PunjabTop News

ਵਿਆਹ ‘ਚ ਜਸ਼ਨ ਮਨਾਉਂਦੇ ਵਿਅਕਤੀ ਵੱਲੋਂ ਕੱਢੇ ਗਏ 100 ਦੇ ਕਰੀਬ ਫਾਇਰ, ਵੀਡੀਓ ਵਾਇਰਲ

About 100 fires fired by a person celebrating a wedding, video viral

ਤਰਨਤਾਰਨ : ਪੰਜਾਬ ਵਿੱਚ ਗੰਨ ਕਲਚਰ ਦੇ ਖ਼ਿਲਾਫ਼ ਸਰਕਾਰ ਲਗਾਤਾਰ ਸਖ਼ਤ ਨੋਟਿਸ ਲੈਂਦੀ ਨਜ਼ਰ ਆ ਰਹੀ ਹੈ। ਬੀਤੇ ਕੁਝ ਦਿਨ ਪਹਿਲਾ ਪੰਜਾਬੀ ਗਾਇਕ ਹੈਪੀ ਰਾਏਕੋਟੀ ਖਿਲਾਫ਼ ਵੀ ਗਾਣੇ ਵਿਚ ਗਣ ਕਲਚਰ ਨੂੰ ਪ੍ਰਮੋਟ ਕਰਨ ਦੇ ਦੋਸ਼ ਹੇਠ ਮੁਕਸਦਮਾ ਦਰਜ ਕੀਤਾ ਗਿਆ ਸੀ। ਪਰ ਫਿਰ ਵੀ ਪੰਜਾਬ ਵਿੱਚ ਹਥਿਆਰਾਂ ਦੀ ਪ੍ਰਦਰਸ਼ਨੀ ਅਤੇ ਦੁਰਵਰਤੋਂ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਦੇਖਇਆ ਜਾ ਸਕਦਾ ਹੈ ਕਿ ਵਿਆਹ ਦੇ ਜਸ਼ਨ ਦੌਰਾਨ ਵਿਅਕਤੀ 100 ਦੇ ਕਰੀਬ ਫ਼ਾਇਰ ਕੱਢਦਾ ਦਿਖਾਈ ਦੇ ਰਿਹਾ। ਉਥੇ ਹੀੌ ਪੁਲਿਸ ਹੁਣ ਵੀਡੀਓ ਦੇ ਆਧਾਰ ‘ਤੇ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ।

Congress ਦੇ ਇਕ ਹੋਰ Ex MLA ਦੀ ਨਹੀਂ ਖੈਰ, ਪੁਰਾਣੇ ਰਿਕਾਰਡ ਨੇ ਖੋਲ੍ਹਤੇ ਰਾਜ਼, ਇਕ ਦਮ ਹੋਇਆ ਵੱਡਾ ਐਕਸ਼ਨ!

ਦੱਸਿਆ ਗਿਆ ਹੈ ਕਿ ਇਹ ਵੀਡੀਓ ਤਰਨਤਾਰਨ ਦੇ ਪਿੰਡ ਠੱਠੀਆਂ ਦੇ ਇਕ ਵਿਆਹ ਦੀ ਹੈ। ਜਿਥੇ ਕਿ ਹਥਿਆਰਾਂ ਦੀ ਪ੍ਰਦਰਸ਼ਨੀ ਅਤੇ ਦੁਰਵਰਤੋਂ ਕਰਦੇ ਵਿਆਹ ਵਿਚ 100 ਦੇ ਕਰੀਬ ਇੱਕੋ ਸਮੇਂ ਫਾਇਰ ਕੀਤੇ ਗਏ। ਉਥੇ ਹੀ ਪੁਲਿਸ ਨੇ ਗੋਲੀ ਚਲਾਉਣ ਵਾਲਿਆਂ ਦੀ ਸ਼ਨਾਖਤ ਸ਼ੁਰੂ ਕਰ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਗੰਨ ਕਲਚਰ ਵਿਰੁੱਧ ਲਗਾਤਾਰ ਕਾਰਵਾਈ ਕਰਦਿਆਂ ਪੰਜਾਬ ਵਿੱਚ 813 ਲਾਇਸੈਂਸ ਵੀ ਰੱਦ ਕੀਤੇ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button