Breaking NewsD5 specialNewsPoliticsPunjab

ਗ੍ਰਿਫਤਾਰੀ ਤੋਂ ਪਹਿਲਾਂ DSP ਸੇਖੋਂ ਦੀ ਦਹਾੜ, ਪਰਚੇ ਮਗਰੋਂ ਧਮਾਕੇਦਾਰ Interview | ਮੁਸ਼ਕਿਲ ‘ਚ ਆਸ਼ੂ, ਬੈਂਸ ਤੇ ਪੁਲਿਸ

ਪਟਿਆਲਾ : ਡੀਐਸਪੀ ਸਿੰਘ ਬਲਵਿੰਦਰ ਸਿੰਘ ਸੇਖੋਂ ਇੱਕ ਬਾਰ ਫਿਰ ਵਿਵਾਦਾਂ ‘ਚ ਘਿਰਦੇ ਨਜ਼ਰ ਆ ਰਹੇ ਹਨ। ਦਰਅਸਲ ਹਲਕਾ ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਖਿਲਾਫ ਫੇਸਬੁੱਕ ‘ਤੇ ਅਪਸ਼ਬਦ ਲਿਖਣ ਵਾਲੇ ਮੁਅੱਤਲ ਡੀ. ਐੱਸ. ਪੀ. ਬਲਵਿੰਦਰ ਸਿੰਘ ਸੇਖੋਂ ਖਿਲਾਫ ਪੁਲਿਸ ਨੇ ਪਰਚਾ ਦਰਜ ਕੀਤਾ ਗਿਆ ਹੈ। ਇਹ ਪਰਚਾ ਕਾਂਗਰਸ ਕਮੇਟੀ ਹਲਕਾ ਪੱਟੀ ਦੇ ਸੋਸ਼ਲ ਮੀਡੀਆ ਮੈਂਬਰ ਰਾਜ ਕਰਨ ਸਿੰਘ ਦੇ ਬਿਆਨਾਂ ‘ਤੇ ਥਾਣਾ ਸਿਟੀ ਪੱਟੀ ਵਿਖੇ ਦਰਜ ਕੀਤਾ ਗਿਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਬਲਵਿੰਦਰ ਸੇਖੋਂ ਖਿਲਾਫ ਇਹ ਪਰਚਾ 23 ਤਾਰੀਕ ਸ਼ਨੀਵਾਰ ਨੂੰ ਹੀ ਦਰਜ ਹੋਇਆ ਸੀ।

ਦੁਖਦਾਈ ਖ਼ਬਰ, ਨਹੀਂ ਰਹੇ ਹਾਕੀ ਦੇ ਮਹਾਨ ਖਿਡਾਰੀ ਉਲੰਪੀਅਨ Balbir Singh Sr

ਉਧਰ ਐੱਸ. ਐੱਸ. ਪੀ. ਧਰੁਵ ਦਹੱਈਆ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਅੱਤਲ ਡੀ. ਐੱਸ. ਪੀ. ਬਲਵਿੰਦਰ ਸੇਖੋਂ ਖਿਲਾਫ ਮਾਮਾਲ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਇਥੇ ਇਹ ਵੀ ਖਾਸ ਤੌਰ ‘ਤੇ ਦੱਸਣਯੋਗ ਹੈ ਕਿ ਬਲਵਿੰਦਰ ਸਿੰਘ ਸੇਖੋਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਵੀ ਕਾਫੀ ਵਿਵਾਦਾਂ ਵਿਚ ਰਹਿ ਚੁੱਕੇ ਹਨ। ਕੈਬਨਿਟ ਮੰਤਰੀ ਨਾਲ ਵਿਵਾਦ ਤੋਂ ਬਾਅਦ ਹੀ ਸੇਖੋਂ ਨੂੰ ਮੁਅੱਤਲ ਕੀਤਾ ਗਿਆ ਸੀ। ਇਥੇ ਹੀ ਬਸ ਨਹੀਂ ਸੇਖੋਂ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਅੱਤਵਾਦੀ ਆਖ ਕੇ ਵੀ ਸੰਬੋਧਨ ਕੀਤਾ ਸੀ। ਇਸ ਤੋਂ ਇਲਾਵਾ ਸੇਖੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨਾਲ ਵਿਵਾਦਾਂ ਕਾਰਨ ਵੀ ਕਾਫੀ ਚਰਚਾ ਵਿਚ ਰਹਿ ਚੁੱਕੇ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button