Breaking NewsD5 specialNewsPoliticsPunjab

ਦਿੱਲੀ ਚੋਣਾਂ ਜਿੱਤ ਕੇ ਪਤਨੀ ਨੂੰ B’day ਤੋਹਫਾ ਦੇਣਗੇ ਅਰਵਿੰਦ ਕੇਜਰੀਵਾਲ

ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ 2020 ਦੇ ਨਤੀਜੇ ਅਗਲੇ ਕੁਝ ਘੰਟਿਆਂ ‘ਚ ਘੋਸ਼ਿਤ ਕਰ ਦਿੱਤੇ ਜਾਣਗੇ। ਵੋਟਾਂ ਦੀ ਗਿਣਤੀ ਜਾਰੀ ਹੈ। ਸਾਰੀਆਂ 70 ਵਿਧਾਨ ਸਭਾ ਸੀਟਾਂ ਦੇ ਰੁਝੇਵੇ ਆ ਚੁੱਕੇ ਹਨ। ਸ਼ੁਰੂਆਤੀ ਰੁਝਾਨਾਂ ਅਨੁਸਾਰ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਦਿੱਲੀ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ। AAP ਕਰੀਬ 50 ਅਤੇ ਭਾਰਤੀ ਜਨਤਾ ਪਾਰਟੀ ਕਰੀਬ 20 ਸੀਟਾਂ ‘ਤੇ ਅੱਗੇ ਚੱਲ ਰਹੀ ਹੈ। ਕਾਂਗਰਸੀ ਉਮੀਦਵਾਰ ਸਾਰੀਆਂ ਸੀਟਾਂ ‘ਤੇ ਪਿੱਛੇ ਚੱਲ ਰਹੇ ਹਨ। ਜਿੱਤ ਦੇ ਵੱਲ ਵੱਧਦੇ ਕਦਮਾਂ ਨਾਲ AAP ਕਰਮਚਾਰੀ ਬੇਹੱਦ ਉਤਸ਼ਾਹਿਤ ਹਨ।

ਆਹ ਚੱਕੋ Kejriwal ਨੇ ਲਾਈ ਸਕੀਮ, ਸਾਰੀ ਰਾਤ ਨਹੀਂ ਸੁੱਤੇ Modi ਤੇShah, ਦਿੱਲੀ ‘ਚ ਆਮ ਬੰਦਾਂ ਏਦਾਂ ਧੱਕ ਪਾਉਂਦਾ

ਪਾਰਟੀ ਦਫ਼ਤਰ ‘ਚ ਜਸ਼ਨ ਦਾ ਮਾਹੌਲ ਹੈ। AAP ਦੇ ਦਫ਼ਤਰ ‘ਚ ਪਾਰਟੀ ਦਾ ਕੈਂਪੇਨ ਗੀਤ ‘ਲੱਗੇ ਰਹੋ ਕੇਜਰੀਵਾਲ’ ਵਜਾਇਆ ਜਾ ਰਿਹਾ ਹੈ। ਨਤੀਜੀਆਂ ਤੋਂ ਇਲਾਵਾ ਅੱਜ ਦਾ ਦਿਨ ਕੇਜਰੀਵਾਲ ਲਈ ਬੇਹੱਦ ਖਾਸ ਹੈ। ਦਰਅਸਲ ਅੱਜ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਦਾ ਜਨਮਦਿਨ ਹੈ ਅਤੇ ਮੁੱਖਮੰਤਰੀ ਆਪਣੀ ਪਤਨੀ ਨੂੰ ਜਿੱਤ ਦਾ ਤੋਹਫਾ ਦੇਣ ਜਾ ਰਹੇ ਹਨ। ਆਮ ਆਦਮੀ ਪਾਰਟੀ ਦੀ ਸੰਭਾਵਿਕ ਜਿੱਤ ‘ਤੇ ਸੁਨੀਤਾ ਕੇਜਰੀਵਾਲ ਦੇ ਜਨਮਦਿਨ ਦਾ ਜਸ਼ਨ ਦੁੱਗਣਾ ਹੋ ਗਿਆ ਹੈ।

🔴[ LIVE 🔴 DELHI ASSEMBLY ELECTION RESULT | ਦਿੱਲੀ ਵਿਧਾਨ ਸਭਾ ਚੋਣ ਨਤੀਜੇ

ਅਰਵਿੰਦ ਕੇਜਰੀਵਾਲ ਦੇ ਘਰ AAP ਕਰਮਚਾਰੀ ਪਹੁੰਚਣ ਲੱਗੇ ਹਨ। ਉਹ ਮੁੱਖਮੰਤਰੀ ਨੂੰ ਜਿੱਤ ਦੀ ਅਤੇ ਉਨ੍ਹਾਂ ਦੀ ਪਤਨੀ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਹੁਣ ਤੋਂ ਕੁੱਝ ਦੇਰ ਬਾਅਦ ਕੇਜਰੀਵਾਲ ਪਾਰਟੀ ਦਫ਼ਤਰ ਜਾਣਗੇ ਅਤੇ ਕਰਮਚਾਰੀਆਂ ਨੂੰ ਜਿੱਤ ਦੀ ਵਧਾਈ ਦਿੰਦੇ ਹੋਏ ਸੰਬੋਧਿਤ ਕਰਨਗੇ। ਮੁੱਖਮੰਤਰੀ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੇ ਹਨ ਅਤੇ ਰੁਝਾਨਾਂ ਵਿੱਚ ਉਹ ਸਭ ਤੋਂ ਅੱਗੇ ਚੱਲ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button