Breaking NewsD5 specialNewsPunjab

ਗੋਲੀਆਂ ਦੀ ਅਵਾਜ਼ ਨਾਲ ਕੰਬ ਗਿਆ ਨਾਭਾ 50 ਲੱਖ ਵੀ ਲੈ ਗਏ ਬੰਦਾ ਵੀ ਮਾਰ ਗਏ (ਵੀਡੀਓ)

ਨਾਭਾ : ਨਾਭਾ ਦੀ ਅਨਾਜ ਮੰਡੀ ਵਿੱਚ ਬਣੀ ਐੱਸ.ਬੀ.ਆਈ. ਬੈਂਕ ਦੇ ਗੰਨਮੈਨ ਨੂੰ ਗੋਲੀ ਮਾਰ ਕੇ 50 ਲੱਖ ਰੁਪਏ ਲੁੱਟਣ ਦਾ ਮਾਮਲਾ ਸਾਹਮਣਾ ਆਇਆ ਹੈ।ਮੁਢਲੀ ਜਾਣਕਾਰੀ ਮੁਤਾਬਕ ਦੋ ਬਾਈਕ ਸਵਾਰ ਲੁਟੇਰੇ ਬੈਂਕ ਵਿੱਚ ਆਏ ਅਤੇ ਆਉਂਦਿਆਂ ਹੀ ਉਨ੍ਹਾਂ ਬੈਂਕ ਦੇ ਸੁਰੱਖਿਆ ਗਾਰਡ ਤੇ ਗੋਲੀ ਚਲਾ ਦਿੱਤੀ। ਜਿਸ ਕਾਰਨ ਬੈਂਕ ਗਾਰਡ ਗੰਭੀਰ ਜ਼ਖਮੀ ਹੋ ਗਿਆ ਪਰ ਬਾਅਦ ਵਿੱਚ ਉਸਦੀ ਮੌਤ ਹੋ ਗਈ। ਮਾਰੇ ਗਏ ਸੁਰੱਖਿਆ ਕਰਮੀ ਦਾ ਨਾਂ ਪ੍ਰੇਮ ਚੰਦ ਸੀ, ਜੋ ਨਾਭਾ ਦੇ ਨੇੜਲੇ ਪਿੰਡ ਰੋਹਟੀ ਬਸਤਾ ਦਾ ਰਹਿਣ ਵਾਲਾ ਸੀ। ਉਧਰ ਇਸ ਘਟਨਾ ਦੇ ਚਸ਼ਮਦੀਦ ਗਵਾਹ ਮੁਤਾਬਕ ਲੁਟੇਰਿਆਂ ਨੇ ਉਨ੍ਹਾਂ ਤੇ ਅਚਾਨਕ ਹਮਲਾ ਕਰ ਦਿੱਤਾ।

Read Also ਜਦੋਂ ਲਾੜੇ ਦੀ ਮਾਂ ਨੇ ਚਲਾਈਆਂ ਗੋਲੀਆਂ

ਉਧਰ ਘਟਨਾ ਤੋਂ ਤੁਰੰਤ ਬਾਅਦ ਪਹੁੰਚੀ ਪੁਲਿਸ ਪਾਰਟੀ ਨੇ ਮਾਮਲਾ ਦਰਜ ਕਰ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਪੁਲਿਸ ਵੱਲੋਂ ਦੋਸ਼ੀਆਂ ਨੂੰ ਅੰਜ਼ਾਮ ਤੱਕ ਪਹੁੰਚਾਉਣ ਦੀ ਗੱਲ ਆਖੀ ਜਾ ਰਹੀ ਹੈ ਪਰ ਇਹ ਕਹਿਣਾ ਵੀ ਕੋਈ ਅਤਿ-ਕਥਨੀ ਹੋਵੇਗੀ, ਕਿ ਇਸ ਤੋਂ ਪਹਿਲਾਂ ਪਟਿਆਲਾ ਜਾਂ ਆਸ ਪਾਸ ਦੇ ਇਲਾਕਿਆਂ ਵਿੱਚ ਅਜਿਹੀਆਂ ਹੀ ਕਈ ਘਟਨਾਵਾਂ ਵਾਪਰ ਚੁੱਕੀਆਂ ਨੇ ਪਰ ਪੁਲਿਸ ਦੇ ਦਾਅਵਿਆਂ ਦੇ ਬਾਵਜੂਦ ਵੀ ਇਹ ਲੁਟੇਰੇ ਤੇ ਬਦਮਾਸ਼ ਬੇਖੌਫ਼ ਆਪਣੇ ਕਾਰਨਾਮਿਆਂ ਨੂੰ ਅੰਜ਼ਾਮ ਦੇ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button