Breaking NewsD5 specialIndiaNewsPunjab

ਅੱਜ ਤੱਕ ਜ਼ਿਲ੍ਹੇ ਵਿੱਚ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ’ ਤਹਿਤ 52000 ਪਰਿਵਾਰਾਂ ਨੂੰ ਦਿੱਤਾ ਲਾਭ

ਐਸ.ਏ.ਐੱਸ. ਨਗਰ : ਖੁਰਾਕ ਅਤੇ ਸਿਵਲ ਸਪਲਾਈ ਵਿਭਾਗ, ਰਾਸ਼ਟਰੀ ਖੁਰਾਕ ਸੁਰੱਖਿਆ ਐਕਟ, 2013 ਅਧੀਨ ਰਜਿਸਟਰਡ ਲਾਭਪਾਤਰੀਆਂ ਨੂੰ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ’ ਤਹਿਤ ਲਾਭ ਪ੍ਰਦਾਨ ਕਰਨ ਲਈ ਵਚਨਬੱਧਤਾ ਨਾਲ ਕੰਮ ਕਰ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਸੀ. ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਇਸ ਸਕੀਮ ਅਨੁਸਾਰ ਰਜਿਸਟਰਡ ਲਾਭਪਾਤਰੀਆਂ ਨੂੰ ਪ੍ਰਤੀ ਮਹੀਨਾ ਕਿੱਲੋ 5 ਕਿੱਲੋ ਕਣਕ ਪ੍ਰਤੀ ਮੈਂਬਰ ਤਿੰਨ ਮਹੀਨੇ ਅਤੇ 1 ਕਿੱਲੋ ਦਾਲ ਪ੍ਰਤੀ ਪਰਿਵਾਰ ਪ੍ਰਤੀ ਮਹੀਨਾ (3 ਮਹੀਨੇ ਦਾ ਲੰਮਸਮ) ਮੁਫਤ ਦਿੱਤਾ ਜਾ ਰਿਹਾ ਹੈ। ਇਸ ਯੋਜਨਾ ਵਿੱਚ ਹੁਣ ਤੱਕ 52000 ਪਰਿਵਾਰ ਲਾਭ ਪ੍ਰਾਪਤ ਕਰ ਚੁੱਕੇ ਹਨ।

CORONA ਦੀ ਸਥਿਤੀ ‘ਚ CAPTAIN AMARINDER SINGH ਦਾ ਇੱਕ ਹੋਰ ਵੱਡਾ ਬਿਆਨ ! D5 Channel Punjabi

ਵਿਭਾਗੀ ਟੀਮਾਂ ਰਾਸ਼ਨ ਦੀ ਵੰਡ ਸਮੇਂ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾ ਰਹੀਆਂ ਹਨ। ਅੱਜ, ਪਿੰਡ ਗੁਲਾਬਗੜ, ਈਸਾਪੁਰ, ਮੁਬਾਰਕਪੁਰ, ਮੀਰਪੁਰ, ਡੰਡਰਾਲਾ, ਬੱਲੋਪੁਰ, ਸਿਓਲੀ, ਭਗਵਾਸੀ, ਦੱਪਰ, ਤਸਾਂਬਲੀ, ਲਾਲੜੂ ਅਰਬਨ, ਭਬਾਤ (ਸਾਰੇ ਡੇਰਾਬਾਸੀ ਬਲਾਕ ਵਿਚ), ਜ਼ੀਰਕਪੁਰ, ਬੰਡਾਲਾ ਰੋਡ ਖਰੜ, ਮੁੰਡੀ ਖਾਰੜ, ਕਾਲੜਾ ਰੋਡ ਖਰੜ, ਖਿਜਰਾਬਾਦ, ਬਲਾਕ ਕੁਰਾਲੀ ਵਿਚ ਕੁਰਾਲੀ ਅਰਬਨ, ਮਨੌਲੀ ਸੂਰਤ, ਨਡਿਆਲੀ, ਬਲੌਂਗੀ, ਮੱਛਲੀ ਕਲਾਂ, ਰਾਏਪੁਰ ਕਲਾਂ, ਬੈਰਮਪੁਰ, ਚੂਡੀਆਲਾ ਅਤੇ ਮੁਹਾਲੀ ਬਲਾਕ ਵਿਚ ਲਖਨੌਰ ਵਿਖੇ ਰਾਸ਼ਨ ਵੰਡਿਆ ਗਿਆ ਅਤੇ ਲਗਭਗ 5000 ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਰਾਸ਼ਨ ਦਿੱਤਾ ਜਾਵੇਗਾ। ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button