Breaking NewsD5 specialIndiaNewsPunjabTop News

ਗ੍ਰਹਿ ਮੰਤਰੀ ਨੂੰ ਮਿਲਿਆ ਮੂਸੇਵਾਲਾ ਦਾ ਪਰਿਵਾਰ

ਨਵੀਂ ਦਿੱਲੀ/ਚੰਡੀਗੜ੍ਹ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਇਥੇ ਚੰਡੀਗੜ੍ਹ ਵਿਖੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਹੈ। ਪਰਿਵਾਰ ਇਸ ਮੁਲਾਕਾਤ ਲਈ ਆਪਣੇ ਮਾਨਸਾ ਨੇੜਲੇ ਪਿੰਡ ਮੂਸਾ ਤੋਂ ਚੰਡੀਗੜ੍ਹ ਪੁੱਜਿਆ ਸੀ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੇ ਕਾਤਲਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ। ਕਾਤਲਾਂ ਨੂੰ ਫੜਨ ਵਿੱਚ ਕੇਂਦਰ ਸਰਕਾਰ ਮਦਦ ਕਰੇ।

ਪੰਜਾਬ ਚੋਂ ਕਾਂਗਰਸ ਦਾ ਸਫ਼ਾਇਆ! ਵੱਡੇ ਲੀਡਰ ਬੀਜੇਪੀ ’ਚ ਸ਼ਾਮਲ | D5 Channel Punjabi

ਪਰਿਵਾਰ ਵਿਚ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਮਾਤਾ ਚਰਨ ਕੌਰ ਅਤੇ ਹੋਰ ਨਜ਼ਦੀਕੀ ਰਿਸ਼ਤੇਦਾਰ ਵੀ ਸ਼ਾਮਲ ਸਨ। ਇਸ ਤੋਂ ਪਹਿਲਾਂ ਪਰਿਵਾਰ ਵਲੋਂ ਅਮਿਤ ਸ਼ਾਹ ਨੂੰ ਪੱਤਰ ਭੇਜ ਕੇ ਉਨ੍ਹਾਂ ਦੇ ਨੌਜਵਾਨ ਪੁੱਤਰ ਦੇ ਕਤਲ ਦੀ ਪੜਤਾਲ ਕਿਸੇ ਕੇਂਦਰੀ ਏਜੰਸੀ ਤੋਂ ਕਰਾਉਣ ਦੀ ਮੰਗ ਕੀਤੀ ਗਈ ਸੀ। ਇਸ ਮੰਗ ਲਈ ਪੱਤਰ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਰਾਹੀਂ ਉਸ ਵੇਲੇ ਭੇਜਿਆ ਸੀ, ਜਦੋਂ ਉਹ ਦੋ ਦਿਨ ਪਹਿਲਾਂ ਸਿੱਧੂ ਮੂਸੇਵਾਲਾ ‌ਦੇ ਘਰ ਦੁੱਖ ਪ੍ਰਗਟ ਕਰਨ ਲਈ ਗਏ ਸਨ। ਇਸ ਪਰਿਵਾਰ ਨੂੰ ਕੱਲ੍ਹ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਾਤਲਾਂ ਨੂੰ ਫੜਨ ਲਈ ਅਤੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦਾ ਸੱਥਰ ਉਤੇ ਬੈਠਕੇ ਭਰੋਸਾ ਦੇ ਕੇ ਆਏ ਸਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button