮੁਹੱਲਿਆਂ ‘ਚ ਗਿਰੇ ਪਏ ਰੁਪਿਆ ਨੂੰ ਹੱਥ ਨਹੀਂ ਲਗਾਉਣਾ ਚਾਹੀਦਾ ਹੈ ਤੁਰੰਤ ਸਬੰਧਿਤ ਥਾਣੇ ਦੀ ਪੁਲਿਸ ਨੂੰ ਸੂਚਿਤ ਕਰ ਦੇਣਾ ਚਾਹੀਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.